Punjab

ਮੁੱਖ ਮੰਤਰੀ ਮਾਨ ਨੇ ਕਰਵਾਇਆ ਇੱਕ ਹੋਰ ਟੋਲ ਪਲਾਜ਼ਾ ਬੰਦ , ਦੱਸੀ ਇਹ ਵਜ੍ਹਾ

Chief Minister Mann closed another toll plaza this is the reason

ਪਟਿਆਲਾ : ਪੰਜਾਬ ਵਿੱਚ ਅੱਜ ਇੱਕ ਹੋਰ ਟੋਲ ਪਲਾਜ਼ਾ ਬੰਦ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਸਮਾਣਾ ਸਟੇਟ ਹਾਈਵੇਅ ‘ਤੇ ਲੱਗਿਆ ਟੋਲ ਪਲਾਜ਼ਾ ਅੱਜ ਲੋਕਾਂ ਦੇ ਲਈ ਮੁਫ਼ਤ ਕਰਵਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਪੰਜਾਬ ਸਰਕਾਰ ਇਹ ਨੌਵਾਂ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੀ ਹੈ। ਮਾਨ ਨੇ ਕਿਹਾ ਕਿ ਇਸ ਟੋਲ ਪਲਾਜ਼ਾ ਦਾ ਸਮਝੋਤਾ 1-9-2005 ਨੂੰ ਹੋਇਆ ਸੀ। ਮਾਨ ਦੱਸਿਆਂ ਸਾਢੇ ਸੋਲਾਂ ਸਾਲ ਦੇ ਇਸ ਪਲਾਜ਼ੇ ਦਾ ਸਮਝੋਤਾ ਸੀ।

ਮਾਨ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਬੰਦ ਹੋਣ ਦੇ ਨਾਲ 3 ਲੱਖ 80 ਹਜ਼ਾਰ ਰੁਪਏ ਹਰ ਰੋਜ਼ ਲੋਕਾਂ ਨੂੰ ਫਾਇਦਾ ਹੋਵੇਗਾ।  ਕੰਪਨੀ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਨੂੰ ਖਾਰਜ ਕੀਤਾ ਗਿਆ ਹੈ ਕਿਉਂਕਿ ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲੰਘਣਾ ਕੀਤੀ ਹੈ। ਸੀਐੱਮ ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਤੋਂ ਇਹ ਟੋਲ ਪਲਾਜ਼ਾ ਜਨਤਾ ਲਈ ਖੋਲ੍ਹ ਦਿੱਤਾ ਹੈ ਜਦਕਿ ਕੰਪਨੀ ਲਈ ਬੰਦ ਕਰ ਦਿੱਤਾ ਗਿਆ ਹੈ।

ਮਾਨ ਨੇ ਕਿਹਾ ਇੱਕ ਕਰੋੜ 6 ਲੱਖ 48 ਹਜ਼ਾਰ ਦਾ ਡੈਮੇਜ਼ ਕੰਟਰੋਲ ਵੀ ਪਾਇਆ ਗਿਆ ਸੀ। ਤਤਕਾਵੀ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਇਸ ਟੋਲ ਪਲਾਜ਼ੇ ਨੂੰ ਬੰਦ ਕਰਨ ਲਈ  ਦੋ ਮੌਕੇ ਆਏ ਸਨ । ਮਾਨ ਨੇ ਕਿਹਾ ਕਿ ਐਗਰੀਮੈਂਟ ਦੀਆਂ ਧਰਾਵਾਂ ਮੁਤਾਬਿਕ ਪਹਿਲੀ ਬਾਰ ਸੜਕ ‘ਤੇ ਲੁੱਕ ਨਾ ਪਾਉਣ ਕਾਰਨ ਇਹ ਟੋਲ ਪਲਾਜ਼ਾ ਪਹਿਲੀ ਵਾਰ 24-6-2013 ਨੂੰ ਬੰਦ ਹੋ ਸਕਦਾ ਸੀ।

ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਾ ਵਾਲਿਆਂ ਦੇ ਖਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕਿਵੇਂ ਸਰਕਾਰਾਂ ਨੇ ਆਮ ਲੋਕਾਂ ਨੂੰ ਲੁੱਟਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਸੀ।

ਮਾਨ ਨੇ ਕਿਹਾ ਕਿ ਦੂਜੀ ਬਾਰ ਇਹ ਐਗਰੀਮੈਂਟ 16-10-2018 ਨੂੰ ਸੜਕ ਦਾ ਕੰਮ ਪੂਰਾ ਨਾ ਹੋਣ ਕਰਕੇ ਮੁੜ ਤੋਂ ਬੰਦ ਹੋ ਸਕਦਾ ਸੀ ਪਰ ਸਮੇਂ ਦੀਆਂ ਸਰਕਾਰਾਂ ਦੀ ਮਿਲੀਭੁਗਤ ਕਰਕੇ ਇੰਨਾਂ ਨੇ ਲੋਕਾਂ ਨੂੰ ਲੁੱਟਣਾ ਜਾਰੀ ਰੱਖਿਆ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਰੋਨਾ ਨਾਲ ਨੁਕਸਾਨ ਦੀ ਗੱਲ ਕਹੀ। ਜਿਸ ਦੇ ਜਵਾਬ ਵਿੱਚ ਮੈਂ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਕੁਦਰਤੀ ਆਫਤ ਸੀ। ਪੂਰੀ ਦੁਨੀਆ ਨੂੰ ਇਸ ਨਾਲ ਨੁਕਸਾਨ ਹੋਇਆ। ਆਮ ਲੋਕਾਂ ਨੂੰ ਵੀ ਘਾਟਾ ਪਿਆ ਹੈ। ਸਾਰਿਆਂ ਨੂੰ ਘਾਟਾ ਸਹਿਣਾ ਪਿਆ ਤਾਂ ਕੰਪਨੀ ਵੀ ਸਹਿਣ ਕਰੇ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗਲਤ ਕਾਨੂੰਨ ਬਣਾਏ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਮਾਨ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕੰਪਨੀ ਨੂੰ ਕੋਈ ਮੁਆਵਜ਼ਾ ਦਾ ਵਾਧੂ ਦਿਨ ਨਹੀਂ ਦਿੱਤੇ ਜਾਣਗੇ।

ਸੀਐਮ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਦੁਆਉਂਦੇ ਹੋਏ ਕਿਹਾ ਹੈ ਕਿ ਪੰਜਾਬ ਦਾ ਇੱਕ ਪੈਸਾ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ ਸਗੋਂ ਵਿਆਜ ਸਮੇਤ ਵਾਪਸ ਕੀਤਾ ਜਾਵੇਗਾ। ਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਾਰੇ ਟੋਲ ਪਲਾਜ਼ਾ ‘ਤੇ ਮਿਆਦ ਦੀ ਆਖਰੀ ਤਾਰੀਖ ਲਿਖਣੀ ਲਾਜ਼ਮੀ ਹੋਵੇਗੀ। ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਉਜਾੜੇ ਦਾ ਹਿਸਾਬ ਕੈਪਟਨ-ਬਾਦਲਾਂ ਤੋਂ ਲੈ ਕੇ ਹੀ ਰਹਾਂਗੇ।

ਦੱਸ ਦਈਏ ਕਿ ਮਾਨ ਸਰਕਾਰ ਨੇ ਹੁਣ ਤੱਕ ਪੰਜਾਬ ਦੇ 8 ਟੋਲ ਬੰਦ ਕਰਵਾਏ ਹਨ ਤੇ ਅੱਜ ਉਹਨਾਂ ਨੇ 9ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਹੈ। ਇਸ ਤੋਂ ਪਹਿਲਾਂ ਸੰਗਰੂਰ-ਲੁਧਿਆਣਾ ਰੋਡ ਉਤੇ  2 ਟੋਲ ਪਲਾਜ਼ਾ ਬੰਦ ਕੀਤੇ ਹਨ। ਹੁਸ਼ਿਆਰਪੁਰ ਟਾਂਡਾ ਰੋਡ ਉਤੇ 1 ਟੋਲ ਪਲਾਜ਼ਾ ਬੰਦ ਕੀਤਾ ਹੈ। ਬਲਾਚੌਰ- ਗੜ੍ਹਸ਼ੰਕਰ- ਹੁਸ਼ਿਆਰਪੁਰ ਰੋਡ ਉਤੇ 3 ਟੋਲ ਪਲਾਜ਼ਾ ਬੰਦ ਕੀਤੇ ਹਨ। ਹਾਈ ਲੈਵਲ ਬ੍ਰਿਜ ਮੱਖੂ ਉਤੇ  1 ਟੋਲ ਬੰਦ ਕੀਤਾ ਹੈ ਅਤੇ ਕੀਰਤਪੁਰ ਸਾਹਿਬ- ਨੰਗਲ- ਉਨਾ ਰੋਡ ਟੋਲ ਪਲਾਜ਼ਾ ਬੰਦ ਕਰਵਾਇਆ ਹੈ।