Punjab

ਪੰਜਾਬ ਸਰਕਾਰ ਨੇ MARKFED ਨੂੰ ਦਿੱਤੀ ਨਵੀਂ ਜਿੰਮੇਵਾਰੀ ,ਹੁਣ ਹੋਵੇਗਾ ਆਹ ਕੰਮ

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ਐਲਾਨ ਕੀਤਾ ਹੈ ਕਿ ਆਂਗਣਵਾੜੀ ਸੈਂਟਰਾਂ ‘ਚ ਰਾਸ਼ਨ ਸਪਲਾਈ ਕਰਨ ਲਈ ਹੁਣ ਮਾਰਕਫੈੱਡ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਸ ਨਾਲ ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਰਾਸ਼ਨ ਸੈਂਟਰਾਂ ‘ਚ ਪਹੁੰਚੇਗਾ ਤੇ ਘਟੀਆ ਕਿਸਮ ਦੇ ਖਾਣੇ ਸੰਬੰਧੀ ਆ ਰਹੀਆਂ ਸ਼ਿਕਾਇਤਾਂ ਵੀ ਦੂਰ ਹੋਣਗੀਆਂ।

ਇਸ ਜਾਣਕਾਰੀ ਨੂੰ ਖੁੱਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਜਿਸ ਤਰਾਂ ਅੱਗੇ ਹਮੇਸਾ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸੀ ਕਿ ਸਪਲਾਈ ਕੀਤੇ ਜਾਣ ਵਾਲੇ ਅਨਾਜ ਵਿੱਚ ਅਕਸਰ ਕੀੜੇ ਲੱਗੇ ਹੁੰਦੇ ਹਨ ਤੇ ਉਹਨਾਂ ਦੀ ਗੁਣਵਤਾ ਵੀ ਸਹੀ ਨਹੀਂ ਹੁੰਦੀ।

ਇਸ ਲਈ ਇਹਨਾਂ ਸ਼ਿਕਾਇਤਾਂ ‘ਤੇ ਗੌਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਬੱਚਿਆਂ ,ਗਰਭਵਤੀ ਇਸਤਰੀਆਂ ਲਈ ਸਪਲਾਈ ਕੀਤੇ ਜਾਣ ਵਾਲੇ ਇਹਨਾਂ ਪਦਾਰਥਾਂ ਦੀ ਸਪਲਾਈ ਦਾ ਕੰਮ ਹੁਣ ਸਰਕਾਰੀ ਏਜੰਸੀ ਮਾਰਕਫੈਡ ਨੂੰ ਦੇ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਘਟੀਆ ਕਿਸਮ ਦੇ ਖਾਣੇ ਸੰਬੰਧੀ ਕੋਈ ਵੀ ਸ਼ਿਕਾਇਤ ਆਂਗਣਵਾੜੀ ਸੈਂਟਰਾਂ ‘ਚੋਂ ਨਹੀਂ ਆਵੇਗੀ।

ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਫ਼-ਸੁਥਰਾ ਰਾਸ਼ਨ ਬਿਨਾਂ ਕਿਸੇ ਦੇਰੀ ਤੋਂ ਸੈਂਟਰਾਂ ‘ਚ ਪਹੁੰਚਾਇਆ ਜਾਵੇ।
ਇਸ ਤਰਾਂ ਨਾਲ ਪੰਜਾਬ ਨੂੰ ਸਿਹਤਮੰਦ ਬਣਾਇਆ ਜਾਵੇਗਾ ਤੇ ਹੁਣ ਘਟੀਆ ਕਿਸਮ ਦੇ ਖਾਣੇ ਸੰਬੰਧੀ ਸ਼ਿਕਾਇਤਾਂ ਕਿਸੇ ਵੀ ਪੰਜਾਬੀ ਨੂੰ ਸੁਣਨ ਨੂੰ ਨਹੀਂ ਮਿਲੇਗੀ।