Punjab

CM ਮਾਨ ਦੇ ਹੈਲੀਪੈਡ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ !ਪੰਜਾਬ ਪੁਲਿਸ ਨੂੰ ਮਿਲਿਆ ਸੀ ਵੱਡਾ ਇਨਪੁਟ

Punjab cm bhagwant mann helipad

ਬਿਊਰੋ ਰਿਪੋਟਰ : ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੈਲੀਪੈਡ ਨੇੜੇ ਜ਼ਿੰਦਾ ਬੰਬ ਸ਼ੈੱਲ ਮਿਲਿਆ ਹੈ ਜਿਸ ਤੋਂ ਬਾਅਦ ਵੱਡੇ ਅਫਸਰ ਮੌਕੇ ‘ਤੇ ਪਹੁੰਚੇ ਹੋਏ ਹਨ । ਇਹ ਬੰਬ ਮੋਹਾਲੀ ਦੇ ਨਯਾ ਗਾਓਂ ਨਾਲ ਲੱਗ ਦੇ ਚੰਡੀਗੜ੍ਹ ਦੇ ਅੰਬਾਂ ਦੇ ਬਾਗ ਤੋਂ ਮਿਲਿਆ ਹੈ। ਬੰਬ ਮਿਲਣ ਦੀ ਇਤਲਾਹ ਟਿਊਬਵੈੱਲ ਆਪਰੇਟਰ ਨੇ 2 ਵਜਕੇ 59 ਮਿੰਟ ਦੇ ਦਿੱਤੀ ਸੀ । ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਾ ਘਰ ਵੀ ਇਸ ਦੇ ਕਾਫੀ ਨਜ਼ਦੀਕ ਹੈ । ਚੰਡੀਗੜ੍ਹ ਪੁਲਿਸ ਵੱਲੋਂ ਬੰਬ ਸ਼ੈੱਲ ਦੇ ਉੱਤੇ ਫਾਈਬਰ ਡਰਮ ਰੱਖਿਆ ਗਿਆ ਹੈ ਅਤੇ ਆਲੇ ਦੁਆਲੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਗਈਆਂ ਹਨ । ਸੈਕਟਰ 11 ਫਾਇਰ ਸਟੇਸ਼ਨ ਦੇ ਇੰਚਾਰਜ ਅਮਰਜੀਤ ਸਿੰਘ ਵੀ ਮੌਕੇ ‘ਤੇ ਪਹੁੰਚੇ ਹੋਏ ਹਨ । ਬੰਬ ਨੂੰ ਡਿਫਿਊਜ਼ ਕਰਨ ਦੇ ਲਈ ਫੌਜ ਨੂੰ ਬੁਲਾਇਆ ਗਿਆ ਹੈ । ਖੋਜੀ ਕੁੱਤੇ ਵੀ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਦੀ ਮਦਦ ਕਰ ਰਹੇ ਹਨ । ਇਸ ਦੌਰਾਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਿਕ ਬੰਬ ਸ਼ੈੱਲ ਫੌਜ ਦਾ ਦੱਸਿਆ ਜਾ ਰਿਹਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਹ ਮੁੱਖ ਮੰਤਰੀ ਦੇ ਹੈਲੀਪੈਡ ਦੇ ਨਜ਼ਦੀਕ ਕਿਵੇਂ ਪਹੁੰਚਿਆ ? ਖਬਰਾਂ ਇਹ ਵੀ ਆ ਰਹੀਆਂ ਹਨ ਕਿ ਇਹ ਕਿਸੇ ਕਬਾੜੀ ਦਾ ਕੰਮ ਨਾ ਹੋਏ ? ਕਿਉਂਕਿ ਫੌਜ ਦਾ ਕਈ ਸਮਾਨ ਕਬਾੜੀ ਖਰੀਦ ਦੇ ਹਨ । ਪਰ ਵੱਡਾ ਸਵਾਲ ਇਹ ਹੈ ਕਿ ਆਖਿਰ ਚੰਡੀਗੜ੍ਹ ਦੇ ਸਭ ਤੋਂ VIP ਏਰੀਆਂ ਵਿੱਚ ਇਹ ਜ਼ਿੰਦਾ ਬੰਬ ਸ਼ੈੱਲ ਕਿਵੇਂ ਪਹੁੰਚਿਆ ? ਸੁਰੱਖਿਆ ਦੇ ਲਿਹਾਜ਼ ਨਾਲ ਇਹ ਵੱਡੀ ਲਾਪਰਵਾਹੀ ਹੈ । ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਹੋ ਸਕਦਾ ਹੈ ਕਿ ਪੁਲਿਸ ਉਨ੍ਹਾਂ ਕਬਾੜੀਆਂ ਤੋਂ ਵੀ ਪੁੱਛ-ਗਿੱਛ ਕਰੇ ਜੋ ਫੌਜ ਦਾ ਸਮਾਨ ਖਰੀਦ ਦੇ ਹਨ ।

2022 ਵਿੱਚ ਪੰਜਾਬ ਪੁਲਿਸ ‘ਤੇ RPG ਨਾਲ ਜਿਸ ਤਰ੍ਹਾਂ 2 ਹਮਲੇ ਹੋਏ ਇਸ ਨੂੰ ਹਲਕੇ ਨਾਲ ਨਹੀਂ ਲਿਆ ਜਾ ਸਕਦਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਪਿਛਲੇ ਹਫਤੇ ਤੋਂ ਖੁਫਿਆ ਵਿਭਾਗ ਵੱਲੋਂ ਪੰਜਾਬ ਦੇ ਥਾਣਿਆਂ ਨੂੰ ਉਡਾਉਣ ਦੀ ਧਮਕੀਆਂ ਵੀ ਲਗਾਤਾਰ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਥਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ । ਜਿੰਨਾਂ ਥਾਣਿਆਂ ਨੂੰ ਉਡਾਉਣ ਦੀ ਧਮਕੀ ਮਿਲ ਰਹੀ ਹੈ ਉਨ੍ਹਾਂ ਦੀਆਂ ਦੀਵਾਰਾਂ ਨੂੰ ਵੀ ਉੱਚਾ ਕੀਤਾ ਜਾ ਰਿਹਾ ਹੈ । ਨਵਾਂ ਸਾਲ ਹੋਣ ਦੀ ਵਜ੍ਹਾ ਕਰਕੇ ਪੰਜਾਬ ਪੁਲਿਸ ਨੇ ਪੂਰੇ ਸੂਬੇ ਵਿੱਚ ਸੁਰੱਖਿਆ ਨੂੰ ਲੈਕੇ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਸੀ । ਜਿਸ ਦਾ ਅਸਰ ਵੀ ਵਿਖਾਈ ਦਿੱਤੀ ।