Punjab

ਪੁਲ ਤੇ ਹੋਇਆ ਇਹ ਕਾਰਾ ! ਪਿਉ-ਪੁੱਤ ਦੀਆਂ ਟੰਗਾਂ ਦਾ ਇਹ ਹੋਇਆ ਹਾਲ ! ਲਾਪਰਵਾਹੀ ਦੀ ਹੱਦ !

ਬਿਊਰੋ ਰਿਪੋਰਟ : ਸੰਗਰੂਰ ਦੇ ਪੁਲ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ । ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ ਹੈ । ਜਿਸ ਵਿੱਚ ਪਿਉ ਪੁੱਤਰ ਦੀ ਟੰਗਾਂ ਕੱਟ ਕੇ ਵੱਖ-ਵੱਖ ਹੋ ਗਈਆਂ ਹਨ । ਦਰਅਸਲ ਪਿਉ ਪੁੱਤ ਗੈਸ ਵਾਲੇ ਗੁਬਾਰੇ ਵੇਚ ਰਹੇ ਸਨ । ਉਸੇ ਵੇਲੇ ਸਿਲੰਡਰ ਫੱਟ ਗਿਆ ਅਤੇ ਦੋਵੇ ਪਿਉ ਪੁੱਤਰ ਖੂਨੋ-ਖੂਨ ਹੋ ਗਏ ਅਤੇ ਸੜਕ ਵੀ ਖੂਨ ਨਾਲ ਭਰ ਗਈ । ਕੁਝ ਹੀ ਦੂਰੀ ‘ਤੇ ਪੁਲਿਸ ਮੁਲਾਜ਼ਮ ਵੀ ਖੜੇ ਸਨ ਜਿੰਨਾਂ ਵਿੱਚ ਇੱਕ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਇਆ ਜਿਸ ਦਾ ਨਾਂ ਰਣਜੀਤ ਦੱਸਿਆ ਜਾ ਰਿਹਾ ਹੈ । ਜਿੰਨਾਂ ਪਿਉ-ਪੁੱਤਰ ਦੀ ਟੰਗ ਕੱਟੀ ਹੈ ਉਨ੍ਹਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਹਾਲਤ ਕਾਫੀ ਨਾਜ਼ੁਕ ਹੋਣ ਦੀ ਵਜ੍ਹਾ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ । ਇਹ ਵੀ ਸਾਹਮਣੇ ਆਇਆ ਹੈ ਆਲੇ-ਦੁਆਲੇ ਖੜੇ ਕੁਝ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਸਨ ਜਿੰਨਾਂ ਨੂੰ ਸਥਾਨਕ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਿਲੰਡਰ ਫਟਣ ਦੇ ਪਿੱਛੇ ਲਾਪਰਵਾਹੀ ਨੂੰ ਮੁੱਖ ਵਜ੍ਹਾ ਦੱਸਿਆ ਜਾ ਰਿਹਾ ਹੈ । ਇਹ ਘਟਨਾ ਮਾਪੇ ਲਈ ਵੀ ਵੱਡਾ ਅਲਰਟ ਹੈ ਜੋ ਗੈਸ ਦੇ ਗੁਬਾਰਾ ਲੈਣ ਵੇਲੇ ਨਜ਼ਦੀਕ ਖੜੇ ਰਹਿੰਦੇ ਹਨ । ਜਦੋਂ ਵੀ ਤੁਸੀਂ ਗੁਬਾਰਾ ਲਓ ਹਮੇਸ਼ਾ ਦੂਰੀ ਜ਼ਰੂਰ ਬਣਾ ਕੇ ਰੱਖੋ । ਕਿਉਂਕਿ ਕੋਈ ਵੀ ਲਾਪਰਵਾਹੀ ਜ਼ਿੰਦਗੀ ਤੇ ਭਾਰੀ ਪੈ ਸਕਦੀ ਹੈ

ਪਿਤਾ ਅਤੇ ਪੁੱਤਰ ਦੀ ਹਾਲਤ ਗੰਭੀਰ

ਜਖ਼ਮੀਆਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਪਰ ਪਿਤਾ ਅਤੇ ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ । ਜਦੋਂ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਸ ਵੇਲੇ ਟੰਗਾਂ ਸ਼ਰੀਰ ਤੋਂ ਵੱਖ ਹੋ ਗਈਆਂ ਸਨ ਦੋਵੇ ਦਰਦ ਨਾਲ ਚੀਕ ਦੇ ਰਹੇ । ਜਦੋਂ ਡਾਕਟਰ ਦੋਵਾਂ ਨੂੰ ਕੰਟਰੋਲ ਕਰਨ ਵਿੱਚ ਕਾਮਯਾਬ ਨਹੀਂ ਹੋਏ ਤਾਂ ਉਨ੍ਹਾਂ ਨੇ ਚੰਗੇ ਇਲਾਜ ਦੇ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ । ਉਧਰ ਪੁਲਿਸ ਮੁਲਾਜ਼ ਦੇ ਹੱਥਾਂ ਅਤੇ ਮੂੰਹ’ ਤੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਪਰ ਉਸ ਦਾ ਇਲਾਜ਼ ਸਿਵਿਸ ਹਸਪਤਾਲ ਸੰਗਰੂਰ ਵਿੱਚ ਕੀਤਾ ਜਾ ਰਿਹਾ ਹੈ । ਜ਼ਖਮੀ ਪਿਉ-ਪੁੱਤ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ।

ਇਸ ਲਾਪਰਵਾਹੀ ਦੀ ਵਜ੍ਹਾ ਕਰਕੇ ਹਾਦਸਾ ਹੋਇਆ

ਮੌਕੇ ‘ਤੇ ਮੌਜੂਦ ਲੋਕਾਂ ਦੇ ਮੁਤਾਬਿਕ ਪਿਉ-ਪੁੱਤ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਵਿੱਚ ਗੈਸ ਭਰ ਰਹੇ ਸਨ । ਅਚਾਨਕ ਸਿਲੰਡਰ ਫਟ ਗਿਆ । ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕੀ ਪੁਲ ‘ਤੇ ਖੂਨ ਹੀ ਖੂਨ ਹੋ ਗਿਆ । ਹਾਦਸੇ ਵਿੱਚ ਪਿਉ-ਪੁੱਤ ਦੀਆਂ ਟੰਗਾਂ ਕੱਟ ਗਈਆਂ । ਗੁਬਾਰਾ ਵੇਚਣ ਵਾਲੇ ਸਖਸ ਦਾ ਪੁੱਤਰ 9ਵੀਂ ਕਲਾਸ ਵਿੱਚ ਪੜ ਦਾ ਸੀ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕੀ ਲਾਪਰਵਾਹੀ ਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ ਹੈ। ਹੋ ਸਕਦਾ ਹੈ ਕੀ ਜਦੋਂ ਪਿਉ-ਪੁੱਤਰ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਗੈਸ ਭਰ ਰਹੇ ਸਨ ਤਾਂ ਜ਼ਿਆਦਾ ਗੈਸ ਭਰਨ ਨਾਲ ਸਿਲੰਡਰ ਫਟ ਗਿਆ ਹੋਵੇ । ਜੋ ਵੀ ਹੈ ਹਾਦਸੇ ਦੀ ਵਜ੍ਹਾ ਕਰਕੇ ਰੋਜ਼ਾਨਾ ਬੱਚਿਆਂ ਨੂੰ ਗੁਬਾਰੇ ਵੇਚ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਪਰਿਵਾਰ ਦੇ ਸਿਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ । ਦੋਵਾ ਦੇ ਪੈਰ ਸ਼ਰੀਰ ਤੋਂ ਵੱਖ ਹੋ ਚੁੱਕੇ ਹਨ,ਠੀਕ ਹੋਣ ਤੋਂ ਬਾਅਦ ਵੱਡੀ ਚੁਣੌਤੀ ਹੈ ਰੋਜ਼ਗਾਰ ਅਤੇ ਪਰਿਵਾਰ ਦਾ ਪਾਲਨ ਪੋਸ਼ਣ ਕਿਵੇਂ ਹੋਵੇਗਾ। 9 ਕਲਾਸ ਦੇ ਬੱਚੇ ਨੇ ਤਾਂ ਹੁਣ ਪੜ ਲਿਖ ਕੇ ਆਪਣੇ ਪੈਰਾ ਦੇ ਖੜਾ ਹੋਣਾ ਸੀ ਪਰ ਉਹ ਹੀ ਪੈਰ ਹੁਣ ਦੇ ਨਾਲ ਨਹੀਂ ਹਨ ।ਲੋਕਾਂ ਨੇ ਸਰਕਾਰ ਤੋਂ ਗੁਬਾਰਾ ਵੇਚਣ ਵਾਲੇ ਲਈ ਮਦਦ ਦੀ ਮੰਗ ਕੀਤੀ ਹੈ ।