ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ । IG ਸੁੱਖਚੈਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕੱਪੜੇ ਬਦਲ ਕੇ ਫਰਾਹ ਹੋ ਗਏ ਹਨ । ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਨੰਗਲ ਅੰਬਿਆ ਪਿੰਡ ਦੇ ਗੁਰਦੁਆਰੇ ਵਿੱਚ ਕੱਪੜੇ ਬਦਲੇ ਹਨ ਅਤੇ ਕ੍ਰਿਪਾਨ ਉੱਥੇ ਹੀ ਰੱਖ ਦਿੱਤੀ, IG ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਕੁਰਤਾ ਉਤਾਰ ਦਿੱਤਾ ਅਤੇ ਕਮੀਜ਼ ਅਤੇ ਪੈਂਟ ਪਾਕੇ 2 ਮੋਟਰ ਸਾਈਕਲ ‘ਤੇ ਕੁਝ ਲੋਕਾਂ ਨਾਲ ਫਰਾਰ ਹੋ ਗਏ ਜਿੰਨਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ । ਉਨ੍ਹਾਂ ਨੂੰ ਨੰਗਲ ਅੰਬਿਕਾ ਪਿੰਡ ਤੱਕ ਮਦਦ ਕਰਨ ਵਾਲੇ 4 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇਹ ਚਾਰੋ ਸਨ ਨਵਾਂ ਕਿਲ੍ਹਾਂ ਸ਼ਾਹਕੋਟ ਤੋਂ ਮਨਪ੍ਰੀਤ ਸਿੰਘ ਮੰਨਾ,ਨਕੋਦਰ ਤੋਂ ਗੁਰਦੀਪ ਸਿੰਘ, ਹੁਸ਼ਿਆਰਪੁਰ ਤੋਂ ਹਰਪ੍ਰੀਤ ਸਿੰਘ,ਫਰੀਦਕੋਟ ਦਾ ਰਹਿਣ ਵਾਲਾ ਗੁਰਭੇਜ ਸਿੰਘ ਭੇਜਾ। ਇੰਨਾਂ ਚਾਰਾਂ ਨੇ ਹੀ ਦੱਸਿਆ ਹੈ ਕਿ ਭਾਈ ਅੰਮ੍ਰਿਤਪਾਲ ਨੇ ਆਪਣਾ ਭੇਸ ਬਦਲਿਆ ਹੈ । ਪੁਲਿਸ ਨੇ ਉਹ ਬ੍ਰੇਜਾ ਗੱਡੀ ਵੀ ਬਰਾਮਦ ਕਰ ਲਈ ਹੈ ਜਿਸ ਦੇ ਜ਼ਰੀਏ ਭਾਈ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਏ । ਇਹ ਗੱਡੀ ਮੋਗਾ- ਸ਼ਾਹਕੋਟ ਦੇ ਟੋਲ ਪਲਾਜ਼ਾ ਦੇ ਸੀਸੀਟੀਵੀ ਵਿੱਚ ਵੇਖੀ ਗਈ ਸੀ । ਇਹ ਵੀਡੀਓ ਉਸੇ ਟੋਲ ਪਲਾਜ਼ਾ ਦੀ ਹੈ। ਇਹ ਵੀਡੀਓ ਵੇਖੋਂ ਫਿਰ ਤੁਹਾਨੂੰ ਅਸੀਂ ਅੱਗੇ ਦੀ ਕਹਾਣੀ ਵੀ ਦੱਸਾਂਗੇ ਕਿ ਆਖਿਰ ਕਿਹੜੇ ਖਤਰੇ ਨੂੰ ਵੇਖਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਮਰਸਡੀਜ਼ ਛੱਡ ਕੇ ਬ੍ਰੇਜ਼ਾ ਵਿੱਚ ਬੈਠੇ।
CCTV ਵਿੱਚ ਤਸਵੀਰਾਂ ਕੈਦ
ਪੁਲਿਸ ਦੇ ਦੱਸਣ ਮੁਤਾਬਿਕ ਜਿਸ ਬ੍ਰੀਜਾ ਗੱਡੀ ਦੇ ਜ਼ਰੀਏ ਭਾਈ ਅੰਮ੍ਰਿਤਪਾਲ ਸਿੰਘ ਨੰਗਲ ਅੰਬਿਆ ਦੇ ਪਿੰਡ ਪਹੁੰਚੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਪੁਲਿਸ ਵੱਲੋਂ ਜਿਸ ਬ੍ਰੀਜ਼ਾ ਗੱਡੀ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਉਸ ਦੀਆਂ ਤਸਵੀਰਾਂ ਮੋਗਾ-ਸ਼ਾਹਕੋਟ ਟੋਲ ਤੋਂ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ । ਵੀਡੀਓ ਵਿੱਚ ਤਿੰਨ ਗੱਡੀਆਂ ਨਜ਼ਰ ਆ ਰਹੀਆਂ ਹਨ ਜਿਸ ਵਿੱਚ ਇੱਕ ਮਰਸਡੀਜ਼ ਅਤੇ ਬ੍ਰੇਜ਼ਾ ਦੇ ਨਾਲ 1 ਹੋਰ ਗੱਡੀਆਂ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ । ਵੀਡੀਓ ਦੇ ਮੁਤਾਬਿਕ ਟੋਲ ਤੋਂ ਗੁਜ਼ਰ ਰਹੀਆਂ ਇਹ ਤਸਵੀਰ ਸ਼ਨਿੱਚਰਵਾਰ ਸਵੇਰ 11 ਵਜਕੇ 27 ਮਿੰਟ ਦੀ ਹੈ । ਜਦਕਿ ਬ੍ਰੇਜ਼ਾ ਗੱਡੀ ਦਾ ਵੀਡੀਓ 11 ਵਜਕੇ 35 ਮਿੰਟ ਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਹ ਹੀ ਬ੍ਰੀਜਾ ਕਾਰ ਹੈ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਬੈਠੇ ਸਨ। ਇਸੇ ਗੱਡੀ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਜ਼ਰੀਏ ਉਨ੍ਹਾਂ ਨੇ ਅੱਗੇ ਦਾ ਰਸਤਾ ਤੈਅ ਕੀਤਾ ਸੀ। ਹਾਲਾਂਕਿ ਅਸੀਂ ਇੰਨਾਂ ਵੀਡੀਓ ਅਤੇ ਤਸਵੀਰਾਂ ਦੀ ਤਸਦੀਕ ਨਹੀਂ ਕਰਦੇ ਹਾਂ।
IG ਸੁੱਖਚੈਨ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ । ਉਨ੍ਹਾਂ ਕਿਹਾ ਜਲੰਧਰ ਰੂਰਲ ਦੇ ਪਿੰਡ ਉਦੋਕੇ ਵਿੱਚ ਸਰਪੰਚ ਮਨਪ੍ਰੀਤ ਸਿੰਘ ਨੇ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰਵਾਇਆ ਹੈ ਕਿ ਉਨ੍ਹਾਂ ਨੇ ਬੰਦੂਕ ਦੀ ਨੌਕ ‘ਤੇ ਉਸ ਕੋਲੋ ਘਰ ਵਿੱਚ ਪਨਾਹ ਲਈ ਸੀ ।
IG ਸੁੱਖਚੈਨ ਸਿੰਘ ਨੇ ਕਿਹਾ ਕਿਸੇ ਨੂੰ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਲਿਆ ਜਾਵੇਗਾ । ਸੋਹਾਣਾ ਸਾਹਿਬ ਵਿੱਚ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ,ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਵਿਵਾਦ ਹੋ ਗਿਆ ਸੀ ਇਸੇ ਲਈ ਸ਼ਾਂਤੀ ਨਾਲ ਧਰਨਾ ਖਤਮ ਕਰਵਾਇਆ ਗਿਆ ਹੈ ।
ਅੰਮ੍ਰਿਤਪਾਲ ਸਿੰਘ ਦੇ ਚਾਚੇ ਨੇ ਗੰਨ ਪੁਆਇੰਟ ਤੇ ਸਰਪੰਚ ਤੋਂ ਪਨਾਹ ਲਈ
IG ਸੁੱਖਚੈਨ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ । ਉਨ੍ਹਾਂ ਕਿਹਾ ਜਲੰਧਰ ਰੂਰਲ ਦੇ ਪਿੰਡ ਉਦੋਕੇ ਵਿੱਚ ਸਰਪੰਚ ਮਨਪ੍ਰੀਤ ਸਿੰਘ ਨੇ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰਵਾਇਆ ਹੈ ਕਿ ਉਨ੍ਹਾਂ ਨੇ ਬੰਦੂਕ ਦੀ ਨੌਕ ‘ਤੇ ਉਸ ਕੋਲੋ ਘਰ ਵਿੱਚ ਪਨਾਹ ਲਈ ਸੀ ।
ਅੰਮ੍ਰਿਤਪਾਲ ਦੀ ਪਤਨੀ ਤੋਂ ਪੁੱਛਗਿੱਛ ਨਹੀਂ
IG ਸੁੱਖਚੈਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁੱਲ 153 ਬੰਦੇ ਗ੍ਰਿਫਤਾਰ ਹੋ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ NSA ਲਗਾਇਆ ਗਿਆ ਹੈ। ਗਿੱਲ ਨੇ ਕਿਹਾ ਕਿ ਹਾਲੇ ਤੱਕ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਦੇ ਨਾਲ ਹਾਲੇ ਤੱਕ ਪੁਲਿਸ ਨੇ ਪੁੱਛਗਿੱਛ ਨਹੀਂ ਕੀਤੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਕਾਰਵਾਈ
IG ਸੁੱਖਚੈਨ ਸਿੰਘ ਨੇ ਕਿਹਾ ਕਿਸੇ ਨੂੰ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਲਿਆ ਜਾਵੇਗਾ । ਸੋਹਾਣਾ ਸਾਹਿਬ ਵਿੱਚ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ,ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਵਿਵਾਦ ਹੋ ਗਿਆ ਸੀ ਇਸੇ ਲਈ ਸ਼ਾਂਤੀ ਨਾਲ ਧਰਨਾ ਖਤਮ ਕਰਵਾਇਆ ਗਿਆ ਹੈ