ਬਿਊਰੋ ਰਿਪੋਰਟ : ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵੀਰੇਂਦਰ ਪ੍ਰਤਾਪ ਸਿੰਘ ਉਰਫ ਕਾਲਾ ਰਾਣਾ ਨੇ ਵੀਡੀਓ ਜਾਰੀ ਕਰਕੇ ਆਪਣੇ ਗੁਨਾਹਾਂ ਦੇ ਲਈ ਮੁਆਫੀ ਮੰਗੀ ਹੈ । ਕਾਲਾ ਰਾਣਾ ਲਾਰੈਂਸ ਦੇ ਲਈ ਫਿਰੌਤੀ ਅਤੇ ਰੰਗਦਾਰੀ ਦਾ ਕੰਮ ਕਰਦਾ ਸੀ। ਕੁਝ ਸਾਲ ਵਿੱਚ ਹੀ ਉਸ ਨੇ ਗੈਂਗਸਟਰ ਦੀ ਦੁਨੀਆ ਵਿੱਚ ਆਪਣਾ ਨਾਂ ਬਣਾ ਲਿਆ ਸੀ ਪਰ ਹੁਣ ਉਹ ਆਪਣੇ ਕੀਤੇ ਹਰ ਜੁਰਮ ਦੀ ਮੁਆਫੀ ਮੰਗ ਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ਕਿੱਥੇ ਅਤੇ ਕਦੋਂ ਦਾ ਹੈ ਇਸ ਬਾਰੇ ਕੁਝ ਵੀ ਨਹੀਂ ਪਤਾ ਚਲਿਆ ਹੈ । ਪਰ ਦੱਸਿਆ ਜਾ ਰਿਹਾ ਹੈ ਵੀਡੀਓ ਪੁਲਿਸ ਦੀ ਗੈਂਗਸਟਰਾਂ ਨੂੰ ਖਤਮ ਕਰਨ ਦੀ ਪਲਾਨਿੰਗ ਦਾ ਹਿੱਸਾ ਹੋ ਸਕਦਾ ਹੈ।
ਵੀਡੀਓ ਵਿੱਚ ਕਾਲਾ ਰਾਣਾ ਕੀ ਕਹਿ ਰਿਹਾ ਹੈ ?
ਵੀਡੀਓ ਵਿੱਚ ਗੈਂਗਸਟਰ ਕਾਲਾ ਰਾਣਾ ਕੰਨ ਫੜ ਕੇ ਉਠਕ- ਬੈਠਕ ਕਰ ਰਿਹਾ ਹੈ। ਵੀਡੀਓ ਵਿੱਚ ਉਹ ਬੋਲ ਰਿਹਾ ਹੈ ਕਿ ਮੇਰਾ ਨਾਂ ਵੀਰੇਂਦਰ ਪ੍ਰਤਾਪ ਉਰਫ ਕਾਲਾ ਰਾਣਾ ਹੈ ਮੈਂ 2012 ਵਿੱਚ ਕ੍ਰਾਈਮ ਦੀ ਸ਼ੁਰੂਆਤ ਕੀਤੀ ਸੀ। ਕਈ ਬੇਗੁਨਾਹਾਂ ਦੇ ਕਤਲ ਕੀਤੇ ਕਈਆਂ ਕੋਲੋ ਫਿਰੌਤੀ ਮੰਗੀ ਮੈਨੂੰ ਮੁਆਫ ਕਰ ਦਿਉ,ਮੈਂ ਗੰਦਾ ਆਦਮੀ ਹਾਂ,ਕਾਲਾ ਰਾਣਾ ਦੇ ਕਬੂਲਨਾਮੇ ਦਾ ਵੀਡੀਓ ਕਾਫੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
2013 ਵਿੱਚ ਲੁੱਟ ਦਾ ਪਹਿਲਾਂ ਮਾਮਲਾ ਆਇਆ
ਹਰਿਆਣਾ ਦੇ ਯਮੁਨਾਨਗਰ ਵਿੱਚ ਕਾਲੋਨੀ ਲਕਸ਼ਮੀ ਗਾਰਡ ਵਿੱਚ ਪੈਦਾ ਹੋਇਆ ਵੀਰੇਂਦਰ ਪ੍ਰਤਾਪ ਰਾਣਾ ਉਰਫ ਕਾਲਾ ਰਾਣਾ 2012 ਤੋਂ ਪਹਿਲਾਂ ਆਮ ਇਨਸਾਨ ਸੀ ਪਰ ਇਸੇ ਸਾਲ ਉਹ ਕੁਝ ਲੋਕਾਂ ਦੇ ਸੰਪਰਕ ਵਿੱਚ ਆਇਆ ਅਤੇ ਛੋਟੇ ਮੋਟੇ ਅਪਰਾਧ ਨਾਲ ਜੁੜ ਗਿਆ । ਲੁੱਟ ਦੇ ਕੇਸ ਵਿੱਚ ਜੇਲ੍ਹ ਜਾਣ ਦੇ ਬਾਅਦ ਉਸ ਦੀ ਮੁਲਾਕਾਤ ਜੇਲ੍ਹ ਵਿੱਚ ਬੰਦ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਕਤਲ ਦੀ ਸਾਜਿਸ਼ ਕਰਨ ਵਾਲੇ ਲਾਰੈਂਸ ਗੈਂਗ ਦੇ ਗੈਂਗਸਟਰ ਸੰਪਤ ਨੇਹਰਾ ਨਾਲ ਹੋਈ । ਦੋਵਾਂ ਵਿੱਚ ਚੰਗੀ ਦੋਸਤੀ ਹੋ ਗਈ ਫਿਰ ਸੰਪਤ ਨੇਹਰਾ ਨੇ ਉਸ ਨੂੰ ਲਾਰੈਂਸ ਦਾ ਕਾਲਾ ਜਠੇਲੀ ਗੈਂਗ ਵਿੱਚ ਸ਼ਾਮਲ ਕਰ ਲਿਆ। ਜੇਲ੍ਹ ਤੋਂ ਬਾਹੱਰ ਆਉਣ ਤੋਂ ਬਾਅਦ ਕਾਲਾ ਰਾਣਾ ਨੇਹਰਾ ਅਤੇ ਲਾਰੈਂਸ ਦੇ ਸ਼ਾਰਪਸ਼ੂਟਰ ਦੇ ਨਾਲ ਮਿਲਕੇ ਵਾਰਦਾਤ ਕਰਨ ਲੱਗਿਆ, ਉਸ ਨੇ ਯਮੁਨਾ ਨਗਰ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਵਾਰਦਾਤਾਂ ਕੀਤੀਆਂ ਅਤੇ ਪੁਲਿਸ ਰਿਕਾਰਡ ਵਿੱਚ ਉਸ ਦਾ ਨਾਂ ਉੱਤੇ ਆਉਣ ਲੱਗਿਆ ।