ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀਪਕ ਗਰਗ ਨੂੰ ਪੁਲਿਸ ਨੇ 5 ਪਿਸਟਲ ਅਤੇ 19 ਕਾਰਤੂਸ ਨਾਲ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ 26 ਜਨਵਰੀ ਨੂੰ ਅਕਾਸ਼ਦੀਪ ਅਤੇ ਪਿੰਦਰੀ ਨਾਂ ਦੇ ਨੌਜਵਾਨ ਨੂੰ ਫੜਿਆ ਸੀ । ਇਨ੍ਹਾਂ ਤੋਂ ਪਿਸਟਲ ਮਿਲੀ ਸੀ । ਬਦਮਾਸ਼ਾਂ ਤੋਂ ਜਦੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕੀ ਮਲੌਦ ਦੇ ਆਪ ਆਗੂ ਦੀਪਕ ਗਰਗ ਦੇ ਕੋਲ 5 ਪਿਸਟਲ ਹਨ । ਪੁਲਿਸ ਨੂੰ ਸ਼ੱਕ ਹੈ ਕੀ ਹਥਿਆਰਾਂ ਦੀ ਤਸਕਰੀ ਪਾਕਿਸਤਾਨ ਤੋਂ ਰਹੀ ਸੀ ।
ਵਿਧਾਇਕ ‘ਤੇ ਵਰਕਰ ਨੇ ਲਗਾਏ ਗੰਭੀਰ ਇਲਜ਼ਾਮ
ਦੀਪਕ ਗਰਗ ਗੈਰ ਕਾਨੂੰਨੀ ਹਥਿਆਰ ਦੀ ਸਪਲਾਈ ਦਾ ਕੰਮ ਕਰਦਾ ਹੈ। ਗੈਰ ਕਾਨੂੰਨੀ ਹਥਿਆਰਾਂ ਦੇ ਤਾਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਜਿਗਿਆਸਪੁਰ ਦੇ ਨਾਲ ਜੁੜ ਰਹੇ ਹਨ। ਇਲਾਕੇ ਦੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਪੰਮਾ ਨੇ ਬੁੱਧਵਾਰ ਨੂੰ ਵਿਧਾਇਕ ਗਿਆਸਪੁਰਾ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਪੰਮਾ ਨੇ ਕਿਹਾ ਸੀ ਕੀ ਉਸ ਨੂੰ ਮਾਰਨ ਦੇ ਲਈ ਬਦਮਾਸ਼ ਗੱਡੀ ‘ਤੇ ਸਪੀਕਰ ਲੱਗਾ ਕੇ ਤਿੰਨ ਦਿਨਾਂ ਤੋਂ ਘਰ ਦੇ ਬਾਹਰ ਘੁੰਮ ਰਹੇ ਸਨ ।
ਫੜੇ ਗਏ ਮੁਲਜ਼ਮ ਵਿਧਾਇਕ ਦੇ ਕਰੀਬ
ਪੰਮਾ ਨੇ ਇਲਜ਼ਾਮ ਲਗਾਇਆ ਹੈ ਕੀ ਖੰਨਾ ਪੁਲਿਸ ਨੇ ਜਿੰਨਾਂ ਲੋਕਾਂ ਨੂੰ ਫੜਿਆ ਹੈ ਉਹ ਸਾਰੇ ਵਿਧਾਇਕ ਗਿਆਸਪੁਰਾ ਦੇ ਕਰੀਬੀ ਸਨ। ਇੰਨ੍ਹਾਂ ਲੋਕਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ । ਇਸ ਸਬੰਧ ਵਿੱਚ ਖੰਨਾ ਪੁਲਿਸ ਨੂੰ ਵੀ ਸ਼ਿਕਾਇਤ ਮਿਲੀ ਸੀ । ਸ਼ਿਕਾਇਤ ssp ਖੰਨਾ ਨੇ DSP ਪਾਇਲ ਨੂੰ ਮਾਰਕ ਕਰ ਦਿੱਤੀ ਸੀ
2022 ਵਿੱਚ ਹੋਇਆ ਆਪ ਵਿੱਚ ਸ਼ਾਮਲ
ਦੀਪਕ ਗਰਗ ਨੂੰ ਵਿਧਾਇਕ ਗਿਆਸਪੁਰ ਨੇ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ । ਉਸ ਦੀ ਵਿਧਾਇਕ ਗਿਆਸਪੁਰਾ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਫੋਟੋ ਵੀ ਕਾਫੀ ਵਾਇਰਲ ਹੋ ਰਹੀ ਹੈ । ਆਮ ਆਦਮੀ ਪਾਰਟੀ ਦੇ ਆਗੂ ਹਲਕਾ ਪਾਇਲ ਵਿੱਚ ਵਿਧਾਇਕ ਗਿਆਸਪੁਰਾ ਦਾ ਜਮਕੇ ਵਿਰੋਧ ਕਰ ਰਹੇ ਹਨ।
ਵਿਧਾਇਕ ਗਿਆਸਪੁਰਾ ਦਿੱਲੀ ਵਿੱਚ
ਦੈਨਿਕ ਭਾਸਕਰ ਮੁਤਾਬਿਕ ਮੁਤਾਬਿਕ ਇਸ ਸਬੰਧ ਵਿੱਚ ਵਿਧਾਇਕ ਗਿਆਸਪੁਰਾ ਦਾ ਪੱਥ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਪੀਏ ਨੇ ਫੋਨ ਚੁੱਕਿਆ ਅਤੇ ਕਿਹਾ ਕੀ ਵਿਧਾਇਕ ਦਿੱਲੀ ਮੰਤਰੀ ਨੂੰ ਮਿਲਣ ਗਏ ਹਨ । ਉਹ ਉਨ੍ਹਾਂ ਦੇ ਨਾਲ ਗੱਲ ਕਰਕੇ ਉਨ੍ਹਾਂ ਦਾ ਪੱਖ ਦੱਸ ਦੇਵੇਗਾ । ਜਦੋਂ ਮੁੜ ਤੋਂ ਕਾਲ ਕੀਤੀ ਤਾਂ ਫੋਨ ਬੰਦ ਸੀ ।