ਬਿਊਰੋ ਰਿਪੋਰਟ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੱਜੀ ਬਾਂਹ ਪ੍ਰਿੰਸ ਤੇਵਤਿਆ ਦਾ ਸ਼ੁੱਕਵਾਰ ਨੂੰ ਤਿਹਾੜ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਹੈ, ਉਹ 2010 ਦੇ ਬਾਅਦ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਸ ‘ਤੇ ਲੁੱਟ,ਆਮਰਸ ਐਕਟ ਅਤੇ ਹੋਰ ਧਾਰਾਵਾਂ ਅਧੀਨ 16 ਮਾਮਲੇ ਦਰਜ ਸਨ, ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਤੇਵਤਿਆ ਨੂੰ ਗ੍ਰਿਫਤਾਰੀ ਕੀਤਾ ਸੀ।
ਸ਼ੁੱਕਰਵਾਰ ਸ਼ਾਮ 5.10 ਵਜੇ ਤਿਹਾੜ ਦੀ ਜੇਲ੍ਹ ਨੰਬਰ 3 ਵਿੱਚ ਗੈਂਗਵਾਰ ਹੋਈ ਤੇਵਤਿਆ ‘ਤੇ ਕੁਝ ਬਦਮਾਸ਼ਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੀ ਮੌਤ ਹੋ ਗਈ,ਇਸ ਵਿੱਚ 4 ਹੋਰ ਕੈਦੀ ਵੀ ਜ਼ਖ਼ਮੀ ਹੋਏ ਹਨ। ਸੂਤਰਾਂ ਦੇ ਮੁਤਾਬਿਕ ਪ੍ਰਿੰਸ ਨੇ ਪਹਿਲਾਂ ਅਬਦੁਲ ਰਹਿਮਾਨ ਨਾਂ ਦੇ ਕੈਦੀ ‘ਤੇ ਹਮਲਾ ਕੀਤਾ ਜਿਸ ਤੋਂ ਬਾਅਦ ਰਹਿਮਾਨ ਅਤੇ ਪ੍ਰਿੰਸ ਦੇ ਸਾਥੀਆਂ ਦੇ ਵਿਚਾਲੇ ਝੜਪ ਹੋ ਗਈ ।
ਪਿਤਾ ਨੂੰ ਥੱਪੜ ਮਾਰਿਆ ਸੀ ਤਾਂ ਪ੍ਰਿੰਸ ਤੇਵਤਿਆ ਨੇ ਕਤਲ ਕਰ ਦਿੱਤਾ ਸੀ
2008 ਵਿੱਚ ਪ੍ਰਿੰਸ ਤੇਵਤਿਆ ਦੇ ਖਿਲਾਫ ਝਗੜੇ ਦਾ ਪਹਿਲਾਂ ਕੇਸ ਦਰਜ ਹੋਇਆ ਸੀ, ਇਸ ਤੋਂ ਬਾਅਦ ਉਸ ਨੇ ਅਪਰਾਧ ਜਗਤ ਦਾ ਵੱਡਾ ਚਿਹਰਾ ਬਣਨ ਦਾ ਮਨ ਬਣਾ ਲਿਆ। ਦਅਰਸਲ ਪ੍ਰਿੰਸ ਤੇਵਤਿਆ ਦੇ ਪਿਤਾ ਨੂੰ ਕਿਸੇ ਨੇ ਥੱਪੜ ਮਾਰਿਆ ਸੀ,ਗੁੱਸੇ ਵਿੱਚ ਪ੍ਰਿੰਸ ਨੇ ਉਸ ਦਾ ਕਤਲ ਕਰ ਦਿੱਤਾ ।
ਲਾਰੈਂਸ ਦੇ ਨਾਲ ਹੱਥ ਮਿਲਾਕੇ ਬਣਾਇਆ ਦਬਦਬਾ
ਦੱਸਿਆ ਜਾਂਦਾ ਹੈ ਕਿ ਪ੍ਰਿੰਸ ਤੇਵਤਿਆ ਅਪਰਾਧ ਦੀ ਦੁਨੀਆ ਵਿੱਚ ਆਪਣਾ ਨਾਂ ਬਣਾਉਣ ਦੇ ਲਈ ਇੱਕ ਤੋਂ ਬਾਅਦ ਇੱਕ ਵਾਰਦਾਤਾਂ ਕਰ ਰਿਹਾ ਸੀ,ਇਸੇ ਵਿਚਾਲੇ ਉਸ ਦੀ ਮੁਲਾਕਾਤ ਗੈਂਗਸਟਰ ਲਾਰੈਂਸ ਦੇ ਨਾਲ ਹੋਈ, ਲਾਰੈਂਸ ਵਰਗਾ ਵੱਡਾ ਗੈਂਗਸਟਰ ਦੇ ਨਾਲ ਹੱਥ ਮਿਲਾਉਣ ਦੇ ਬਾਅਦ ਉਸ ਦਾ ਸਿੱਕਾ ਚੱਲਣ ਲੱਗਿਆ। ਪੁਲਿਸ ਨੇ ਤੇਵਤਿਆ ਤੋਂ ਇੱਕ ਵਾਰ ਹਥਿਆਰਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਸੀ, ਗ੍ਰਿਫਤਾਰੀ ਤੋਂ ਪਹਿਲਾਂ ਉਹ ਇੱਕ ਵੱਡੀ ਗੈਂਗਵਾਰ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਪ੍ਰਿੰਸ ਤੇਵਤਿਆ ਦੱਖਣੀ ਦਿੱਲੀ ਦਾ ਵੱਡਾ ਗੈਂਗਸਟਰ ਸੀ ।
ਪ੍ਰਿੰਸ ਤੇਵਤਿਆ ਦੇ ਪਿਤਾ ਡੀਡੀਏ ਤੋਂ ਰਿਟਾਇਡ ਸਨ,ਤੇਵਤਿਆ ਨੇ ਦਸਵੀਂ ਤੱਕ ਦੀ ਪੜਾਈ ਕੀਤੀ ਸੀ,ਉਸੇ ਦੌਰਾਨ ਉਹ ਗਲਤ ਲੋਕਾਂ ਦੇ ਸੰਪਰਕ ਵਿੱਚ ਆ ਗਿਆ ਅਤੇ 2008 ਵਿੱਚ ਪਹਿਲੀ ਵਾਰ ਝਗੜੇ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਚੜਿਆ ਸੀ। ਪ੍ਰਿੰਸ ਇੱਕ ਵਾਰ ਵਿਆਹ ਦੀ ਪੈਰੋਲ ਲੈਕੇ ਫਰਾਰ ਹੋ ਗਿਆ ਸੀ ਸਪੈਸ਼ਲ ਟੀਮ ਨੇ 3 ਮਹੀਨੇ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ