ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸੱਸ ਦਾ ਨੂੰਹ ਵੱਲੋਂ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਹਾਦਸੇ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ ਗਈ । ਪੁਲਿਸ ਨੇ ਤਿੰਨ ਦਿਨਾਂ ਦੇ ਅੰਦਰ ਹੀ ਨੂੰਹ ਦੀ ਇਸ ਸਾਜਿਸ਼ ਨੂੰ ਬੇਨਕਾਬ ਕਰ ਦਿੱਤਾ ਹੈ । ਪੁਲਿਸ ਨੂੰ ਨੂੰਹ ‘ਤੇ ਸ਼ੁਰੂ ਹੀ ਸ਼ੱਕ ਸੀ । ਜਦੋਂ ਪੁਲਿਸ ਨੇ ਨੂੰਹ ਤੋਂ ਕਤਲ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ।
25 ਫਰਵਰੀ ਨੂੰ ਅਜਨਾਲਾ ਦੇ ਪਿੰਡ ਸਰਾਂ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਨੂੰ ਕਰੰਟ ਲੱਗਣ ਦਾ ਬਹਾਨਾ ਬਣਾ ਕੇ ਰਫਾਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਪੁਲਿਸ ਦੀ ਜਾਂਚ ਵਿੱਚ ਖੁਲਾਸਾ ਹੋਇਆ ਕੀ ਨੂੰਹ ਨੇ ਸੱਸ ਦੇ ਮੇੜਿਆਂ ਤੋਂ ਤੰਗ ਆਕੇ ਉਸ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਹੈ। DSP ਸੰਜੀਵ ਕੁਮਾਰ ਨੇ ਦੱਸਿਆ ਕਿ 25 ਫਰਵਰੀ ਨੂੰ ਜਦੋਂ ਪੁਲਿਸ ਨੂੰ ਪਤਾ ਚੱਲਿਆ ਕਿ ਇੱਕ ਬਜ਼ੁਰਗ ਉਮਰ ਦੀ ਮਹਿਲਾ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਗਿਆ ਕਿ ਅਮਰਜੀਤ ਕੌਰ ਦੀ ਮੌਤ ਕਰੰਟ ਲੱਗਣ ਦੇ ਨਾਲ ਹੋਈ ਹੈ ਜਦਕਿ ਉਸ ਦੇ ਸਰੀਰ ‘ਤੇ ਜ਼ਖਮ ਸਾਫ ਵੇਖੇ ਜਾ ਸਕਦੇ ਸਨ । ਪੁਲਿਸ ਨੇ ਜਾਂਚ ਨੂੰ ਅੱਗੇ ਵਧਾਇਆ।
ਨੂੰਹ ਨੇ ਪਹਿਲਾਂ ਮੂਸਲ ਮਾਰਿਆ ਫਿਰ ਕਰੰਟ ਲਗਾਇਆ
ਨੂੰਹ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਅਮਰਜੀਤ ਕੌਰ ਘਰ ਵਿੱਚ ਇਕੱਲੀ ਸੀ । ਇਸ ਲਈ ਉਸ ਨੇ ਪਹਿਲਾਂ ਮੂਸਲ ਫੜਿਆ ਅਤੇ ਫਿਰ ਸੱਸ ਅਮਰਜੀਤ ਕੌਰ ਦੇ ਸਿਰ ‘ਤੇ ਜ਼ੋਰ ਨਾਲ ਵਾਰ ਕੀਤਾ । ਪਰ ਇਸ ਦੇ ਬਾਅਦ ਵੀ ਸਾਹ ਚੱਲ ਰਹੇ ਸਨ । ਉਸ ਨੇ ਚਾਕੂ ਨਾਲ ਕਈ ਵਾਰ ਕੀਤੇ । ਪਰ ਅਖੀਰ ਵਿੱਚ ਨੂੰਹ ਨੇ ਪ੍ਰੈਸ ਦੀ ਤਾਰ ਫੜ ਕੇ ਉਸ ਨੂੰ ਕਰੰਟ ਨਾਲ ਮਾਰ ਦਿੱਤਾ ।
ਸ਼ਕਲ ਸੂਰਤ ਨੂੰ ਲੈਕੇ ਮਾਰ ਦੀ ਸੀ ਤਾਨਾ
ਮੁਲਜ਼ਮ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਪਰ ਉਸ ਦੀ ਸੱਸ ਹਮੇਸ਼ਾ ਉਸ ਨੂੰ ਤਾਨੇ ਦਿੰਦੀ ਸੀ । ਉਸ ਦੀ ਸ਼ਕਲ ਸੂਰਤ ਨੂੰ ਲੈਕੇ ਹਮੇਸ਼ਾ ਬੋਲਦੀ ਸੀ । ਜਿਸ ਦੇ ਚੱਲ ਦੇ ਉਸ ਦੇ ਦਿਲ ਵਿੱਚ ਸੱਸ ਨੂੰ ਲੈਕੇ ਕਾਫੀ ਨਫਰਤ ਪੈਦਾ ਹੋ ਗਈ ਸੀ । ਉਧਰ ਦੂਜੇ ਪਾਸੇ ਪੁਸ਼ਤੈਨੀ 6 ਕਿਲੇ ਜ਼ਮੀਨ ਸੱਸ ਅਤੇ 2 ਪੁੱਤਰਾਂ ਵਿੱਚ ਵੰਡੀ ਗਈ ਸੀ । ਨਰਿੰਦਰ ਕੌਰ ਨੂੰ ਡਰ ਸੀ ਕਿ ਸੱਸ ਆਪਣੇ ਹਿੱਸੇ ਦੇ 2 ਕਿਲੇ ਉਸ ਦੇ ਦਿਉਰ ਨੂੰ ਨਾ ਦੇ ਦੇਵੇ ਜਿਸ ਦੀ ਵਜ੍ਹਾ ਕਰਕੇ ਨਰਿੰਦਰ ਕੌਰ ਗੁੱਸੇ ਵਿੱਚ ਸੀ ਇਸੇ ਲਈ ਉਸ ਨੇ 25 ਫਰਵਰੀ ਨੂੰ ਸੱਸ ਨੂੰ ਮਾਰਨ ਦਾ ਫੈਸਲਾ ਲਿਆ ।