India Khaas Lekh

ਅਸਾਨ ਤੇ ਬਰੀਕੀ ਨਾਲ ਸਮਝੋ ‘7 ਲੱਖ ਦੀ ਟੈਕਸ ਛੋਟ’ ਦਾ ਖੇਡ ! ਨਵੇਂ ਤੇ ਪੁਰਾਣੇ ਟੈਕਸ ਨਿਯਮ ‘ਚ ਤੁਹਾਨੂੰ ਕਿਸ ‘ਚ ਫਾਇਦਾ ?

Nirmala sitaraman increase tax rebate up to 7 lakh

ਬਿਊਰੋ ਰਿਪੋਰਟ : ਕੇਂਦਰੀ ਬਜਟ ਵਿੱਚ ਨੌਕਰੀ ਪੇਸ਼ਾ ਲਈ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਆਮਦਨ ਕਰ ਵਿੱਚ ਛੋਟ । ਇਸ ਨੂੰ ਲੈਕੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਟਾਰਮਨ ਨੇ ਅਹਿਮ ਐਲਾਨ ਕੀਤਾ ਹੈ । ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੋਵੇਗਾ ਜੋ 2020 ਤੋਂ ਲਾਗੂ ਨਵੇ ਟੈਕਸ ਨਿਯਮ ਅਧੀਨ ਆਮਦਨ ਟੈਕਸ ਦੇਣਗੇ । ਨਵੀਂ ਟੈਕਸ ਰਿਜੀਮ ਅਧੀਨ 7 ਲੱਖ ਤੱਕ ਟੈਕਸ ਵਿੱਚ ਛੋਟ ਦਿੱਤੀ ਗਈ ਹੈ ਜਦਕਿ ਪਹਿਲਾਂ ਇਹ 5 ਲੱਖ ਤੱਕ ਸੀ । ਪਰ ਜੇਕਰ ਇਨਕਮ ਟੈਕਸ 7 ਲੱਖ ਤੋਂ ਇੱਕ ਰੁਪਏ ਵੀ ਜ਼ਿਆਦਾ ਹੋ ਗਿਆ ਤਾਂ ਛੋਟ ਦਾ ਫਾਇਦਾ ਤੁਹਾਨੂੰ ਨਹੀਂ ਮਿਲੇਗਾ । ਤੁਹਾਨੂੰ ਟੈਕਸ ਭਰਨਾ ਹੋਵੇਗਾ । ਹਾਲਾਂਕਿ 7 ਲੱਖ ਰੁਪਏ ਤੋਂ ਵੱਧ ਆਮਦਨ ਵਾਲਿਆਂ ਦੇ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਸਲੈਬ ਦਾ ਵੀ ਐਲਾਨ ਕੀਤਾ ਹੈ । 3 ਲੱਖ ਤੱਕ ਦੀ ਆਮਦਨ ‘ਤੇ ਟੈਕਸ ਫ੍ਰੀ ਹੋਵੇਗੀ। ਜਦਕਿ ਇਸ ਤੋਂ ਜ਼ਿਆਦਾ ‘ਤੇ ਤੁਹਾਨੂੰ ਵੱਖ-ਵੱਖ ਸਲੈਬ ਮੁਤਾਬਿਕ ਟੈਕਸ ਦੇਣਾ ਹੋਵੇਗਾ ।

ਤੁਹਾਡੇ ਅਹਿਮ ਸਵਾਲ ਦਾ ਜਵਾਬ

ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕੀ ਆਖਿਰ 7 ਲੱਖ ਤੱਕ ਟੈਸਟ ਵਿੱਚ ਛੋਟ ਹੈ ਤਾਂ ਨਵੇਂ ਟੈਕਸ ਰਿਜੀਮ ਦਾ ਸਲੈਬ 3 ਤੋਂ 6 ਲੱਖ ਵਿੱਚ ਕਿਉਂ ਸ਼ੁਰੂ ਹੋ ਰਿਹਾ ਹੈ ? ਇਸ ਦਾ ਜਵਾਬ ਹੈ ਕੀ ਇਹ ਉਨ੍ਹਾਂ ਲੋਕਾਂ ਦੇ ਲਈ ਹੈ ਜਿੰਨਾਂ ਦੀ ਆਮਦਨ 7 ਲੱਖ ਤੋਂ 1 ਰੁਪਏ ਵੱਧ ਹੋਵੇਗੀ । ਯਾਨੀ ਤੁਹਾਨੂੰ 3 ਲੱਖ ਤੋਂ ਬਾਅਦ ਵਾਲੀ ਸਲੈਬ ਮੁਤਾਬਿਕ ਟੈਕਸ ਭਰਨਾ ਹੋਵੇਗਾ । ਕਿਉਂਕਿ ਤੁਸੀਂ ਨਵੇਂ ਟੈਸਟ ਰਿਜੀਮ ਵਿੱਚ ਵੀ ਟੈਕਸ ਦੇ ਦਾਇਰੇ ਵਿੱਚ ਆ ਰਹੇ ਹੋ । ਤੁਹਾਨੂੰ ਨਵੇਂ ਟੈਕਸ ਰਿਜੀਮ ਦੀ ਇੱਕ ਹੋਰ ਅਹਿਮ ਗੱਲ ਦੱਸ ਦੇ ਹਾਂ। ਇਸ ਵਿੱਚ ਤੁਹਾਨੂੰ NSC,LIC ਅਤੇ ਹੋਰ ਸੇਵਿੰਗ ਅਧੀਨ ਕੋਈ ਛੋਟ ਨਹੀਂ ਮਿਲ ਦੀ ਹੈ । ਫਲੈਟ 7 ਲੱਖ ‘ਤੇ ਛੋਟ ਮਿਲ ਦੀ ਹੈ । ਜਦਕਿ ਪੁਰਾਣੇ ਟੈਕਸ ਸਲੈਬ ਵਿੱਚ ਤੁਸੀਂ ਡੇਢ ਲੱਖ ਦੀ ਸੇਵਿੰਗ ਵਿਖਾ ਸਕਦੇ ਸੀ। ਪਰ ਤੁਹਾਡੀ ਟੈਕਸ ਛੋਟ ਦਾ ਦਾਇਰਾ ਸਿਰਫ਼ ਢਾਈ ਲੱਖ ਹੁੰਦਾ ਸੀ ।

ਨਵੇਂ ਟੈਕਸ ਰਿਜੀਮ ਮੁਤਾਬਿਕ ਆਮਦਮ ਟੈਕਸ ਦੀ ਸਲੈਬ

 

ਹੁਣ ਤੁਹਾਡੇ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹਾਂ ਕੀ ਨਵੇਂ ਟੈਕਸ ਰਿਜੀਮ ਦੇ ਵੱਖ-ਵੱਖ 5 ਸਲੈਬ ਵਿੱਚ ਤੁਹਾਨੂੰ ਟੈਕਸ ਵਿੱਚ ਕਿੰਨਾਂ ਫਾਇਦਾ ਹੋਵੇਗਾ ।

ਨਵੇਂ ਟੈਕਸ ਨਾਲ ਤੁਹਾਨੂੰ ਕੀ ਫਾਇਦਾ ?

ਹੁਣ ਤਹਾਨੂੰ ਦੱਸ ਦੇ ਹਾਂ ਪੁਰਾਣੇ ਟੈਸਟ ਬਾਰੇ

ਪੁਰਾਣੀ ਟੈਕਸ ਰਿਜੀਮ ਦੇ ਤਹਿਤ 2.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਟੈਕਸ ਫ੍ਰੀ ਹੁੰਦੀ ਸੀ । ਜੇਕਰ ਤੁਹਾਡੀ ਇਨਕਮ 2.5 ਤੋਂ 5 ਲੱਖ ਦੇ ਵਿਚਾਲੇ ਹੈ ਤਾਂ ਤੁਹਾਨੂੰ 5 ਲੱਖ – 2.5 ਲੱਖ = 2.5 ਲੱਖ ‘ਤੇ 5% ਟੈਕਸ ਦੇਣਾ ਹੁੰਦਾ ਸੀ । ਹਾਲਾਂਕਿ ਇਨਕਮ ਟੈਕਸ ਐਕਟ ਦੇ ਸੈਕਸ਼ਨ 87A ਦਾ ਫਾਇਦਾ ਚੁੱਕ ਕੇ ਹੁਣ ਵੀ ਤੁਸੀਂ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਟੈਕਸ ਬਚਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕੀ ਸਰਕਾਰ 2.5 ਲੱਖ ਤੋਂ 5 ਲੱਕ ਤੱਕ ਦੀ ਕਮਾਈ ‘ਤੇ 5 ਫੀਸਦੀ ਇਨਕਮ ਟੈਕਸ ਤਾਂ ਵਸੂਲਦੀ ਹੈ । ਪਰ ਇਸ ਟੈਕਸ ਨੂੰ ਇਨਕਮ ਟੈਕਸ ਐਕਟ ਦੇ ਸੈਕਸ਼ਨ 87A ਦੇ ਤਹਿਤ ਮੁਆਫੀ ਵੀ ਕਰ ਦਿੰਦੀ ਹੈ। ਮਤਲਬ ਜੇਕਰ ਕਿਸੇ ਨੂੰ ਸਾਲਾਨਾ ਟੈਕਸੇਬਲ ਇਨਕਮ 5 ਲੱਖ ਤੱਕ ਹੈ ਤਾਂ ਉਸ ਨੂੰ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ । ਪਰ ਜੇਕਰ ਕਮਾਈ 5 ਲੱਖ 10 ਹਜ਼ਾਰ ਰੁਪਏ ਹੋਵੇਗੀ ਤਾਂ ਤੁਹਾਨੂੰ 10 ਹਜ਼ਾਰ ਰੁਪਏ ਟੈਕਸ ਦੇਣ ਦੀ ਬਜਾਏ 5.10 ਲੱਖ – 2.5 ਲੱਖ = 2.60 ਲੱਖ ‘ਤੇ ਟੈਕਸ ਦੇਣਾ ਹੋਵੇਗਾ ।

ਇਨਕਮ ਟੈਕਸ ਭਰਨ ਦੇ 2 ਆਪਸ਼ਨ ਹਨ

ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ 2 ਆਪਸ਼ਨ ਤੁਹਾਨੂੰ ਮਿਲ ਦੇ ਹਨ । 1 ਅਪ੍ਰੈਲ 2020 ਨੂੰ ਨਵਾਂ ਆਪਸ਼ਨ ਜੋੜਿਆ ਗਿਆ ਸੀ । ਸਰਕਾਰ ਨੇ ਨਵੇਂ ਟੈਕਸ ਰਿਜੀਮ ਨੂੰ ਡਿਫਾਲਟ ਆਪਸ਼ਨ ਕਰ ਦਿੱਤਾ ਹੈ । ਯਾਨੀ ਬਜਟ ਵਿੱਚ ਇਨਕਮ ਟੈਕਸ ਵਿੱਚ ਦਿੱਤੀ ਗਈ ਰਾਹਤ ਸਿਰਫ਼ ਇਸੇ ‘ਤੇ ਲਾਗੂ ਹੋਵੇਗਾ । ਜੇਕਰ ਤੁਸੀਂ ਪੁਰਾਣੇ ਟੈਕਸ ਰਿਜੀਮ ਦੇ ਮੁਤਾਬਿਕ ਟੈਸਟ ਦੇਣਾ ਚਾਉਂਦੇ ਹੋ ਤਾਂ ਤੁਹਾਨੂੰ ਕੋਈ ਰਾਹਤ ਨਹੀਂ ਮਿਲੇਗੀ । ਜੇਕਰ ਤੁਸੀਂ ਪੁਰਾਣਾ ਟੈਕਸ ਚੁਣ ਦੇ ਹੋ ਤਾਂ ਤੁਹਾਨੂੰ ਨਿਵੇਸ਼ ਦੇ ਸਾਰੇ ਦਸਤਾਵੇਜ਼ ਦੇਣੇ ਹੋਣਗੇ।