ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ । ਇਸ ਵਿੱਚ 14 ਹਜ਼ਾਰ 417 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ । ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਇਸ ਵਿੱਚ ਪੱਕਾ ਕੀਤਾ ਜਾਵੇਗਾ । ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਦਾ ਇੱਹ ਵੱਡਾ ਵਾਅਦਾ ਸੀ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਆਉਣ ਵਾਲੀਆਂ ਸਾਰੀਆਂ ਕਾਨੂੰਨੀ ਮੁਸ਼ਕਿਲਾਂ ਨੂੰ ਦੂਰ ਕਰ ਲਿਆ ਹੈ । ਇਸ ਤੋਂ ਇਲਾਵਾ ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਗਿਆ ਹੈ । ਇਸ ਵਾਰ 2 ਹਿਸਿਆਂ ਵਿੱਚ ਪੰਜਾਬ ਕੈਬਨਿਟ ਦਾ ਬਜਟ ਇਜਲਾਸ ਹੋਵੇਗਾ, ਪਹਿਲਾ ਗੇੜ 3 ਮਾਰਚ ਤੋਂ 11 ਮਾਰਚ ਦੇ ਵਿਚਾਲੇ ਹੋਵੇਗਾ ਜਦਕਿ ਦੂਜੇ ਗੇੜ ਦੀ ਸ਼ੁਰੂਆਤ 22 ਮਾਰਚ ਤੋਂ ਹੋਵੇਗੀ ।
ਕੈਬਨਿਟ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ 'ਤੇ ਜਾਣਕਾਰੀ…Live https://t.co/gd5cf6hcI5
— Bhagwant Mann (@BhagwantMann) February 21, 2023
3 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਨਾਲ ਬਜਟ ਇਜਲਾਸ ਦੀ ਸ਼ੁਰੂਆਤ ਹੋਵੇਗੀ, 6 ਮਾਰਚ ਨੂੰ ਇਸ ‘ਤੇ ਚਰਚਾ ਹੋਵੇਗਾ। 7 ਮਾਰਚ ਨੂੰ ਨਾਨ ਆਫੀਸ਼ੀਅਲ ਦਿਨ ਹੋਵੇਗਾ, ਇਸ ਦਿਨ ਦੂਜੇ ਮੁੱਦਿਆਂ ‘ਤੇ ਵਿਧਾਨਸਭਾ ਵਿੱਚ ਚਰਚਾ ਹੋਵੇਗੀ,8 ਮਾਰਚ ਨੂੰ ਹੋਲੀ ਦੀ ਛੁੱਟੀ ਹੈ। 9 ਮਾਰਚ ਨੂੰ ਬਜਟ ਤੋਂ ਪਹਿਲਾ ਬਿਜਨੈਸ ਸੈਸ਼ਨ ਹੋਵੇਗਾ ਫਿਰ 10 ਮਾਰਚ ਨੂੰ ਮਾਨ ਸਰਕਾਰ ਦਾ ਫੁੱਲ ਬਜਟ ਪੇਸ਼ ਹੋਵੇਗਾ । ਪਿਛਲੇ ਵਾਰ ਨਵੀਂ ਸਰਕਾਰ ਬਣੀ ਸੀ ਇਸ ਲਈ ਸਰਕਾਰ ਨੇ ਅੰਤਰਿਮ ਬਜਟ ਹੀ ਪੇਸ਼ ਕੀਤਾ ਸੀ । 11 ਮਾਰਚ ਨੂੰ ਬਜਟ ‘ਤੇ ਬਹਿਸ ਹੋਵੇਗੀ । ਇਸ ਤੋਂ ਬਾਅਦ 22 ਮਾਰਚ ਨੂੰ ਮੁੜ ਤੋਂ ਸ਼ੁਰੂ ਬਜਟ ਇਜਲਾਸ ਦਾ ਦੂਜਾ ਗੇੜ ਸ਼ੁਰੂ ਹੋਵੇਗਾ, 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਛੁੱਟੀ ਰਹੇਗੀ ।
ਕੈਬਨਿਟ ਦੇ ਹੋਰ ਫੈਸਲੇ
ਫੂਡ ਗ੍ਰੀਨ ਪਾਲਿਸੀ ਨੂੰ ਵੀ ਮਾਨ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ । ਜਿਸ ਵਿੱਚ ਟਰਾਂਸਪੋਟੇਸ਼ਨ, ਮੰਡੀ ਤੋਂ ਸ਼ੈਲਰਾਂ ਤੱਕ ਜਾਣ ਦੇ ਲਈ ਟਰੈਕਿੰਗ ਸਿਸਟ ਲਗਾਇਆ ਜਾਵੇਗਾ ਤਾਂਕਿ ਕੋਈ ਬਾਹਰ ਦੀ ਗੱਡੀ ਦਾਖਲ ਨਾ ਹੋਵੇ। ਇਸ ਤੋਂ ਇਲਾਵਾ ਸਰਕਾਰ ਨੇ FCI ਨੂੰ ਲਿਖਿਆ ਸੀ ਕਿ ਮੰਡੀ ਵਿੱਚ ਲੇਬਰ ਦੀ ਦਿਹਾੜੀ ਵਿੱਚ 25 ਫੀਸਦੀ ਦਾ ਵਾਧਾ ਕੀਤਾ ਜਾਵੇ,ਪਰ FCI ਨੇ 20 ਫੀਸਦੀ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ 5 ਫੀਸਦੀ ਸੂਬਾ ਸਰਕਾਰ ਦੇਵੇਗੀ।
ਇਸ ਤੋਂ ਇਲਾਵਾ ਪੰਜਾਬ ਕੈਬਨਿਟ ਨੇ ਜਲ ਸੈਰ ਸਪਾਟਾ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਇਸ ਨੂੰ 23 ਅਤੇ 24 ਫਰਵਰੀ ਨੂੰ ਪੰਜਾਬ ਬਿਜਨੈਸ ਸਮਿਟ ਵਿੱਚ ਆਉਣ ਵਾਲੇ ਕਾਰੋਬਾਰੀਆਂ ਦੇ ਸਾਹਮਣੇ ਰੱਖਿਆ ਜਾਵੇਗਾ । ਨੰਗਲ ਅਤੇ ਰੋਪੜ ਵਿੱਚ ਸੈਰ ਸਪਾਟਾ ਹੱਬ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਇਲਾਵਾ ਕੈਬਨਿਟ ਨੇ ਫਿਲਮ ਸਿਟੀ ਨੂੰ ਵੀ ਮਨਜ਼ੂਰੀ ਦਿੱਤੀ ਹੈ । ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਕੈਬਨਿਟ ਵਿੱਚ SOP ਨੂੰ ਪ੍ਰਵਾਨਗੀ ਮਿਲੀ ਹੈ । ਜ਼ਰੂਰਤਮੰਦ ਲੋਕਾਂ ਦੇ ਲਈ ਸਸਤੇ ਮਕਾਨ ਨੂੰ ਲੈਕੇ ਵੀ ਕੈਬਨਿਟ ਨੇ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ । ਜਿਸ ਤੇ ਤਹਿਤ ਹੁਣ ਸਰਕਾਰ ਲੋਕਾਂ ਨੂੰ ਘਰ ਬਣਾ ਕੇ ਦੇਵੇਗੀ ।