Punjab

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸ ਦਾ ਪਿਤਾ ‘ਤੇ ਗੰਭੀਰ ਇਲਜ਼ਾਮ ! ਇੱਕ ਨਹੀਂ ਕਈ ਰਾਤਾਂ ਦਾ ਕੀਤਾ ਜ਼ਿਕਰ ! ਸੁਣ ਕੇ ਦਿਲ ਕੰਬ ਜਾਵੇਗਾ !

Delhi women commission chairperson swati maliwal father allegation

ਬਿਊਰੋ ਰਿਪੋਰਟ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪਿਤਾ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਉਨ੍ਹਾਂ ਨੇ ਦੱਸਿਆ ਹੈ ਕਿ ਮੇਰੇ ਪਿਤਾ ਸ਼ਰੀਰਕ ਸ਼ੋਸ਼ਣ ਕਰਦੇ ਸਨ । ਇਸੇ ਵਜ੍ਹਾ ਨਾਲ ਮੈਂ ਆਪਣੇ ਘਰ ਵਿੱਚ ਡਰੀ ਰਹਿੰਦੀ ਸੀ । ਉਹ ਬਿਨਾਂ ਵਜ੍ਹਾ ਮੈਨੂੰ ਮਾਰ ਦੇ ਸਨ । ਗੁੱਤ ਤੋਂ ਫੜ ਕੇ ਸਿਰ ਦਿਵਾਰ ਨਾਲ ਮਾਰ ਦੇ ਸੀ ।ਇਸੇ ਵਜ੍ਹਾ ਨਾਲ ਮੈਂ ਕਈ ਰਾਤਾਂ ਬਿਸਤਰੇ ਦੇ ਥੱਲੇ ਲੁੱਕ ਕੇ ਬਿਤਾਇਆ ਹਨ । ਸਵਾਤੀ ਨੇ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ DCW ਅਵਾਰਡ ਪ੍ਰੋਗਰਾਮ ਵਿੱਚ ਆਪਣਾ ਦਰਦ ਦੱਸਿਆ ।

ਸਵਾਤੀ ਮਾਲੀਵਾਲ ਦਾ ਪੂਰਾ ਬਿਆਨ

ਸਵਾਤੀ ਨੇ ਕਿਹਾ ਮੈਨੂੰ ਹੁਣ ਵੀ ਯਾਦ ਹੈ ਕਿ ਮੇ੍ਰੇ ਪਿਤਾ ਮੇਰੇ ਨਾਲ ਸ਼ਰੀਰਕ ਸ਼ੋਸ਼ਣ ਕਰਦੇ ਸੀ। ਜਦ ਉਹ ਘਰ ਆਉਂਦੇ ਸੀ ਤਾਂ ਮੈਨੂੰ ਡਰ ਲੱਗ ਦਾ ਸੀ । ਮੈਂ ਪਤਾ ਨਹੀਂ ਕਿੰਨੀ ਰਾਤਾਂ ਬਿਸਤਰੇ ਹੇਠਾਂ ਬਿਤਾਈ ਹਨ । ਮੈਂ ਡਰ ਕੇ ਕੰਬ ਦੀ ਸੀ । ਉਸ ਵਕਤ ਮੈਂ ਸੋਚ ਦੀ ਸੀ ਕਿ ਅਜਿਹਾ ਕੀ ਕਰਾ ? ਜਿਸ ਨਾਲ ਇਸ ਤਰ੍ਹਾਂ ਦੇ ਆਦਮਿਆਂ ਨੂੰ ਸਬਕ ਮਿਲ ਸਕੇ । ਮੈਂ ਕਦੇ ਵੀ ਨਹੀਂ ਭੁੱਲ ਸਕਦੀ ਹਾਂ ਮੇਰੇ ਫਾਦਰ ਨੂੰ ਇੰਨਾਂ ਗੁੱਸਾ ਆਉਂਦਾ ਸੀ ਕਿ ਉਹ ਕਦੇ ਮੇਰੀ ਗੁੱਤ ਫੜ ਕੇ ਦਿਵਾਰ ਵਿੱਚ ਮਾਰ ਦੇ ਸਨ । ਖੂਨ ਆਉਂਦਾ ਸੀ, ਬਹੁਤ ਹੀ ਤੜਪ ਮਹਿਸੂਸ ਹੁੰਦੀ ਸੀ । ਇਸ ਦੌਰਾਨ ਮੇਰੇ ਮਨ ਵਿੱਚ ਇਹ ਹੀ ਚੱਲ ਦਾ ਸੀ ਕਿਵੇਂ ਇੰਨਾਂ ਲੋਕਾਂ ਨੂੰ ਸਬਕ ਸਿਖਾਵਾਂ। ਮੇਰੀ ਜ਼ਿੰਦਗੀ ਵਿੱਚ ਮੇਰੀ ਮਾਂ,ਮੇਰੀ ਮਾਸੀ,ਮਾਸੜ ਅਤੇ ਨਾਨਾ,ਨਾਨੀ ਨਾ ਹੁੰਦੇ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਬਚਪਨ ਦੇ ਉਸ ਟਰਾਮਾ ਤੋਂ ਕਿਵੇਂ ਬਾਹਰ ਆਉਂਦੀ । ਨਾ ਹੀ ਤੁਹਾਡੇ ਵਿੱਚ ਖੜੇ ਹੋਕੇ ਇੰਨੀ ਵੱਡੀ ਗੱਲ ਕਹਿੰਦੀ ।

ਮੈਂ ਇਹ ਮਹਿਸੂਸ ਕਰਦੀ ਹਾਂ ਕਿ ਜਦੋਂ ਬਹੁਤ ਜ਼ਿਆਦਾ ਜ਼ੁਲਮ ਹੁੰਦਾ ਹੈ ਤਾਂ ਬਹੁਤ ਵੱਡਾ ਬਦਲਾਅ ਆਉਂਦਾ ਹੈ। ਉਸ ਦੇ ਨਾਲ ਤੁਹਾਡੇ ਅੰਦਰ ਇੱਕ ਅੱਗ ਲੱਗ ਜਾਂਦੀ ਹੈ। ਜਿਸ ਨੂੰ ਤੁਸੀਂ ਸਹੀ ਥਾਂ ‘ਤੇ ਲਾ ਦਿੱਤਾ ਤੁਸੀਂ ਵੱਡੇ-ਵੱਡੇ ਕੰਮ ਕਰ ਸਕਦੇ ਹੋ। ਅੱਜ ਅਸੀਂ ਜਿੰਨੇ ਵੀ ਅਵਾਰਡੀ ਨੂੰ ਵੇਖ ਦੇ ਹਾਂ ਉਨ੍ਹਾਂ ਦੀ ਆਪਣੀ ਕਹਾਣੀ ਹੈ । ਉਹ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਲੜਨਾ ਸਿਖਾਉਂਦੀ ਹੈ । ਮੁਸ਼ਕਿਲ ਤੋਂ ਉੱਚਾ ਉਠਨਾ ਸਿਖਾਉਂਦੀ ਹੈ । ਅੱਜ ਸਾਡੇ ਕੋਲ ਅਜਿਹੀਆਂ ਕਈ ਮਹਿਲਾਵਾਂ ਹਨ ਜਿੰਨਾਂ ਨੇ ਆਪਣੀ ਪਰੇਸ਼ਾਨੀ ਦੇ ਸਾਹਮਣੇ ਡੱਟ ਕੇ ਮੁਕਾਬਲਾ ਕੀਤਾ ।

ਅਦਾਕਾਰਾ ਖੁਸ਼ਬੂ ਸੁੰਦਰ ਨੇ ਵੀ ਪਿਤਾ ‘ਤੇ ਲਗਾਏ ਸਨ ਇਲਜ਼ਾਮ

ਕੁਝ ਹੀ ਦਿਨ ਪਹਿਲਾਂ ਦੱਖਣੀ ਭਾਰਤ ਦੀ ਅਦਾਕਾਰਾ ਅਤੇ ਬੀਜੇਪੀ ਦੀ ਆਗੂ ਖੁਸ਼ਬੂ ਸੁੰਦਰ ਨੇ ਆਪਣੇ ਪਿਤਾ ‘ਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮ ਗਾਏ ਸਨ । ਉਨ੍ਹਾਂ ਨੇ ਦੱਸਿਆ ਸੀ ਕਿ 8 ਸਾਲ ਦੀ ਉਮਰ ਵਿੱਚ ਪਿਤਾ ਉਸ ਦਾ ਸ਼ੋਸ਼ਣ ਕਰਦੇ ਸਨ । ਉਸ ਵੇਲੇ ਇਸ ਅਪਰਾਧ ਨਾਲ ਲੜਨ ਦੀ ਹਿੰਮਤ ਨਹੀਂ ਹੁੰਦੀ ਸੀ । ਇੱਕ ਵਕਤ ਆਇਆ ਜਦੋਂ ਮੈਨੂੰ ਆਪਣਾ ਸਟੈਂਡ ਲੈਣਾ ਪਿਆ। ਖੁਸ਼ਬੂ ਨੇ ਦੱਸਿਆ ਕਿ ਪਿਤਾ ਉਸ ਦੀ ਮਾਂ ਨਾਲ ਕੁੱਟਮਾਰ ਕਰਦੇ ਸਨ । ਉਹ ਕੁਝ ਦਿਨ ਪਹਿਲਾਂ ਹੀ ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਬਣੀ ਹਨ ।