Punjab

ਆਮ ਆਦਮੀ ਪਾਰਟੀ ਪੰਜਾਬ ਨੇ ਭੰਗ ਕੀਤਾ ਢਾਂਚਾ, ਨਵੇਂ ਢਾਂਚੇ ਦਾ ਐਲਾਨ ਜਲਦ!

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ 2022 ਦੀਆਂ ਨੇੜੇ ਆ ਰਹੀਆਂ ਚੋਣਾਂ ਸਬੰਧੀ ‘ਆਮ ਆਦਮੀ ਪਾਰਟੀ’ ਪੱਬਾਂ ਭਾਰ ਹੈ। ਮਿਸ਼ਨ  2022 ਨੂੰ ਲੈ ਕੇ ‘ਆਮ ਆਦਮੀ ਪਾਰਟੀ’ ਨੇ ਆਪਣੇ ਢਾਂਚੇ ਨੂੰ ਮਜਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ‘ਆਪ’ ਪਾਰਟੀ ਦਾ ਮੁੱਖ ਢਾਂਚਾ, ਕੋਰ ਕਮੇਟੀ ਅਤੇ ਸਾਰੇ ਜਿਲ੍ਹਾ ਪ੍ਰਧਾਨਾਂ ਦੀ ਸਹਿਮਤੀ ਨਾਲ ਢਾਂਚਾ ਭੰਗ ਕਰਨ ਦਾ ਐਲਾਨ ਕੀਤਾ ਹੈ।

‘ਆਪ’ ਪਾਰਟੀ ਨੇ ਮਿਹਨਤੀ, ਵਫ਼ਾਦਾਰ ਅਤੇ ਪੰਜਾਬ ਦੀ ਭਲਾਈ ਚਾਹੁਣ ਵਾਲੇ ਵਲੰਟੀਅਰ ਅਤੇ ਆਹੁਦੇਦਾਰਾਂ ਦੀਆਂ ਜਿੰਮੇਦਾਰੀਆਂ ਵਧਾਉਣ ਅਤੇ ਨਵੀਆਂ ਜਿੰਮੇਵਾਰੀਆਂ ਦੇਣ ਹਿੱਤ ਪੰਜਾਬ ਇਕਾਈ ਦਾ ਮੁੱਖ ਢਾਂਚਾ, ਕੋਰ ਕਮੇਟੀ ਅਤੇ ਸਾਰੀਆਂ ਇਕਾਈਆਂ ਭੰਗ ਕਰਕੇ ਨਵੀਆਂ ਬਣਾਉਣ ਦਾ ਫ਼ੈਸਲਾ ਲਿਆ ਹੈ।

ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ 25 ਜਿਲਿਆਂ ਦੀ ਮੀਟਿੰਗ ਕੀਤੀ ਗਈ। ਮਾਨ ਨੇ ਕਿਹਾ ਕਿ ‘ਆਪ’ ਪਾਰਟੀ ਨੂੰ ਮਿਹਨਤੀ ਜ਼ਿੰਮੇਵਾਰ ਅਤੇ ਵਫਾਦਾਰਾਂ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਇਕ ਮਜਬੂਤ ਟੀਮ ਤਿਆਰ ਕਰਾਂਗੇ। ਮਾਨ ਨੇ ਕਿਹਾ ਕਿ ਪੂਰਾ ਡਾਟਾ ਇੱਕਠਾ ਕਰਨ ਤੋਂ ਬਾਅਦ ਹੀ ਪੰਜਾਬ ਦਾ ਢਾਂਚਾ ਭੰਗ ਕਰਨ ਦਾ ਫੈਸਲਾ ਲਿਆ ਗਿਆ।