ਤੁਰਕੀ (Turkey) ਅਤੇ ਸੀਰੀਆ ‘ਚ 7.8 ਤੀਬਰਤਾ ਵਾਲੇ ਭੂਚਾਲ(Earthquake) ਦੇ ਝਟਕਿਆਂ ਕਾਰਨ ਵੱਡੀ ਤਬਾਹੀ ਹੋਣ ਦੀ ਖਬਰ ਹੈ। ਇਹ ਭੂਚਾਲ ਤੁਰਕੀ ਦੇ ਗਾਜ਼ੀਅਨਟੇਪ ਨੇੜੇ ਆਇਆ ਹੈ। ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਵੱਡੀ ਤਬਾਹੀ ਹੋਣ ਦੀਆਂ ਖਬਰਾਂ ਹਨ। ਤੁਰਕੀ ਦੇ ਨਾਲ-ਨਾਲ ਸੀਰੀਆ ਵਿਚ ਵੀ ਇਸ ਭੂਚਾਲ ਨੇ ਤਬਾਹੀ ਮਚਾਈ ਹੈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (United States Geological Survey-USGS) ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ। USGS ਦੇ ਅਨੁਸਾਰ, ਭੂਚਾਲ ਜ਼ਮੀਨ ਤੋਂ ਲਗਭਗ 24.1 ਕਿਲੋਮੀਟਰ (14.9 ਮੀਲ) ਦੀ ਡੂੰਘਾਈ ‘ਤੇ ਆਇਆ। ਇਸਦਾ ਕੇਂਦਰ ਤੁਰਕੀ ਦੇ ਗਾਜ਼ੀਅਨਟੇਪ ਸੂਬੇ ਵਿੱਚ ਨੂਰਦਾਗੀ ਤੋਂ 23 ਕਿਲੋਮੀਟਰ (14.2 ਮੀਲ) ਪੂਰਬ ਵਿੱਚ ਸਥਿਤ ਹੈ। ਹੁਣ ਤੱਕ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
BREAKING: First footage is emerging after a M7.8 earthquake in central Turkey.#Turkey #Earthquake
pic.twitter.com/5nJL41NFhO— Global News Network (@GlobalNews77) February 6, 2023
ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGS) ਨੇ ਕਿਹਾ ਕਿ ਸੋਮਵਾਰ ਤੜਕੇ ਦੱਖਣੀ ਤੁਰਕੀ ਵਿੱਚ ਰਿਕਟਰ ਪੈਮਾਨੇ ‘ਤੇ 7.8 ਦੀ ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਤੋਂ ਬਾਅਦ 6.7 ਦੀ ਤੀਬਰਤਾ ਦਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ।
A Massive 7.8 Magnitude Earthquake has struck Central Turkey within the last hour, Severe Damage and multiple Casualties are being reported across the Region. pic.twitter.com/qILgKNAHMK
— OSINTdefender (@sentdefender) February 6, 2023
ਯੂਐਸਜੀਐਸ ਨੇ ਕਿਹਾ ਕਿ ਮੱਧ ਤੁਰਕੀ ਵਿੱਚ ਭੂਚਾਲ ਤੋਂ ਬਾਅਦ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲੇ ਭੂਚਾਲ ਤੋਂ ਕਰੀਬ 11 ਮਿੰਟ ਬਾਅਦ 9.9 ਕਿਲੋਮੀਟਰ ਦੀ ਡੂੰਘਾਈ ‘ਤੇ 6.7 ਤੀਬਰਤਾ ਦਾ ਇਕ ਹੋਰ ਭੂਚਾਲ ਆਉਣ ਦੀ ਖਬਰ ਹੈ।
Massive #earthquake registered M7.8 hit the middle of Turkey. pic.twitter.com/mdxt53QlQ0
— Asaad Sam Hanna (@AsaadHannaa) February 6, 2023
ਤੁਰਕੀ ਵਿੱਚ ਇਹ ਭਿਆਨਕ ਭੂਚਾਲ ਸੋਮਵਾਰ (6 ਫਰਵਰੀ) ਨੂੰ ਸਵੇਰੇ 6.47 ਵਜੇ ਗਾਜ਼ੀਅਨਟੇਪ ਨੇੜੇ ਆਇਆ। ਇਸ ਦਾ ਪ੍ਰਭਾਵ ਸਾਈਪ੍ਰਸ, ਤੁਰਕੀ, ਗ੍ਰੀਸ, ਜਾਰਡਨ, ਲੇਬਨਾਨ, ਸੀਰੀਆ, ਇਰਾਕ ਅਤੇ ਜਾਰਜੀਆ ਵਿੱਚ ਮਹਿਸੂਸ ਕੀਤਾ ਗਿਆ।
Multiple apartment buildings have collapsed after a powerful earthquake in southern Turkey https://t.co/wydrBj94RL
— BNO News (@BNONews) February 6, 2023
ਸੋਮਵਾਰ ਤੜਕੇ ਆਏ ਭੂਚਾਲ ਕਾਰਨ ਹੋਏ ਨੁਕਸਾਨ ਜਾਂ ਜਾਨੀ ਨੁਕਸਾਨ ਬਾਰੇ ਤੁਰੰਤ ਜਾਣਕਾਰੀ ਉਪਲਬਧ ਨਹੀਂ ਹੈ। ਫਿਰ ਵੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓ ਅਤੇ ਫੋਟੋਆਂ ਤੋਂ ਵੱਡੇ ਪੱਧਰ ‘ਤੇ ਤਬਾਹੀ ਅਤੇ ਜਾਨ-ਮਾਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
Horrific news of tonight’s earthquake in #Turkey & northern #Syria — the damage looks extensive.
The epicenter region is home to millions of refugees and IDPs, many of whom live in tents & makeshift structures. This is the absolute nightmare scenario for them. And it’s winter. pic.twitter.com/oACzWYtWb2
— Charles Lister (@Charles_Lister) February 6, 2023
ਟਵਿੱਟਰ ‘ਤੇ ਤਬਾਹੀ ਦੀ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਇਸ ਵਿੱਚ ਇਮਾਰਤਾਂ ਨੂੰ ਮਲਬੇ ‘ਚ ਤਬਦੀਲ ਹੁੰਦੇ ਦੇਖਿਆ ਜਾ ਸਕਦਾ ਹੈ ਅਤੇ ਲੋਕ ਚੀਕਦੇ ਹੇਏ ਜ਼ਿੰਦਗੀ ਬਚਾਉਣ ਲਈ ਭੱਜ ਰਹੇ ਹਨ।