ਬਿਉਰੋ ਰਿਪੋਰਟ : ਤਰਨਤਾਰਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਸ਼ਮਸ਼ਾਨ ਘਾਟ ਪਹੁੰਚੇ ਕੇ ਇੱਕ ਨੌਜਵਾਨ ਦੀ ਅੱਧਸੜੀ ਲਾਸ਼ ‘ਤੇ ਪਾਣੀ ਸੁੱਟ ਕੇ ਉਸ ਨੂੰ ਸੜਨ ਤੋਂ ਰੋਕ ਦਿੱਤਾ । ਹਰਦੀਪ ਸਿੰਘ ਨਾਂ ਦੇ ਇਸ ਨੌਜਵਾਨ ਦੀ ਮੌਤ ਸੋਮਵਾਰ ਨੂੰ ਹੋਈ ਸੀ । ਦੱਸਿਆ ਜਾ ਰਿਹਾ ਹੈ ਕੀ ਨੌਜਵਾਨ ਦਾ ਵਿਆਹ 25 ਫਰਵਰੀ ਨੂੰ ਸੀ । ਮਾਂ ਨੇ ਪੁੱਤਰ ਦੀ ਮੌਤ ‘ਤੇ ਸ਼ੱਕ ਜ਼ਾਹਿਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਸਸਕਾਰ ਕਰਨ ਤੋਂ ਬਾਅਦ ਅੱਧਸੜੀ ਲਾਸ਼ ਪੋਸਟਮਾਰਟਮ ਦੇ ਲਈ ਲੈ ਗਈ ।
ਮਾਂ ਨੇ ਇਸ ਵਜ੍ਹਾ ਨਾਲ ਸ਼ੱਕ ਜ਼ਾਹਿਰ ਕੀਤਾ
ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ । ਹਰਦੀਪ ਆਪਣੇ ਤਾਏ ਅਤੇ ਚਾਚੇ ਨਾਲ ਰਹਿੰਦਾ ਸੀ । 25 ਤਰੀਕ ਨੂੰ ਉਸ ਦਾ ਵਿਆਹ ਸੀ । ਪਰ 20 ਦਿਨ ਪਹਿਲਾਂ ਉਸ ਦੀ ਅਚਾਨਕ ਮੌਤ ਦੀ ਖ਼ਬਰ ਆਈ ਸੀ । ਮਾਂ ਮੁਤਾਬਿਰ ਰਾਤ ਨੂੰ ਹੀ ਉਸ ਦੀ ਹਰਦੀਪ ਦੇ ਨਾਲ ਗੱਲ ਹੋਈ ਸੀ,ਉਹ ਠੀਕ ਸੀ । ਮਾਂ ਦਾ ਇਲਜ਼ਾਮ ਹੈ ਕੀ ਉਸ ਨੂੰ ਬਿਨਾਂ ਦੱਸੇ ਪੁੱਤਰ ਦਾ ਸਸਕਾਰ ਕੀਤਾ ਜਾ ਰਿਹਾ ਸੀ । ਮਾਂ ਨੂੰ ਸ਼ੱਕ ਹੈ ਕੀ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ,ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਸਸਕਾਰ ਨੂੰ ਅੱਧ ਵਿਚਾਲੇ ਹੀ ਰੋਕ ਦਿੱਤਾ।
ਮਾਂ ਨੇ ਚਾਚੇ ਅਤੇ ਤਾਏ ‘ਤੇ ਸ਼ੱਕ ਜ਼ਾਹਿਰ ਕੀਤਾ
ਹਰਦੀਪ ਸਿੰਘ ਦੀ ਮਾਂ ਨੂੰ ਚਾਚੇ, ਤਾਏ ਅਤੇ ਉਨ੍ਹਾਂ ਦੇ ਪੁੱਤਰਾ ‘ਤੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਹੈ ।ਹਰਦੀਪ ਸਿੰਘ ਦਾ ਤਾਏ ਜਗਤਾਰ ਸਿੰਘ ਅਤੇ ਚਾਚੇ ਅਵਤਾਰ ਸਿੰਘ ਦੇ ਉਨ੍ਹਾਂ ਦੇ ਪੁੱਤਰ ਸ਼ਮਸ਼ੇਰ ਸਿੰਘ ਦੇ ਨਾਲ ਜ਼ਮੀਨ ਨੂੰ ਲੈਕੇ ਵਿਵਾਦ ਸੀ । ਮਾਂ ਦੇ ਇਲਜ਼ਾਮਾਂ ਮੁਤਾਬਿਕ ਹਰਦੀਪ ਸਿੰਘ ਦੇ ਹਿੱਸੇ 7 ਕਿਲੇ ਜ਼ਮੀਨ ਆਉਂਦੀ ਸੀ ਪਰ ਤਾਏ,ਚਾਚੇ ਦੇ ਨਾਲ ਬੱਚਿਆਂ ਦੀ ਇਸ ਜ਼ਮੀਨ ‘ਤੇ ਨਜ਼ਰ। ਉਹ ਇਸ ਨੂੰ ਹੜਪਨਾ ਚਾਉਂਦੇ ਸਨ,ਇਸੇ ਲਈ ਉਨ੍ਹਾਂ ਨੇ ਹਰਦੀਪ ਦਾ ਕਤਲ ਕਰ ਦਿੱਤਾ। ਮਾਂ ਨੇ ਚਾਚੇ,ਤਾਏ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ । ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਨ ਦੀ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ । ਕਿਉਂਕਿ ਇਸੇ ਰਿਪੋਰਟ ਤੋਂ ਖੁਲਾਸਾ ਹੋਵੇਗਾ ਕੀ ਹਰਦੀਪ ਦੀ ਮੌਤ ਦੇ ਪਿੱਛੇ ਕਿਹੜਾ ਕਾਰਨ ਜ਼ਿੰਮੇਵਾਰ ਸੀ । ਕੀ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਗਿਆ ? ਜਾਂ ਫਿਰ ਕਿਸੇ ਹਥਿਆਰ ਦੇ ਨਾਲ ਉਸ ‘ਤੇ ਹਮਲਾ ਕੀਤਾ ਗਿਆ ? ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ ਉਸ ਦੀ ਮੌਤ ਹੋਈ ?