ਕੁਰੂਕਸ਼ੇਤਰ : ਹਰਿਆਣਾ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਬੇਖੌਫ ਅਪਰਾਧਕ ਵਾਤਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੈਕਟਰ 13 ਵਿਚ ਸੋਮਵਾਰ ਦੇਰ ਰਾਤ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਏ 4 ਬਦਮਾਸ਼ਾਂ ਨੇ ਨਾਮੀ ਡਾਕਟਰ ਵਨੀਤਾ ਅਰੋੜਾ ਦਾ ਕਤਲ ਕਰ ਦਿੱਤਾ। ਡਾ: ਵਨੀਤਾ ਅਰੋੜਾ ਅਤੇ ਡਾ: ਅਤੁਲ ਅਰੋੜਾ ਦਾ ਸੈਕਟਰ 13 ਵਿੱਚ ਆਪਣਾ ਨਿੱਜੀ ਕਲੀਨਿਕ ਹੈ।
ਡਾਕਟਰ ਵਨੀਤਾ ਅਰੋੜਾ ਸ਼ੌਂਕ ਵਜੋਂ ਕੇਕ ਵੀ ਬਣਾਉਂਦੀ ਸੀ ਅਤੇ ਲੁਟੇਰੇ ਕੇਕ ਬਣਾਉਣਾ ਬਾਰੇ ਆਖ ਕੇ ਘਰ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਘਰ ‘ਚ ਦਾਖਲ ਹੁੰਦੇ ਹੀ ਪਰਿਵਾਰਕ ਮੈਂਬਰਾਂ ਅਤੇ ਨੌਕਰਾਂ ਨੂੰ ਕਮਰੇ ‘ਚ ਬੰਦ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਵਿਰੋਧ ਕਰਨ ’ਤੇ ਮਹਿਲਾ ਡਾਕਟਰ ਦੇ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਲੁਟੇਰੇ ਘਰੋਂ ਗਹਿਣੇ ਅਤੇ ਮੋਬਾਈਲ ਵੀ ਲੈ ਗਏ। ਡਾਕਟਰ ਅਤੁਲ ਅਰੋੜਾ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ।
ਸੂਚਨਾ ਮਿਲਦੇ ਹੀ ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਸੁਰਿੰਦਰ ਭੋਰੀਆ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸੀਸੀਟੀਵੀ ਫੁਟੇਜ ਵਿੱਚ ਚਾਰ ਵਿਅਕਤੀ ਇੱਕ ਹੱਥ ਵਿੱਚ ਬੈਗ ਲੈ ਕੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।
ਇਹ ਸਾਰੇ ਘਰ ਦੇ ਸਾਹਮਣੇ ਸਵਿਫਟ ਕਾਰ ਵਿੱਚ ਭੱਜ ਗਏ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕੁਰੂਕਸ਼ੇਤਰ ਇਕਾਈ ਨੇ ਮੰਗਲਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਨਾਲ ਹੀ ਕਿਹਾ ਕਿ ਡਾਕਟਰਾਂ ਨੂੰ ਅਜਿਹੇ ਮਾਹੌਲ ਵਿੱਚੋਂ ਸੁਰੱਖਿਅਤ ਬਾਹਰ ਕੱਢਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਦੂਜੇ ਪਾਸੇ ਮਹਿਲਾ ਰਸੋਈਏ ਅਤੁਲ ਨੇ ਦੱਸਿਆ ਕਿ ਉਹ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਜਦੋਂ ਉਸ ਨੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਨੇ ਹੇਠਾਂ ਆ ਕੇ ਦੇਖਿਆ ਤਾਂ ਇਕ ਵਿਅਕਤੀ ਬੰਦੂਕ ਲੈ ਕੇ ਖੜ੍ਹਾ ਸੀ। ਔਰਤ ਨੇ ਦੱਸਿਆ ਕਿ ਬਾਅਦ ‘ਚ ਇਕ ਹੋਰ ਬਦਮਾਸ਼ ਮੌਕੇ ‘ਤੇ ਆ ਗਿਆ। ਇਸ ਦੇ ਨਾਲ ਹੀ ਇਕ ਚਸ਼ਮਦੀਦ ਨੇ ਦੱਸਿਆ ਕਿ ਕੁੱਲ ਚਾਰ ਲੋਕ ਘਰੋਂ ਨਿਕਲੇ ਸਨ। ਉਸ ਦੇ ਹੱਥ ਵਿੱਚ ਬੈਗ ਸਨ।