ਮਹਾਰਾਸ਼ਟਰ ( Maharashtra )ਦੇ ਅਕੋਲਾ ਜ਼ਿਲ੍ਹੇ ਵਿੱਚ ਤੂਫ਼ਾਨੀ ਹਨੇਰੀ ਅਤੇ ਮੀਂਹ ( Storm and rain ) ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਜ਼ਿਲ੍ਹੇ ਦੀ ਬਾਲਾਪੁਰ ਤਹਿਸੀਲ ਦੇ ਪਾਰਸ ਇਲਾਕੇ ‘ਚ ਸਥਿਤ ਬਾਬੂਜੀ ਮਹਾਰਾਜ ਮੰਦਰ ਕੰਪਲੈਕਸ ਦੇ ਟੀਨ ਸ਼ੈੱਡ ‘ਤੇ ਨਿੰਮ ਦਾ ਦਰੱਖਤ ਡਿੱਗਣ ਕਾਰਨ ਸ਼ੈੱਡ ਢਹਿ ਗਿਆ। ਇਸ ਤੋਂ ਬਾਅਦ ਸ਼ੈੱਡ ‘ਚ ਮੌਜੂਦ 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ 33 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਮੀਂਹ ਅਤੇ ਝੱਖੜ ਦੌਰਾਨ ਟੀਨ ਦੇ ਸ਼ੈੱਡ ਹੇਠਾਂ ਕੁੱਲ 30 ਤੋਂ 40 ਲੋਕ ਮੌਜੂਦ ਸਨ। ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਬਾਕੀ ਤਿੰਨ ਮੌਤਾਂ ਹਸਪਤਾਲ ਵਿੱਚ ਹੋਈਆਂ ਹਨ। ਜ਼ਖ਼ਮੀਆਂ ਦਾ ਇਲਾਜ ਅਕੋਲਾ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਟੀਮ ਬਚਾਅ ਕਾਰਜ ਲਈ ਮੌਕੇ ‘ਤੇ ਪਹੁੰਚ ਗਈ। ਇਸ ਦੇ ਨਾਲ ਹੀ ਮਲਬਾ ਹਟਾਉਣ ਲਈ ਜੇਸੀਬੀ ਵੀ ਮੰਗਵਾਈ ਗਈ। ਬਚਾਅ ਕਾਰਜ ਦੌਰਾਨ ਟੀਮ ਦੇ ਮੈਂਬਰਾਂ ਨੂੰ ਭਾਰੀ ਮੀਂਹ ਅਤੇ ਤੂਫਾਨ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਅਕੋਲਾ ਦੀ ਜ਼ਿਲ੍ਹਾ ਕਲੈਕਟਰ ਨੀਮਾ ਅਰੋੜਾ ਨੇ ਦੱਸਿਆ ਕਿ ਘਟਨਾ ਦੌਰਾਨ ਸ਼ੈੱਡ ਦੇ ਹੇਠਾਂ ਕਰੀਬ 40 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ 36 ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ‘ਚ ਕੁਝ ਸ਼ਰਧਾਲੂਆਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫੜਨਵੀਸ ਨੇ ਟਵੀਟ ਕਰਕੇ ਲਿਖਿਆ, ‘ਇਹ ਘਟਨਾ ਦਰਦਨਾਕ ਹੈ। ਮੈਂ ਉਨ੍ਹਾਂ ਪ੍ਰਤੀ ਆਪਣਾ ਨਿਮਰ ਸਤਿਕਾਰ ਪ੍ਰਗਟ ਕਰਦਾ ਹਾਂ।’
अकोला जिल्ह्यातील पारस येथे एका धार्मिक समारंभासाठी काही लोक एकत्र आले असता, टिनाच्या शेडवर झाड कोसळून झालेल्या दुर्घटनेत काही भाविकांचा मृत्यू झाल्याचे वृत्त वेदनादायी आहे.
मी त्यांना विनम्र श्रद्धांजली अर्पण करतो.
जिल्हाधिकारी आणि पोलिस अधीक्षक यांनी तातडीने घटनास्थळी भेट दिली…— Devendra Fadnavis (@Dev_Fadnavis) April 9, 2023
ਉਪ ਮੁੱਖ ਮੰਤਰੀ ਫੜਨਵੀਸ ਨੇ ਕਿਹਾ, “ਕਲੈਕਟਰ ਅਤੇ ਪੁਲਿਸ ਸੁਪਰਡੈਂਟ ਨੇ ਤੁਰੰਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ।”
ਜ਼ਖਮੀਆਂ ਦੇ ਇਲਾਜ ਬਾਰੇ ਗੱਲ ਕਰਦੇ ਹੋਏ ਫੜਨਵੀਸ ਨੇ ਟਵੀਟ ਕੀਤਾ, ”ਕੁਝ ਜ਼ਖਮੀਆਂ ਨੂੰ ਜ਼ਿਲਾ ਜਨਰਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਮਾਮੂਲੀ ਜ਼ਖਮੀਆਂ ਦਾ ਬਾਲਾਪੁਰ ‘ਚ ਇਲਾਜ ਕੀਤਾ ਜਾ ਰਿਹਾ ਹੈ। ਸੀਐਮ ਏਕਨਾਥ ਸ਼ਿੰਦੇ ਨੇ ਰਾਜ ਸਰਕਾਰ ਅਤੇ ਮੁੱਖ ਮੰਤਰੀ ਰਾਹਤ ਫੰਡ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।’