Punjab

‘ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ’ ! ਕੌਮੀ ਇਨਸਾਫ ਮੋਰਚੇ ਦੇ ਵੱਡੇ ਬਿਆਨ ‘ਤੇ ਵਾਰਿਸ ਪੰਜਾਬ ਦਾ ਜਵਾਬ

Quami insaf morcha on amritpal singh

ਬਿਊਰੋ ਰਿਪੋਰਟ : ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਜਨਾਲਾ ਥਾਣੇ ਵਿੱਚ ਸ੍ਰੀ ਗੁਰੂ ਗੂੰਥ ਸਾਹਿਬ ਨੂੰ ਢਾਲ ਬਣਾ ਕੇ ਲਿਜਾਉਣ ਦੇ ਮਾਮਲੇ ਵਿੱਚ ਅੰਮ੍ਰਿਤਾਲ ਸਿੰਘ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ । ਇਨਸਾਮਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਇਹ ਉਨ੍ਹਾਂ ਦੀ ਨਿੱਜੀ ਲੜਾਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾ ਕੇ ਉਨ੍ਹਾਂ ਨੇ ਬੇਅਦਬੀ ਕੀਤੀ ਹੈ । ਉਨ੍ਹਾਂ ਕਿਹਾ ਜੇਕਰ ਅਜਿਹਾ ਹੋਣ ਲੱਗ ਗਿਆ ਤਾਂ ਇਹ ਇੱਕ ਰਵਾਇਤ ਬਣ ਜਾਵੇਗੀ ਲੋਕ ਕਬਜ਼ਾ ਛਡਾਉਣ ਜਾਂ ਫਿਰ ਕੇਸ ਰੱਦ ਕਰਵਾਉਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਢਾਲ ਬਣਾਉਣਾ ਸ਼ੁਰੂ ਕਰ ਦੇਣਗੇ । ਬਲਵਿੰਦਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਦਿੱਤੇ ਜਾ ਰਹੇ ਇਤਿਹਾਸਿਕ ਤਰਕਾਂ ਨੂੰ ਵੀ ਗਲਤ ਦੱਸਿਆ ਹੈ ।

‘ਜੰਗ ਦਾ ਉਦਾਹਰਣ ਦੇਣਾ ਗਲਤ’

ਕੌਮੀ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੁਰਾਣੀਆਂ ਜੰਗਾਂ ਦਾ ਹਵਾਲਾ ਦੇ ਰਹੇ ਹਨ ਉਹ ਗਲਤ ਹੈ । ਜਦੋਂ ਗੁਰੂ ਸਾਹਿਬ ਜੰਗ ਵਿੱਚ ਜਾਂਦੇ ਸਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਉਂਦੇ ਸਨ ਬਲਕਿ ਸੁਰੱਖਿਅਤ ਥਾਂ ‘ਤੇ ਸੁਸ਼ੋਬਿਤ ਕਰਦੇ ਸਨ ਅਤੇ ਫਿਰ ਅਰਦਾਸ ਕਰਕੇ ਰਵਾਨਾ ਹੁੰਦੇ ਸਨ । ਜਦਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਨੂੰ ਢਾਲ ਬਣਾਇਆ ਗਿਆ ਆਪਣੀ ਨਿੱਜੀ ਲੜਾਈ ਦੇ ਲੜਾਈ ਦੇ ਲਈ । ਬਲਵਿੰਦਰ ਸਿੰਘ ਨੇ ਕਿਹਾ ਜਦੋਂ 26 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਮਾਰਚ ਕੱਢਿਆ ਗਿਆ ਸੀ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਸ ਲਈ ਸ਼ਾਮਲ ਨਹੀਂ ਕੀਤਾ ਸੀ ਕਿਉਂਕਿ ਜੇਕਰ ਪ੍ਰਸ਼ਾਸਨ ਰੋਕ ਦਾ ਹੈ ਤਾਂ ਹਿੰਸਕ ਹੋਣ ‘ਤੇ ਬੇਅਦਬੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਇਨਸਾਫ ਮੇਰਚਾ ਸ਼ੁਰੂ ਹੋਣ ਤੋਂ 10 ਦਿਨ ਬਾਅਦ ਜਦੋਂ ਯਕੀਨ ਹੋ ਗਿਆ ਕਿ ਇਸ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸੁਰੱਖਿਅਤ ਹੈ ਤਾਂ ਹੀ ਫੈਸਲਾ ਲਿਆ ਗਿਆ ਜੇਕਰ ਜਥੇਦਾਰ ਸਾਹਿਬ ਹੁਕਮ ਦੇਣਗੇ ਕਿ ਮੋਰਚੇ ਵਾਲੀ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਨਹੀਂ ਹੋਣਾ ਚਾਹੀਦਾ ਤਾਂ ਅਸੀਂ ਚੁੱਕ ਲਵਾਂਗੇ। ਉਧਰ ਵਾਰਿਸ ਪੰਜਾਬ ਨੇ ਵੀ ਕੌਮੀ ਇਨਸਾਫ ਮੋਰਚੇ ਨੂੰ ਜਵਾਬ ਦਿੱਤਾ ਹੈ।

ਵਾਰਿਸ ਪੰਜਾਬ ਦਾ ਕੌਮੀ ਇਨਸਾਫ ਮੋਰਚੇ ਨੂੰ ਜਵਾਬ

ਵਾਰਿਸ ਪੰਜਾਬ ਦੇ ਆਗੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਹਰਜੀਤ ਸਿੰਘ ਨੇ ਕਿਹਾ ਅਜਨਾਲਾ ਵਿੱਚ ਜੋ ਹੋਇਆ ਉਹ ਨਿੱਜੀ ਮਸਲਾ ਨਹੀਂ ਸੀ । ਅੰਮ੍ਰਿਤਪਾਲ ਸਿੰਘ ਨਸ਼ੇ ਖਿਲਾਫ ਅਤੇ ਅੰਮ੍ਰਿਤਪਾਨ ਕਰਵਾਉਣ ਦੇ ਲਈ ਮੁਹਿੰਮ ਚੱਲਾ ਰਹੇ ਹਨ । ਜਿਹੜੇ ਲੋਕਾਂ ਨੂੰ ਇਹ ਪਸੰਦ ਨਹੀਂ ਹੈ ਉਹ ਝੂਠੇ ਕੇਸ ਕਰਵਾ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਇਹ ਪੰਥਕ ਲੜਾਈ ਹੈ ਇਸ ਨੂੰ ਨਿੱਜੀ ਕਹਿਣਾ ਗਲਤ ਹੈ। ਵਾਰਿਸ ਪੰਜਾਬ ਦੇ ਆਗੂ ਹਰਜੀਤ ਸਿੰਘ ਨੇ ਕਿਹਾ ਸ੍ਰੀ ਅਲਾਤ ਤਖਤ ਵੱਲੋਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹ ਅਜਨਾਲਾ ਹਿੰਸਾ ‘ਤੇ ਨਹੀਂ ਬਲਕਿ ਅੱਗੋ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸ ਥਾਂ ‘ਤੇ ਹੋ ਸਕਦਾ ਹੈ ਇਸ ਦਾ ਫੈਸਲਾ ਲੈਣ ਲਈ ਹੋਇਆ ਹੈ । ਉਨ੍ਹਾਂ ਕਿਹਾ ਇਸੇ ਲਈ ਸਾਨੂੰ ਕਿਸੇ ਕਮੇਟੀ ਨੇ ਜਵਾਬ ਦੇ ਲਈ ਨਹੀਂ ਸਦਿਆ ਹੈ । ਤੁਹਾਨੂੰ ਦੱਸ ਦੇਈਏ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਹੈ ।