ਚੰਡੀਗੜ੍ਹ : ਪੰਜਾਬ ਦੇ ਕਸਬਾ ਅਜਨਾਲਾ ਵਿੱਚ ਪਰਸੋਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ‘ਤੇ ਜਿਥੇ ਸ਼ਬਦੀ ਹਮਲੇ ਜਾਰੀ ਹਨ,ਉਥੇ ਉਹਨਾਂ ‘ਤੇ ਹੁਣ digital strike ਵੀ ਹੋ ਗਈ ਹੈ। ਉਹਨਾਂ ਦਾ Instagram ਖਾਤਾ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ। ਇਹ ਦੂਸਰੀ ਵਾਰ ਹੋਇਆ ਹੈ ਜਦੋਂ ਉਹਨਾਂ ਦੇ Instagram ਅਕਾਉਂਟ ਨੂੰ block ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ 28 ਦਸੰਬਰ 2022 ਨੂੰ ਵੀ ਉਹਨਾਂ ਦਾ ਖਾਤਾ ਬੰਦ ਕੀਤਾ ਗਿਆ ਸੀ ਤੇ ਇਸ ਤੋਂ ਵੀ ਪਹਿਲਾਂ ਉਹਨਾਂ ਦੇ ਟਵਿੱਟਰ ਖਾਤੇ ਨੂੰ ਵੀ ਬੰਦ ਕੀਤਾ ਗਿਆ ਸੀ । ਜਿਸ ਮਗਰੋਂ sandhuamrit1984 ਨਾਂਅ ਤੋਂ ਅੰਮ੍ਰਿਤਪਾਲ ਨੇ ਆਪਣਾ ਨਵਾਂ ਖਾਤਾ ਬਣਾਇਆ ਸੀ,ਜਿਸ ਨੂੰ ਹੁਣ ਭਾਰਤ ‘ਚ ਬੰਦ ਕਰ ਦਿੱਤਾ ਗਿਆ ਹੈ।