ਬਿਊਰੋ ਰਿਪੋਰਟ : ਅਬੋਹਰ ਦੇ ਅਜੀਮਗੜ੍ਹ ਵਿੱਚ 26 ਸਾਲ ਦੇ ਨੌਜਵਾਨ ਨੇ ਆਪਣੇ ਸਾਹਾਂ ‘ਤੇ ਵਿਰਾਮ ਲਾ ਦਿੱਤਾ ਹੈ । ਉਹ ਗੁਆਂਢੀਆਂ ਦੀ ਬਲੈਕਮੇਲਿੰਗ ਤੋਂ ਕਾਫੀ ਪਰੇਸ਼ਾਨ ਸੀ । ਮੌ ਤ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਬਣਾਇਆ ਹੈ । ਵੀਡੀਓ ਵਿੱਚ ਉਹ ਇਲਜ਼ਾਮ ਲੱਗਾ ਰਿਹਾ ਹੈ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ । ਪੁਲਿਸ ਨੇ ਨੌਜਵਾਨ ਦੀ ਮੌਤ ਤੋਂ ਬਾਅਦ 4 ਲੋਕਾਂ ਖਿਲਾਫ਼ ਸੂਸਾ ਈਡ ਲਈ ਉਕਸਾਨ ਦਾ ਮਾਮਲਾ ਦਰਜ ਕਰ ਲਿਆ ਹੈ ।
ਬਲੈਕਮੇਲਿੰਗ ਤੋਂ ਦੁੱਖੀ ਸੀ ਨੌਜਵਾਨ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੁੱਤਰ ਰਾਕੇਸ਼ ਦੀ ਗੁਆਂਢ ਦੀ ਕੁੜੀ ਦੇ ਨਾਲ ਗੱਲਬਾਤ ਸੀ । ਦੋਵੇ ਫੋਨ ‘ਤੇ ਗੱਲ ਕਰਦੇ ਹਨ । ਇਸ ਦੀ ਖ਼ਬਰ ਕੁੜੀ ਦੇ ਘਰ ਵਾਲਿਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ । ਕੁੜੀ ਵੀ ਪਰਿਵਾਰ ਦੇ ਨਾਲ ਮਿਲ ਗਈ । ਇਸ ਤੋਂ ਬਾਅਦ ਕੁੜੀ ਦਾ ਪਰਿਵਾਰ ਮਿਲ ਕੇ ਮ੍ਰਿਤਕ ਰਾਕੇਸ਼ ਨੂੰ ਧਮਕੀ ਦੇਣ ਲੱਗਿਆ ਅਤੇ ਬੈਲਮੇਲਿੰਗ ਕਰਦਾ ਰਿਹਾ । ਕੁੜੀ ਤੋਂ ਪਰੇਸ਼ਾਨ ਹੋ ਕੇ ਰਾਕੇਸ਼ ਨੇ ਸੂਸਾ ਈਡ ਵਰਗਾ ਕਦਮ ਚੁੱਕਣ ਨੂੰ ਮਜ਼ਬੂਰ ਹੋ ਗਿਆ ।
ਰਾਕੇਸ਼ ਨੇ ਜ਼ਹਿਰ ਖਾਦਾ ਸੀ
ਰਾਕੇਸ਼ ਦੀ ਮੌ ਤ ਜ਼ਹਿਰ ਖਾਣ ਨਾਲ ਹੋਈ ਸੀ । ਹਾਲਾਂਕਿ ਜਦੋਂ ਘਰ ਵਾਲਿਆਂ ਨੂੰ ਰਾਕੇਸ਼ ਦੇ ਜ਼ਹਿਰ ਖਾਣ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ । ਪਰ ਹਸਪਤਾਲ ਪਹੁੰਚਣ ਦੌਰਾਨ ਉਸ ਦੀ ਮੌਤ ਹੋ ਚੁੱਕੀ ਸੀ । ਸੂਸਾ ਈਡ ਕਰਨ ਤੋਂ ਪਹਿਲਾਂ ਰਾਕੇਸ਼ ਨੇ ਵੀਡੀਓ ਬਣਾਕੇ ਕੁੜੀ ਗੁਨਗੁਨ,ਉਸ ਦੀ ਮਾਂ ਸੋਨੀਆ ਅਤੇ ਪਿਤਾ ਦਾ ਨਾਂ ਵੀ ਲਿਆ । ਉਸ ਨੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਸੀ । ਉਧਰ ਪਰਿਵਾਰ ਵੀ ਪੁੱਤਰ ਦੀ ਮੌ ਤ ਤੋਂ ਪੁਲਿਸ ‘ਤੇ ਮੁਲਜ਼ਮਾਂ ਨੂੰ ਫੜਨ ਦਾ ਦਬਾਅ ਪਾ ਰਿਹਾ ਹੈ । ਉਧਰ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਹੈ ਕੁੜੀ ਗੁਨਗੁਨ ਸਮੇਤ 4 ਹੋਰ ਲੋਕਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ।