ਬਿਊਰੋ ਰਿਪੋਰਟ : ਏਅਰ ਇੰਡੀਆ ਦੀ ਨਿਊਯਾਰਕ ਫਲਾਈਟ ਵਿੱਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲੇ ਸ਼ਖਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ । ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਵੇਲਸ ਫਾਗੋ ਐਂਡ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ । ਕੰਪਨੀ ਦਾ ਕਹਿਣਾ ਹੈ ਕਿ ਅਸੀਂ ਪ੍ਰੋਫੈਸ਼ਨਲ ਅਤੇ ਹਾਈ ਸਟੈਂਡਰਡ ਨਾਲ ਕੰਮ ਕਰਦੇ ਹਾਂ। ਸਾਡੇ ਮੁਲਾਜ਼ਮ ਵੱਲੋਂ ਕੀਤੀ ਗਈ ਅਜਿਹੀ ਹਰਕਤ ਮੁਆਫੀ ਦੇ ਕਾਬਲ ਨਹੀਂ ਹੈ। ਦਿੱਲੀ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਲੁੱਕ ਆਉਟ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਦੇ ਗਾਇਬ ਹੋਣ ਦੀ ਜਾਣਕਾਰੀ ਕੰਪਨੀ ਨੂੰ ਦਿੱਤੀ ਸੀ । ਉਧਰ ਜਦੋਂ ਦਿੱਲੀ ਪੁਲਿਸ ਮੁਲਜ਼ਮ ਦੇ ਮੁੰਬਈ ਵਾਲੇ ਘਰ ਪਹੁੰਚੀ ਤਾਂ ਸਿਰਫ ਨੌਕਰਾਨੀ ਹੀ ਘਰ ਵਿੱਚ ਮੌਜੂਦ ਸੀ । ਉਸ ਨੇ ਦੱਸਿਆ ਕਿ ਘਰ ਵਿੱਚ ਸੰਕਰ ਮਿਸ਼ਰਾ ਦੇ ਨਾਲ 3 ਬੱਚੇ ਅਤੇ ਮਹਿਲਾ ਵੀ ਰਹਿੰਦੀ ਹੈ । ਨੌਕਰਾਨੀ ਨੇ ਦੱਸਿਆ ਕਿ ਮਿਸ਼ਰਾ ਪਰਿਵਾਰ ਨੇ ਦੱਸਿਆ ਨਹੀਂ ਕੀ ਉਹ ਕਿੱਥੇ ਜਾ ਰਹੇ ਹਨ । ਇਸ ਤੋਂ ਪਹਿਲਾਂ ਜਦੋਂ ਵੀ ਪਰਿਵਾਰ ਬਾਹਰ ਜਾਂਦਾ ਸੀ ਤਾਂ ਦੱਸ ਕੇ ਜਾਂਦਾ ਸੀ ।
ਪੀੜਤ ਪਰਿਵਾਰ ਅਤੇ ਮੁਲਜ਼ਮ ਦੀ whatsapp ਚੈੱਟ ਸਾਹਮਣੇ ਆਈ ਹੈ ।
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਜਿਸ ਮਹਿਲਾ ‘ਤੇ ਮੁਲਜ਼ਮ ਸ਼ੰਕਰ ਨੇ ਪੇਸ਼ਾਬ ਕੀਤਾ ਸੀ ਉਸ ਦੀ ਘਟਨਾ ਦੇ ਅਗਲੇ ਦਿਨ ਵੀ whatsapp ‘ਤੇ ਚੈੱਟ ਸ਼ੁਰੂ ਹੋ ਗਈ ਸੀ। 27 ਨਵੰਬਰ ਨੂੰ ਚੈੱਟ ਵਿੱਚ ਪੀੜਤ ਮਹਿਲਾ ਨੇ ਮੁਲਜ਼ਮ ਤੋਂ 5 ਹਜ਼ਾਰ ਮਿਲਣ ਦੀ ਗੱਲ ਕਹੀ ਸੀ । ਉਹ ਦੱਸ ਦੀ ਹੈ ਕਿ ਉਸ ਦੀ ਧੀ ਅਤੇ ਜਵਾਈ ਬਹੁਤ ਨਰਾਜ਼ ਹਨ । ਪਰ ਮੈਂ ਉਨ੍ਹਾਂ ਨੂੰ ਸ਼ਿਕਾਇਤ ਫਾਈਲ ਕਰਨ ਤੋਂ ਰੋਕ ਦਿੱਤਾ ਹੈ ਅਤੇ ਕਿਹਾ ਹੈ ਮੁਲਜ਼ਮ ਨੂੰ ਆਪਣੀ ਹਰਕਤ ‘ਤੇ ਪਛਤਾਵਾ ਹੈ । ਇਸ ਦੇ ਜਵਾਬ ਵਿੱਚ ਮੁਲਜ਼ਮ ਨੇ ਪੀੜਤ ਮਹਿਲਾ ਦਾ ਧੰਨਵਾਦ ਕੀਤਾ ਅਤੇ ਪੀੜਤ ਮਹਿਲਾ ਨੂੰ ਜਲਦ ਪੈਸੇ ਦੇਣ ਬਾਰੇ ਜਾਣਕਾਰੀ ਦਿੰਦਾ ਹੈ । ਉਹ ਮੁਆਫੀ ਮੰਗ ਦੇ ਹੋਏ ਕਹਿੰਦਾ ਹੈ ਕਿ ਅੱਗੋ ਤੋਂ ਅਜਿਹੀ ਹਰਕਤ ਨਹੀਂ ਹੋਵੇਗੀ।
ਫਿਰ 28 ਨਵੰਬਰ ਨੂੰ ਮੁਲਜ਼ਮ ਪੀੜਤ ਮਹਿਲਾ ਨੂੰ ਦੱਸ ਦਾ ਹੈ ਕਿ ਉਸ ਨੇ ਕੱਪੜੇ ਸਾਫ ਸਫਾਈ ਦੇ ਲਈ ਭੇਜ ਦਿੱਤੇ ਹਨ ਜੋ ਅਗਲੇ ਦਿਨ ਵਾਪਸ ਕਰ ਦੇਵੇਗਾ। ਇਸ ਦੇ ਬਾਅਦ ਕਹਿੰਦਾ ਹੈ ਕਿ ਉਹ 10 ਹਜ਼ਾਰ ਟਰਾਂਸਫਰ ਕਰ ਰਿਹਾ ਹੈ । ਪੀੜਤ ਮਹਿਲਾ ਪੈਸੇ ਮਿਲਣ ਦੀ ਪੁਸ਼ਟੀ ਕਰਦੀ ਹੈ ਅਤੇ ਮੁਲਜ਼ਮ ਨੂੰ ਬੈਂਗਲੁਰੂ ਪਹੁੰਚਣ ਦੀ ਗੱਲ ਦੱਸ ਦੀ ਹੈ । ਮੁਲਜ਼ਮ ਕਹਿੰਦਾ ਹੈ ਕਿ ਉਹ ਸਾਰੀਆਂ ਚੀਜ਼ਾ ਮਹਿਲਾ ਦੇ ਘਰ ਪਹੁੰਚਾ ਦੇਵੇਗਾ । ਇਸ ਤੋਂ ਬਾਅਦ ਦੋਵਾਂ ਦੇ ਵਿੱਚ 4 ਦਸੰਬਰ ਨੂੰ ਮੁੜ ਤੋਂ ਚੈੱਟ ਹੁੰਦੀ ਹੈ ਅਤੇ ਜਿਸ ਵਿੱਚ ਮੁਲਜ਼ਮ ਮਹਿਲਾ ਨੂੰ ਕੋਰੀਅਰ ਕਰਨ ਬਾਰੇ ਜਾਣਕਾਰੀ ਦਿੰਦਾ ਹੈ । 5 ਦਸੰਬਰ ਨੂੰ ਮਹਿਲਾ ਦੇ ਫੋਨ ਤੋਂ ਇੱਕ ਮੈਸੇਜ ਮੁਲਜ਼ਮ ਨੂੰ ਭੇਜਿਆ ਜਾਂਦਾ ਹੈ ਜੋ ਮਹਿਲਾ ਦੀ ਧੀ ਭੇਜ ਦੀ ਹੈ । ਇਸ ਮੈਸੇਜ ਵਿੱਚ ਦੱਸਿਆ ਜਾਂਦਾ ਹੈ ਕਿ ਪੀੜਤ ਮਹਿਲਾ ਪੂਰੀ ਘਟਨਾ ਤੋਂ ਪਰੇਸ਼ਾਨ ਹੈ । ਪਰਿਵਾਰ ਬਹੁਤ ਨਰਾਜ਼ ਹੈ । ਪੀੜਤ ਮਹਿਲਾ ਦੀ ਧੀ ਕਹਿੰਦੀ ਹੈ ਕੀ ਮਾਮਲਾ ਪੈਸੇ ਨਾਲ ਨਹੀਂ ਖਤਮ ਹੋਵੇਗਾ ਅਤੇ 15 ਹਜ਼ਾਰ ਮੁਲਜ਼ਮ ਨੂੰ ਵਾਪਸ ਕਰ ਦਿੰਦੀ ਹੈ ।
ਮੁਲਜ਼ਮ ਦੇ ਪਿਤਾ ਬੋਲੇ ਮਹਿਲਾ ਵੱਧ ਪੈਸੇ ਮੰਗ ਰਹੀ ਸੀ
ਮੁਲਜ਼ਮ ਸ਼ੰਕਰ ਮਿਸ਼ਰਾ ਦੇ ਪਿਤਾ ਸ਼ਾਮ ਮਿਸ਼ਰਾ ਨੇ ਕਿਹਾ ਇਹ ਪੂਰਾ ਕੇਸ ਝੂਠਾ ਹੈ। ਮਹਿਲਾ ਨੇ ਪੈਸੇ ਦੀ ਡਿਮਾਂਡ ਕੀਤੀ ਸੀ । ਉਸ ਨੂੰ ਦਿੱਤਾ ਵੀ ਗਿਆ ਸੀ ਸ਼ਾਇਦ ਉਸ ਦੀ ਜੋ ਡਿਮਾਂਡ ਸੀ ਉਹ ਪੂਰੀ ਨਹੀਂ ਹੋ ਸਕੀ। ਇਸ ਲਈ ਉਸ ਨੇ ਅਜਿਹੇ ਇਲਜ਼ਾਮ ਲਗਾਏ ਹਨ। ਅਸੀਂ ਵੀ ਆਪਣੇ ਪੁੱਤਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ ਕਰ ਰਹੇ ਹਾਂ। ਸਾਨੂੰ ਕੁਝ ਨਹੀਂ ਪਤਾ, ਸਾਡਾ ਪੁੱਤਰ ਅਜਿਹਾ ਕੁਝ ਨਹੀਂ ਕਰ ਸਕਦਾ ਹੈ ।