Punjab

ਅੰਮ੍ਰਿਤਸਰ ਏਅਰਪੋਰਟ ‘ਤੇ ਫਸ ਗਏ ਯਾਤਰੀ , 24 ਘੰਟਿਆਂ ਤੋਂ ਲਗਾਤਾਰ ਹੋ ਰਿਹਾ ਹੰਗਾਮਾ

There was a huge commotion at Amritsar Airport

ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ ( Amritsar Airport )  ‘ਤੇ ਵੀਰਵਾਰ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ। ਅਮਰੀਕਾ ਜਾਣ ਵਾਲੇ ਯਾਤਰੀ ਬੀਤੇ 24 ਘੰਟਿਆਂ ਤੋਂ ਏਅਰਪੋਰਟ ‘ਤੇ ਫਸੇ ਹੋਏ ਹਨ ਪਰ ਉਨ੍ਹਾਂ ਨੂੰ ਨਾ ਤਾਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਫਲਾਈਟ ਦੀ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਯਾਤਰੀਆਂ ਨੇ ਕੁਝ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ 150 ਤੋਂ ਵੱਧ ਯਾਤਰੀਆਂ ਨੇ ਵਿਦੇਸ਼ੀ ਕੰਪਨੀ ਨਿਯੋਸ ਨਾਲ ਅਮਰੀਕਾ ਦੇ ਜਾਰਜੀਆ ਜਾਣ ਲਈ ਫਲਾਈਟ ਬੁੱਕ ਕੀਤੀ ਹੋਈ ਹੈ। 4 ਜਨਵਰੀ ਨੂੰ ਸ਼ਾਮ 7 ਵਜੇ ਸਾਰੇ ਯਾਤਰੀਆਂ ਦਾ ਚੈਕ ਇਨ ਕਰਵਾ ਲਿਆ ਗਿਆ ਪਰ ਉਦੋਂ ਤੋਂ ਲੈ ਕੇ 5 ਜਨਵਰੀ ਰਾਤ ਤੱਕ ਫਲਾਈਟ ਦੀ ਕੋਈ ਜਾਣਕਾਰੀ ਨਹੀਂ ਹੈ। ਗਰਾਊਂਡ ਸਟਾਫ 4 ਜਨਵਰੀ ਤੋਂ ਹੀ 1 ਘੰਟੇ ਵਿਚ ਫਲਾਈਟ ਆ ਰਹੀ ਹੈ, ਦਾ ਬਹਾਨਾ ਬਣਾ ਰਿਹਾ ਹੈ।

ਫਲਾਈਟ ਨੇ 4-5 ਦੀ ਦਰਮਿਆਨੀ ਰਾਤ 12.50 ਵਜੇ ਟੇਕਆਫ ਕਰਨਾ ਸੀ ਪਰ ਹੁਣ ਨਾ ਤਾਂ ਫਲਾਈਟ ਦਾ ਪਤਾ ਹੈ ਤੇ ਨਾ ਹੀ ਉਨ੍ਹਾਂ ਲਈ ਖਾਣ-ਪੀਣ ਤੇ ਸੌਣ ਦਾ ਇੰਤਜ਼ਾਮ ਹੈ। ਸਟਾਫ ਦਾ ਕਹਿਣਾ ਸੀ ਕਿ ਰਾਤ ਸਮੇਂ ਯਾਤਰੀਆਂ ਨੂੰ ਹੋਟਲ ਬੁੱਕ ਕਰਵਾਉਣ ਬਾਰੇ ਪੁੱਛਿਆ ਗਿਆ ਸੀ ਪਰ ਯਾਤਰੀਆਂ ਨੇ ਇਹ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਯਾਤਰੀਆਂ ਨੇ ਸਟਾਫ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਤੋਂ ਖਾਰਚ ਕਰ ਦਿੱਤਾ।

ਅਮਰੀਕਾ ਦੇ ਜਾਰਜੀਆ ਤੋਂ ਅੰਮ੍ਰਿਤਸਰ ਏਅਰਪੋਰਟ ਆ ਰਹੀ ਨਿਯੋਸ ਦੀ ਫਲਾਈਟ ਰਾਤ 11.30 ਵਜੇ ਧੁੰਦ ਕਾਰਨ ਲੈਂਡ ਨਹੀਂ ਹੋ ਸਕੀ ਸੀ। ਰਾਤ ਕਈ ਵਾਰ ਫਲਾਈਟ ਨੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੀ ਜਿਸ ਦੇ ਬਾਅਦ ਫਲਾਈਟ ਨੂੰ ਲੈਂਡਿੰਗ ਲਈ ਜੈਪੁਰ ਭੇਜ ਦਿੱਤਾ ਗਿਆ।

ਅਮਰੀਕਾ ਤੋਂ ਆ ਰਹੀ ਫਲਾਈਟ ਨੂੰ ਖਰਾਬ ਮੌਸਮ ਕਾਰਨ ਜੈਪੁਰ ਉਤਾਰ ਦਿੱਤਾ ਗਿਆ ਪਰ ਇਸ ਫਲਾਈਟ ਦੇ ਯਾਤਰੀ ਵੀ ਜੈਪੁਰ ਵਿਚ ਬੀਤੇ ਇਕ ਦਿਨ ਤੋਂ ਫਸੇ ਹੋਏ ਹਨ। ਜੈਪੁਰ ਦੇ ਮੁੱਖ ਗੇਟ ਨੂੰ ਸਵੇਰੇ ਯਾਤਰੀਆਂ ਨੇ ਜਾਮ ਲਗਾ ਕੇ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਫਲਾਈਟ ‘ਤੇ ਸਾਫ-ਸੁਥਰੇ ਕਮਰੇ ਉਪਲਬਧ ਨਾ ਕਰਵਾਉਣ ਤੇ ਸਹੀ ਖਾਣਾ ਨਾ ਦੇਣ ਦੇ ਦੋਸ਼ ਲਗਾਏ ਹਨ।