ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੇਧਰ ਕਰਦਿਆਂ ਭਾਰਤੀ ਜਨਤਾ ਪਾਰਟੀ ‘ਤੇ ਖੂਬ ਨਿਸ਼ਾਨਾ ਕੱਸਿਆ। ਉਨ੍ਹਾਂ ਨੇ ਕਿਹਾ ਕਿ ਭਾਪਜਾ ਜਿੱਥੇ ਜਿੱਥੇ ਵੀ ਸੱਤਾ ਵਿੱਚ ਹੈ ਉੱਥੇ ਪਾਰਟੀ ਸ਼ਰੇਆਮ ਲੁੱਟ ਕਸੁੱਟ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਭਾਜਪਾ ਪਾਰਟੀ ਸ਼ਰੇਆਮ ਕਾਰਪੋਰੇਸ਼ਨ ‘ਚ ਲੁੱਟ ਕਸੁੱਟ ਕਰ ਰਹੀ ਹੈ।ਉਨਾਂ ਨੇ ਕਿਹਾ ਕਿ ਭਾਜਪਾ ਲਗਾਤਾਰ ਕਈ ਸਾਲਾਂ ਤੋਂ ਚੰਡੀਗੜ੍ਹ ਵਿੱਚ ਕਾਂਗਰਸ ਦੀ ਮਦਦ ਨਾਲ ਸੱਤਾ ਕਾਬਜ ਹੈ ਪਰ ਚੰਡੀਗੜ੍ਹ ਦੀਆਂ ਪਾਰਕਾਂ ਨੂੰ ਲੈ ਕੇ ਅਤੇ ਪਾਰਕਿੰਗ ਦੇ ਠੇਕਿਆਂ ਨੂੰ ਲੈ ਕੇ 2020 ਤੋਂ ਪਹਿਲਾਂ ਜਿਸ ਕੰਪਨੀ ਦੇ ਕੋਲ ਠੇਕਾ ਸੀ ਉਹ 4 ਕਰੋੜ ਦਾ ਘਪਲਾ ਕਰਕੇ ਭੱਜ ਗਈ ਸੀ ਜਿਸ ਦੀ ਅੱਜ ਤੱਕ ਕੋਈ ਜਾਂਚ ਨਹੀਂ ਹੋਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ।
ਕੰਗ ਨੇ ਕਿਹਾ ਕਿ 2020 ਤੋਂ ਬਾਅਦ ਜਿਸ ਕੰਪਨੀ ਦੇ ਕੋਲ ਚੰਡੀਗੜ੍ਹ ਦੇ ਕਾਰਪੋਰੇਸ਼ਨ ਦੇ ਅਧੀਨ ਆਉਂਦੀਆਂ ਪਾਰਕਾਂ ਦਾ ਠੇਕਾ ਦੇ ਦਿੱਤਾ ਗਿਆ ਸੀ ਉਹ ਕੰਪਨੀ 7 ਕਰੋੜ ਰੁਪਏ ਦੀ ਘਪਲਾਬਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਇਸਦਾ ਮੇਅਰ ਅਤੇ ਇਸ ਮੇਅਰ ਨੂੰ ਚਲਾਉਣ ਵਾਲੀ ਵੱਡੀ ਲੀਡ਼ਰਸ਼ਿਪ ਇਸ ਘਪਲੇ ਵਿੱਚ ਮੌਜੂਦ ਹੈ। ਕਿਉਂਕਿ ਇਸ ਘਪਲੇ ਦੇ ਬਾਵਜੂਦ ਵੀ ਐਕਟੈਸ਼ਨ ਦਾ ਮਤਾ ਭਾਰਤੀ ਜਨਤਾ ਪਾਰਤੀ ਕਾਰਪੋਰੇਸ਼ਨ ‘ਚ ਲੈ ਕੇ ਆਉਂਦੀ ਹੈ ਅਤੇ ਆਮ ਆਦਮੀ ਪਾਰਟੀ ਉਸ ਮਤੇ ਦਾ ਡਟ ਕੇ ਵਿਰੋਧ ਕਰਦੀ ਹੈ।
ਪੰਜਾਬ ਦੇ ਰਾਜਪਾਲ ਨਿਸ਼ਾਨਾ ਸਾਧਦਿਆਂ ਕੰਗ ਨੇ ਕਿਹਾ ਕਿ ਜਿਹੜੇ ਰਾਜਪਾਲ ਸਾਬ ਰੋਜ਼ਾਨਾ ਪੰਜਾਬ ਸਰਕਾਰ ਦੇ ਮਸਲਿਆਂ ‘ਚ ਅੜਿਕਾ ਲਗਾਉਦੇ ਹਨ ਉਹ ਇਸ ਘਪਲੇ ਨੂੰ ਜਾਨਣ ਤੋਂ ਬਾਅਦ ਚੁੱਪ ਬੈਠੇ ਹਨ ਜਿਸ ਤੋਂ ਸਾਬਤ ਹੁੰਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਕਠਪੁਤਲੀ ਹਨ। ਉਨ੍ਹਾਂ ਨੇ ਰਾਜਪਾਲ ਨੂਮ ਸਵਾਲ ਕਰਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਪਾਰਕਾਂ ਨੂੰ ਲੈ ਕੇ ਭਾਰਤੀ ਜਨਤੀ ਪਾਰਟੀ ਵੱਲੋਂ ਕੀਤੀ ਜਾ ਰਹੀ ਘਪਲੇਬਾਜ਼ੀ ਨੂੰ ਦੇਖ ਕੇ ਵੀ ਕਿਵੇਂ ਚੁੱਪ ਹਨ ?