India

ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਮਿਲੇ 5 ਹੋਰ ਜੱਜ,ਕੁਲ ਗਿਣਤੀ ਹੋਈ 32

ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਿੱਚ ਅੱਜ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਹੋਈ ਹੈ,ਜਿਸ ਨਾਲ ਅਦਾਲਤ ਵਿੱਚ ਹੁਣ ਕੁਲ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਅਦਾਲਤ ਲਈ ਜੱਜਾਂ ਦੀ ਨਿਰਧਾਰਤ ਗਿਣਤੀ ਵੱਧ ਤੋਂ ਵੱਧ 34 ਹੈ।

ਅੱਜ ਰਾਜਸਥਾਨ, ਪਟਨਾ ਅਤੇ ਮਨੀਪੁਰ ਦੀ ਹਾਈ ਕੋਰਟ ਦੇ ਤਿੰਨ ਮੁੱਖ ਜੱਜਾਂ ਜਸਟਿਸ ਪੰਕਜ ਮਿੱਤਲ, ਜਸਟਿਸ ਸੰਜੇ ਕਰੋਲ ਅਤੇ ਪੀਵੀ ਸੰਜੇ ਕੁਮਾਰ ਦੇ ਨਾਲ ਪਟਨਾ ਹਾਈ ਕੋਰਟ ਦੇ ਹੀ ਜਸਟਿਸ ਅਹਸਾਨੁਦੀਨ ਅਮਾਨੁਲਾਹ ਅਤੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ ਹੈ। ਸੁਪਰੀਮ ਕੋਰਟ ਦੇ ਨਵੇਂ ਭਵਨ ਵਿਚ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ।

ਪੰਜ ਜੱਜਾਂ ਵਿੱਚ ਸਭ ਤੋਂ ਸੀਨੀਅਰ ਜੱਜ ਪੰਕਜ ਮਿੱਤਲ ਹਨ, ਜਿਹਨਾਂ ਦਾ ਸੰਬੰਧ ਇਲਾਹਾਬਾਦ ਉੱਚ ਅਦਾਲਤ ਨਾਲ ਹੈ। ਉਹ ਪਿਛਲੇ ਸਾਲ 14 ਅਕਤੂਬਰ ਤੋਂ ਰਾਜਸਥਾਨ ਹਾਈ ਕੋਰਟ ਦੇ ਮੁੱਖ ਜੱਜ ਦੇ ਰੂਪ ਵਿੱਚ ਕੰਮ ਕਰ ਰਹੇ ਸਨ।

ਅੱਜ ਸਹੁੰ ਚੁੱਕਣ ਵਾਲੇ ਦੂਜੇ ਸੀਨੀਅਰ ਜੱਜ ਸੰਜੇ ਕਰੋਲ ਹਨ,ਜਿਹਨਾਂ ਦਾ ਮੂਲ ਉੱਚ ਅਦਾਲਤ ਕੈਡਰ ਹਿਮਾਚਲ ਪ੍ਰਦੇਸ਼ ਹੈ ਪਰ ਇਸ ਵੇਲੇ ਉਹ ਪਟਨਾ ਉੱਚ ਅਦਾਲਤ ਦੇ ਮੁੱਖ ਜੱਜ ਸਨ। ।
ਜਸਟੀਸ ਪੀਵੀ ਸੰਜੇ ਕੁਮਾਰ ਇਹਨਾਂ ਪੰਜ ਜੱਜਾਂ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਹਨ। ਉਹਨਾਂ ਦੇ ਨਾਂ ਦੀ ਪਿਛਲੇ ਸਾਲ 13 ਦਸੰਬਰ ਨੂੰ ਕਾਲਜੀਅਮ ਦੁਆਰਾ ਸਿਫਾਰਸ਼ ਕੀਤੀ ਗਈ ਸੀ ਅਤੇ ਬਾਅਦ ਵਿੱਚ ਕੇਂਦਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਸੰਨ 2008 ਨੂੰ ਆਂਧਰਾ ਪ੍ਰਦੇਸ਼ ਉੱਚ ਅਦਾਲਤ ਦੇ ਇੱਕ ਵਾਧੂ ਜੱਜ ਦੇ ਰੂਪ ਵਿੱਚ ਵਿੱਚ ਤਰੱਕੀ ਮਿਲੀ ਸੀ।

ਪਟਨਾ ਉੱਚ ਅਦਾਲਤ ਦੇ ਜੱਜ ਅਹਸਾਨੁਦੀਨ ਅਮਾਨੁਲਾਹ ਚੌਥੇ ਉਹ ਜੱਜ ਹਨ,ਜਿਹਨਾਂ ਨੂੰ ਸਰਵਉਚ ਅਦਾਲਤ ਵਿੱਚ ਜੱਜ ਦੇ ਪਦ ‘ਤੇ ਨਿਯੁਕਤ ਕੀਤਾ ਗਿਆ ਹੈ। ਸੰਨ 1991 ਨੂੰ ਬਿਹਾਰ ਸਟੇਟ ਬਾਰ ਕਾਉਂਸਿਲ ਵਿੱਚ ਰਜਿਸਟਰਡ ਹੋਣ ਵਾਲੇ ਅਮਾਨੁਲਾਹ 2006 ਤੋਂ ਅਗਸਤ 2010 ਤੱਕ ਸਰਕਾਰੀ ਵਕੀਲ ਰਹੇ ਹਨ।ਇਸ ਸੂਚੀ ਵਿਚ ਪੰਜਵੇਂ ਸਥਾਨ ‘ਤੇ ਜੱਜ ਮੂਰਤੀ ਮਨੋਜ ਮਿਸ਼ਰਾ ਸੰਨ 2011 ਨੂੰ ਇਲਾਹਾਬਾਦ ਉੱਚ ਅਦਾਲਤ ਵਿੱਚ ਜੱਜ ਦੇ ਰੂਪ ਵਿੱਚ ਪਦ-ਉਨਤ ਹੋਏ ਸੀ।