Punjab

ਭਾਈ ਅੰਮ੍ਰਿਤਪਾਲ ਸਿੰਘ ਨੇ ਰਾਮ ਰਹੀਮ ਨੂੰ ਦੱਸਿਆ ਕਾਰਟੂਨ,ਜੋਕਰ !

Amritpal adress ram rahim cartoon joker

ਬਿਊਰੋ ਰਿਪੋਰਟ : ਹਰਿਆਣਾ ਦੀ ਰੋਹਤਕ ਸੁਨਾਰਿਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੇ ਸਰਕਾਰ ਤੋਂ ਮੁੜ ਪੈਰੋਲ ਮੰਗੀ ਹੈ। ਇਨ੍ਹਾਂ ਚਰਚਾਵਾਂ ਦੇ ਵਿੱਚ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਰਾਮ ਰਹੀਮ ‘ਤੇ ਸਖਤ ਟਿੱਪਣੀ ਕੀਤੀ ਹੈ । ਭਾਈ ਅੰਮ੍ਰਿਤਪਾਲ ਸਿੰਘ ਨੂੰ ਧਾਰਮਿਕ ਸਮਾਗਮ ਦੌਰਾਨ ਸਵਾਲ ਪੁੱਛਿਆ ਗਿਆ ਕਿ ਮਾਲਵੇ ਦੇ ਸਿੱਖ ਰਾਮ ਰਹੀਮ ਦੇ ਪ੍ਰੇਮੀ ਹਨ। ਜਦਕਿ ਡੇਰੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ । ਇਸ ਦੇ ਜਵਾਬ ਵਿੱਚ ਭਾ੍ਈ ਅੰਮ੍ਰਿਤਪਾਲ ਸਿੰਘ ਨੇ ਕਿਹਾ ‘ਕੋਈ ਸਵੇਰ ਵੇਲੇ ਉੱਠ ਕੇ ਕਹੇ ਕਿ ਮੈਂ ਗੁਰੂ ਹਾਂ,ਇਸ ਵਿੱਚ ਕਿੰਨਾਂ ਜ਼ੋਰ ਲੱਗ ਦਾ ਹੈ,ਰਾਮ ਰਹੀਮ ਨੂੰ ਘੇਰਾ ਪੈ ਗਿਆ ਤਾਂ ਅਦਾਲਤ ਵਿੱਚ ਟੰਗਾ ਕੰਬਨ ਲੱਗ ਗਈਆਂ ਸਨ। ਇਸ ਦੇ ਪ੍ਰੇਮਿਆ ਨੇ ਡੇਰੇ ਵਿੱਚ ਬੰਬ ਬਣਾਏ,ਮੋਡ ਬੰਬ ਧਮਾਕੇ ਵਿੱਚ ਛੋਟੇ-ਛੋਟੇ ਬੱਚਿਆਂ ਦਾ ਕਤਲ ਕਰ ਦਿੱਤਾ । ਕਾਰਟੂਨ ਅਤੇ ਜੋਕਰ ਵਾਂਗ ਫਿਲਮਾਂ ਬਣਾਉਣ ਲੱਗ ਗਿਆ । ਉਸ ਦੇ ਪਿੱਛੇ ਲੱਗਣਾ ਹੈ ? ਉਸ ਦੇ ਆਪਣੇ ਜੀਵਨ ਵਿੱਚ ਸਾਦਗੀ ਨਹੀਂ ਹੈ। ਉਸ ‘ਤੇ ਰੇਪ ਅਤੇ ਪੱਤਰਕਾਰ ਨੂੰ ਮਾਰਨ ਦੇ ਇਲਜ਼ਾਮ ਹਨ’ ।

ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਲੋਕ ਰਾਮ ਰਹੀਮ ਨੂੰ ਇਸ ਲਈ ਮਨ ਦੇ ਹਨ ਕਿਉਂਕਿ ਉਸ ਦੇ ਪਿਉ ਅਤੇ ਦਾਦਾ ਮੰਨ ਦੇ ਸਨ । ਪਰ ਉਸ ਵੇਲੇ ਡੇਰੇ ਦਾ ਮੁੱਖੀ ਕੋਈ ਹੋਰ ਸੀ ਅਤੇ ਡੇਰੇ ਮਾਨਤਾ ਵੀ ਕੁਝ ਹੋਰ ਸੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਤੁਹਾਡੇ ਦਾਦੇ ਨੇ ਗਲਤ ਕੰਮ ਕੀਤਾ ਹੈ ਤਾਂ ਤੁਸੀਂ ਵੀ ਉਹ ਹੀ ਕਰੋਗੇ’ ।

ਭਾਈ ਅੰਮ੍ਰਿਤਪਾਲ ਸਿੰਘ ਨੇ ਉਦਾਹਰਣ ਦਿੰਦੇ ਹੋਏ ਕਿਹਾ ‘ਕਈਆਂ ਦੇ ਪਿਉ ਅਤੇ ਦਾਦਾ ਸ਼ਰਾਬ ਵੇਚ ਦੇ ਸਨ ਕਿ ਬੱਚੇ ਵੀ ਉਹ ਕੰਮ ਕਰਨਗੇ। ਰਾਮ ਰਹੀਮ ਗਾਣੇ ਗਾਉਂਦਾ ਫਿਰਦਾ ਹੈ। ਇਸ ਲਈ ਨੌਜਵਾਨ ਹੋਸ਼ ਕਰੋ,ਸ਼ੀਸ਼ਾ ਵੇਖੋ,ਡੇਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ । ਮੋਡ ਬੰਬ ਧਮਾਕਾ ਡੇਰਾ ਪ੍ਰੇਮੀ ਨੇ ਕੀਤਾ ਸੀ ਇਸ ਮਾਮਲੇ ਵਿੱਚ ਰਾਮ ਰਹੀਮ ਤੋਂ ਵੀ ਪੁੱਛ-ਗਿੱਛ ਹੋ ਰਹੀ ਹੈ’ ।

ਰਾਮ ਰਹੀਮ ਨੇ ਪੈਰੋਲ ਮੰਗੀ

ਸਿਰਸਾ ਡੇਰੇ ਵਿੱਚ 25 ਜਨਵਰੀ ਤੋਂ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਹੈ । ਚਰਚਾਵਾਂ ਹਨ ਕਿ ਰਾਮ ਰਹੀਮ ਨੇ ਸਿਰਸਾ ਜਾਣ ਦੇ ਲਈ ਪੈਰੋਲ ਮੰਗੀ ਹੈ ।

2022 ਵਿੱਚ ਤਿੰਨ ਵਾਰ ਪੈਰੋਲ ਮਿਲੀ 3 ਗਾਣੇ ਲਾਂਚ ਕੀਤੇ

ਸਾਧਵੀ ਜਬਰ ਜਨਾਹ,ਛੱਤਰਪਤੀ ਰਾਮਚੰਦਰ ਅਤੇ ਰਣਜੀਤ ਕਤਲਕਾਂਡ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ । ਰਾਮ ਰਹੀਮ ਨੂੰ 2022 ਵਿੱਚ ਪਹਿਲੀ ਵਾਰ 21 ਦਿਨ ਦੀ ਫਰਲੋ ਮਿਲੀ ਸੀ ਅਤੇ 70 ਦਿਨਾਂ ਦੀ ਪੈਰੋਲ । ਰਾਮ ਰਹੀਮ ਦੀ ਫਰਲੋ ਅਤੇ ਪੈਰੋਲ ਨੂੰ ਲੈਕੇ ਵਿਰੋਧੀਆਂ ਨੇ ਸਰਕਾਰ ਨੂੰ ਕਾਫੀ ਘੇਰਾ ਪਾਇਆ ਸੀ । ਇਸ ਦੌਰਾਨ 40 ਦਿਨ ਦੀ ਹੋਰ ਪੈਰੋਲ ਵਿੱਚ ਰਾਮ ਰਹੀਮ ਨੇ ਤਿੰਨ ਗਾਣੇ ਕੱਢ ਦਿੱਤੇ ਸਨ ।