ਬਿਊਰੋ ਰਿਪੋਰਟ : ਲੁਧਿਆਣਾ ਤੋਂ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਹਰ ਮਾਪਿਆਂ ਦੇ ਲਈ ਅਲਰਟ ਕਰਨ ਵਾਲੀ ਖ਼ਬਰ ਹੈ । ਗਲੀ ਵਿੱਚ ਖੇਡ ਰਹੀ ਬੱਚੀ ਨਾਲ ਜੋ ਹੋਇਆ ਉਹ ਹੋਸ਼ ਉਡਾਉਣ ਦੇਣ ਵਾਲੀ ਵਾਰਦਾਤ ਹੈ । ਅਕਸਰ ਬੱਚੇ ਆਪਣੇ ਘਰ ਦੇ ਸਾਹਮਣੇ ਗਲੀ ਵਿੱਚ ਖੇਡ ਦੇ ਹੋਏ ਨਜ਼ਰ ਆਉਂਦੇ ਹਨ । ਪਰ ਜੇਕਰ ਤੁਸੀਂ ਉਨ੍ਹਾਂ ‘ਤੇ ਨਜ਼ਰ ਨਹੀਂ ਰੱਖ ਦੇ ਹੋ ਤਾਂ ਤੁਹਾਡਾ ਬੱਚਾ ਵੀ ਇਸ ਭਿਆਨਕ ਜੁਰਮ ਦਾ ਸ਼ਿਕਾਰ ਬਣ ਸਕਦਾ ਹੈ । ਜਿਵੇਂ ਲੁਧਿਆਣਾ ਦੀ 4 ਸਾਲ ਦੀ ਬੱਚੀ ਬਣੀ ਹੈ । ਇਲਾਕੇ ਵਿੱਚ ਲੱਗੇ CCTV ਨੇ ਬੱਚੀ ਨਾਲ ਹੋਈ ਵਾਰਦਾਤ ਦਾ ਰਾਜ਼ ਖੋਲਿਆ ਹੈ ।
ਬੱਚੀ ਨਾਲ ਹੋਇਆ ਇਹ ਦਿਲ ਦਹਿਲਾ ਦੇਣ ਵਾਲਾ ਜੁਰਮ
ਲੁਧਿਆਣਾ ਦੇ ਸਾਹਨੇਵਾਲੀ ਦੇ ਕੰਗਨਵਾਲ ਵਿੱਚ ਇੱਕ 4 ਸਾਲ ਦੀ ਮਾਸੂਮ ਕੁੜੀ ਘਰ ਦੇ ਬਾਹਰ ਖੇਡ ਰਹੀ ਸੀ । ਗਲੀ ਵਿੱਚ ਕੁਝ ਹੋਰ ਬੱਚੇ ਵੀ ਸਨ । ਥੋੜ੍ਹੀ ਦੇਰ ਬਾਅਦ ਬੱਚੀ ਗਾਇਬ ਹੋ ਗਈ । ਉਹ ਨਜ਼ਰ ਨਹੀਂ ਆਈ । ਤਾਂ ਕਿਸੇ ਨੇ ਬੱਚੀ ਦੀ ਮਾਂ ਨੂੰ ਜਾਣਕਾਰੀ ਦਿੱਤੀ। ਮਾਂ ਅਤੇ ਸਾਰੇ ਮੁਹੱਲੇ ਵਾਲੇ ਬੱਚੀ ਦੀ ਤਲਾਸ਼ ਕਰਨ ਲੱਗੇ ਤਾਂ ਕਿਸੇ ਨੇ ਦੱਸਿਆ ਕਿ 4 ਸਾਲ ਦੀ ਛੋਟੀ ਜੀ ਬੱਚੀ ਜਸਪਾਲ ਬਾਂਗੜ ਵਾਲੇ ਰਸਤੇ ‘ਤੇ ਨਜ਼ਰ ਆਈ ਹੈ । ਪਰਿਵਾਰ ਅਤੇ ਮੁਹੱਲੇ ਦੇ ਲੋਕ ਫੌਰਨ ਉੱਥੇ ਪਹੁੰਚੇ ਤਾਂ ਬੱਚੀ ਦਾ ਬੁਰਾ ਹਾਲ ਸੀ । ਖੂਨ ਨਾਲ ਭਿੱਜੀ ਹੋਈ ਸੀ । ਮਾਂ ਨੂੰ ਸ਼ੱਕ ਤਾਂ ਹੋਇਆ ਉਹ ਫੌਰਨ ਬੱਚੀ ਨੂੰ ਘਰ ਲੈਕੇ ਗਈ । ਬੱਚੀ ਕੁਝ ਬੋਲ ਨਹੀਂ ਪਾ ਰਹੀ ਸੀ ਪਰ ਮਾਂ ਦਾ ਡਰ ਸੱਚ ਸਾਬਿਤ ਹੋਇਆ । 4 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਦਾ ਘਿਨੌਣਾ ਅਪਰਾਧ ਕੀਤਾ ਗਿਆ ਸੀ । ਮਾਂ ਨੇ ਫੌਰਨ ਪਿਤਾ ਨੂੰ ਇਤਲਾਹ ਕੀਤੀ ਤਾਂ ਪੁਲਿਸ ਵਿੱਚ ਸ਼ਿਕਾਇਤ ਕਰਜ ਕਰਵਾਈ ਗਈ । ਜਦੋਂ ਇਲਾਕੇ ਦੇ CCTV ਖੰਗਾਲੇ ਲਏ ਤਾਂ ਉਸ ਘਿਨੌਣੇ ਸ਼ਖਸ ਦੀ ਤਸਵੀਰ ਮਿਲੀ ਜਿਸ ਨੇ ਬੱਚੀ ਦੇ ਨਾਲ ਅਜਿਹਾ ਪਾਪ ਕੀਤਾ ਸੀ ।
CCTV ਨੇ ਖੋਲਿਆ ਰਾਜ਼
ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਲਾਕੇ ਦੇ ਸਾਰੇ CCTV ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਸਾਈਕਲ ‘ਤੇ ਸਵਾਰ ਇੱਕ ਸ਼ਖਸ ਦੀ ਤਸਵੀਰ ਮਿਲੀ । ਨੀਲੀ ਕਮੀਜ ਵਿੱਚ ਨੌਜਵਾਨ ਮੁੰਡਾ ਕੁੜੀ ਨੂੰ ਸਾਈਕਲ ਦੀ ਅਗਲੀ ਸੀਟ ‘ਤੇ ਬਿਠਾ ਕੇ ਲਿਜਾ ਰਿਹਾ ਸੀ । ਇਹ ਨੌਜਵਾਨ ਕੌਣ ਹੈ ? ਕਿ ਇਹ ਹੀ ਉਹ ਮੁੰਡਾ ਹੈ ਜਿਸ ਨੇ ਕੁੜੀ ਦੇ ਨਾਲ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ ਸੀ ? ਜਾਂ ਫਿਰ ਕੋਈ ਹੋਰ ਸੀ ਇਹ ਮੁੰਡਾ ਸਿਰਫ਼ ਕੁੜੀ ਨੂੰ ਲੈਕੇ ਗਿਆ ਸੀ ਕਿਸੇ ਹੋਰ ਦੇ ਇਸ਼ਾਰੇ ‘ਤੇ ? ਪੁਲਿਸ ਫਿਲਹਾਲ ਮੁੰਡੇ ਦੀ ਤਲਾਸ਼ ਕਰ ਰਹੀ ਹੈ। ਹੁਣ ਤੱਕ ਇਹ ਨਹੀਂ ਸਾਹਮਣੇ ਆਇਆ ਹੈ ਕਿ ਕੁੜੀ ਨੂੰ ਸਾਈਕਲ ‘ਤੇ ਲਿਜਾ ਰਿਹਾ ਸ਼ਖਸ ਜਾਣ ਪਛਾਣ ਦਾ ਸੀ ਜਾਂ ਕੋਈ ਹੋਰ ? ਇਸ ਮੁੰਡੇ ਨੂ ਫੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੀ ਨਾਲ ਘਿਨੌਣਾ ਜੁਰਮ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸਵਾਲ ਇਲਾਕੇ ਦੇ ਹੋਰ ਬੱਚਿਆਂ ਦੀ ਸੁਰੱਖਿਆ ਦਾ ਵੀ ਹੈ । ਅਜਿਹੇ ਲੋਕ ਇਲਾਕੇ ਵਿੱਚ ਖੌਫ ਤਾਂ ਪੈਦਾ ਕਰਦੇ ਹਨ ਅਤੇ ਮਪਿਆਂ ਦੇ ਦਿਲਾਂ ਵਿੱਚ ਵੀ ਬੱਚਿਆਂ ਨੂੰ ਲੈਕੇ ਅਸੁਰੱਖਿਆ ਦੀ ਭਾਵਨਾਵਾਂ ਪੈਦਾ ਹੁੰਦੀ ਹੈ ।