ਬਿਊਰੋ ਰਿਪੋਰਟ : 15 ਜਨਵਰੀ ਨੂੰ ਨਹਿਰੀ ਪਾਣੀ ਨੂੰ ਬਚਾਉਣ ਦੇ ਲਈ ਜੋੜੀਆਂ ਨਹਿਰਾਂ ਦੇ ਪੁੱਲਾਂ ‘ਤੇ ਵੱਡਾ ਇਕੱਠ ਹੋਣ ਜਾ ਰਿਹਾ ਹੈ। ਇਸ ਨੂੰ ਲੈਕੇ ਮਿਸਲ ਸਤਲੁਤ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ । ਇਸ ਮੁਹਿੰਮ ਵਿੱਚ ਲੱਖਾ ਸਿਧਾਣਾ ਵੀ ਸ਼ਾਮਲ ਹੋਏ ਹਨ । ਉਨ੍ਹਾਂ ਨੇ ਬੁੱਧਵਾਰ ਨੂੰ ਪਿੰਡਾਹਕੂਮਤ ਸਿੰਘ ਵਾਲਾ,ਘੱਲ ਖੁਰਦ,ਫਿਰੋਜ਼ਸ਼ਾਹ,ਸ਼ਹਿਜਾਦੀ ,ਵਾੜਾ ਭਾਈਕਾ,ਗੁ. ਸ਼ਹੀਦ ਗੰਜ ਸਾਹਿਬ,ਲੁਹਾਮ,ਵਾੜਾ ਜੈਦ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਪਾਣੀ ਬਚਾਉਣ ਨੂੰ ਲੈਕੇ ਜਾਗਰੂਕ ਕੀਤਾ । ਲੱਖਾ ਸਿਧਾਣਾ ਨੇ ਕਿਹਾ ਜੇਕਰ ਹੁਣ ਪਾਣੀਆਂ ਨੂੰ ਨਹੀਂ ਬਚਾਇਆ ਗਿਆ ਤਾਂ ਸਾਡੀਆਂ ਆਉਣ ਵਾਲਿਆਂ ਨਸਲਾਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ।
ਭੋਲੂ ਵਾਲਾ ਦਾ ਦੌਰਾ ਕਰਦੇ ਹੋਏ ਲੱਖਾ ਸਿਧਾਣਾ ਨੇ ਲੋਕਾਂ ਨੂੰ ਪੰਜਾਬ ਦੇ ਪਾਣੀਆਂ ਦੀ ਗੈਰ ਕਾਨੂੰਨੀ ਲੁੱਟ ਅਤੇ ਇਸ ਤੋਂ ਹੋਣ ਵਾਲੇ ਸੰਭਾਵੀ ਖਤਰੇ ਤੋਂ ਜਾਣੂ ਕਰਵਾਇਆ । ਉਨ੍ਹਾਂ ਨੇ ਨਹਿਰਾ ਦੇ ਕੰਨਕਰੀਟਕਰਨ ਵਿਰੁੱਧ ਮਿਸਲ ਸਤਲੁਤ ਵੱਲੋਂ ਕੀਤੀ ਜਾ ਰਹੀ ਲਾਮਬੰਦੀ ਦੇ ਨਾਲ ਜੁੜਨ ਦੀ ਅਪੀਲ ਕੀਤੀ । ਲੱਖਾ ਸਿਧਾਣਾ ਨੇ ਕਿਹਾ 15 ਜਨਵਰੀ ਨੂੰ ਜੌੜੀਆ ਨਹਿਰਾਂ ਦੇ ਪੁੱਲਾਂ ‘ਤੇ ਵੱਡਾ ਇਕੱਠ ਕਰਕੇ ਉਹ ਸਰਕਾਰ ਨੂੰ ਸਾਬਿਤ ਕਰ ਦੇਣ ਕੀ ਕਿਸੇ ਵੀ ਸੂਰਤ ਵਿੱਚ ਉਹ ਆਪਣੇ ਪਾਣੀ ਦੀ ਲੁੱਟ ਨਹੀਂ ਹੋਣ ਦੇਣਗੇ । ਉਧਰ ਮਿਸਲ ਸਤਲੁਜ ਦੇ ਮੈਂਬਰ ਦੇਵਿੰਦਰ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਲਾਕੇ ਦੇ ਲੋਕ ਪਾਣੀ ਦੇ ਮਸਲੇ ਨੂੰ ਲੈਕੇ ਚਿੰਤਿਤ ਨਜ਼ਰ ਆਏ ਅਤੇ 15 ਜਨਵਰੀ ਦੇ ਇਕੱਠ ਨੂੰ ਲੈਕੇ ਉਨ੍ਹਾਂ ਵਿੱਚ ਬਹੁਤ ਉਤਸਾਹ ਵੇਖਣ ਨੂੰ ਮਿਲਿਆਂ ।