ਬਿਊਰੋ ਰਿਪੋਰਟ : ਦਿੱਲੀ ਦੇਹਰਾਦੂਨ ਹਾਈਵੇਅ ‘ਤੇ ਕ੍ਰਿਕਟ ਰਿਸ਼ਭ ਪੰਤ ਦੀ ਮਰਸਡੀਜ਼ ਕਾਰ ਸਵੇਰ ਸਾਢੇ 5 ਵਜੇ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ । ਪੰਤ ਦੀ ਕਾਰ ਹਰਿਦੁਆਰ ਦੇ ਜ਼ਿਲੇ ਮੰਗਲੌਰ ਅਤੇ ਨਰਸਲ ਦੀ ਵਿੱਚ ਹਾਦਸੇ ਦਾ ਸ਼ਿਕਾਰ ਹੋਈ। ਇਹ ਥਾਂ ਉਨ੍ਹਾਂ ਦੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸੀ । ਦੱਸਿਆ ਜਾ ਰਿਹਾ ਹੈ ਕਿ ਪੰਤ ਨੂੰ ਨੀਂਦ ਦੀ ਝਪਕੀ ਆ ਗਈ ਸੀ ਜਿਸ ਦੀ ਵਜ੍ਹਾ ਕਰਕੇ ਗੱਡੀ ਡਿਵਾਇਡਰ ਨਾਲ ਟਕਰਾਅ ਗਈ ਅਤੇ ਕਾਰ ਪਲਟ ਗਈ ਅਤੇ ਉਸ ਵਿੱਚ ਅੱਗ ਲੱਗ ਗਈ । ਰਿਸ਼ਭ ਪੰਤ ਕਾਰ ਦੀ ਖਿੜਕੀ ਤੋੜ ਕੇ ਬਾਹਰ ਨਿਕਲੇ । ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਹਾਦਸੇ ਦੇ ਵਕਤ ਗੱਡੀ ਦੀ ਸਪੀਡ ਤਕਰੀਬਨ 150 ਦੀ ਸੀ । ਮੀਡੀਆ ਰਿਪੋਰਟ ਦੇ ਮੁਤਾਬਿਕ ਜਿਸ ਵੇਲੇ ਰਿਸ਼ਭ ਪੰਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਉਸ ਵੇਲੇ ਉਨ੍ਹਾਂ ਦੀ ਗੱਡੀ ਵਿੱਚ 3 ਤੋਂ 4 ਲੱਖ ਕੈਸ਼ ਸਨ । ਗੱਡੀ ਪਲਟਨ ਦੀ ਵਜ੍ਹਾ ਕਰਕੇ ਨੋਟ ਸੜਕ ਦੇ ਵਿਖਰ ਗਏ । ਦੱਸਿਆ ਜਾ ਰਿਹਾ ਹੈ ਕੁਝ ਲੋਕਾਂ ਨੇ ਤੜਪ ਦੇ ਹੋਏ ਰਿਸ਼ਭ ਪੰਤ ਦੀ ਮਦਦ ਕਰਨ ਦੀ ਥਾਂ ਨੋਟਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਲੋਕ ਵੀਡੀਓ ਬਣਾਉਣ ਲੱਗੇ। ਪਰ ਮੌਕੇ ‘ਤੇ 2 ਨੌਜਵਾਨ ਅਜਿਹੇ ਹੀ ਸਨ ਜਿੰਨਾਂ ਨੇ ਆਪਣਾ ਇਨਸਾਨੀ ਫਰਜ਼ ਸਮਝ ਦੇ ਹੋਏ ਰਿਸ਼ਭ ਪੰਤ ਦੀ ਮਦਦ ਕੀਤੀ । ਜਿੰਨਾਂ 2 ਨੌਜਵਾਨਾਂ ਨੇ ਪੰਤ ਦੀ ਮਦਦ ਕੀਤੀ ਸੀ ਉਸ ਵਿੱਚ ਇੱਕ ਪੁਰਕਾਜੀ ਦੇ ਨਜ਼ਦੀਕ ਸ਼ਕਰਪੁਰ ਪਿੰਡ ਦਾ ਰਹਿਣ ਵਾਲਾ ਸੀ । ਉਹ ਸਵੇਰ ਦੇ ਸਮੇਂ ਡਿਊਟੀ ‘ਤੇ ਜਾ ਰਿਹਾ ਸੀ । ਜਦੋਂ ਉਸ ਨੇ ਜ਼ਖਮੀ ਰਿਸ਼ਭ ਪੰਤ ਨੂੰ ਵੇਖਿਆ ਤਾਂ ਉਸ ਨੇ ਪਛਾਣ ਲਿਆ । ਡਾਕਟਰ ਸੁਸ਼ੀਲ ਮੁਤਾਬਿਕ ਜਦੋਂ ਪੰਤ ਨੂੰ ਹਸਪਤਾਲ ਲਿਆਇਆ ਗਿਆ ਤਾਂ 2 ਨੌਜਵਾਨ ਵੀ ਉਸ ਦੇ ਨਾਲ ਹੀ ਸਨ । ਉਨ੍ਹਾਂ ਨੇ ਸਹੀ ਵਕਤ ਰਿਸ਼ਭ ਨੂੰ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ ।
CCTV footage from accident site..
Praying for speedy recovery #RishabhPant pic.twitter.com/e8B1MvLuX3
— Aman Tiwari (@amantiwari_) December 30, 2022
ਸੀਟ ਬੈਲਟ ਨਹੀਂ ਲਗਾਉਂਦੇ ਸਨ ਰਿਸ਼ਭ
ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਡਾਕਟਰ ਸੁਸ਼ੀਲ਼ ਨਾਗਰ ਨੇ ਦੱਸਿਆ ਪੰਤ ਸੀਟ ਬੈਲਟ ਨਹੀਂ ਪਾਉਂਦੇ ਸਨ ਇਸੇ ਲਈ ਉਹ ਸੁਰੱਖਿਅਤ ਬਾਹਰ ਨਿਕਲ ਗਏ। ਜੇਕਰ ਉਨ੍ਹਾਂ ਨੇ ਸੀਟ ਬੈਲਟ ਪਾਈ ਹੁੰਦੀ ਤਾਂ ਉਹ ਕਾਰ ਵਿੱਚ ਹੀ ਅੱਗ ਦੀ ਚਪੇਟ ਵਿੱਚ ਆ ਸਕਦੇ ਸਨ। ਕਿਉਂਕਿ ਜਿਸ ਤਰ੍ਹਾਂ ਨਾਲ ਮਰਸਡੀਜ਼ ਕਾਰ ਦੇ ਪਲਟਨ ਤੋਂ ਬਾਅਦ ਹੀ ਗੱਡੀ ਨੂੰ ਅੱਗ ਗਈ ਤਾਂ ਹੋਸ਼ ਵਿੱਚ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਫੋਰਨ ਕਾਰ ਦਾ ਸ਼ੀਸਾ ਤੋੜਿਆ ਅਤੇ ਬਾਹਰ ਨਿਕਲ ਗਏ । ਹਾਦਸੇ ਦੇ ਬਾਅਦ ਐਬੁਲੈਂਸ ਦੇ ਨਾਲ ਰਿਸ਼ਭ ਪੰਤ ਨੂੰ ਰੁੜਕੀ ਦੇ ਹਸਪਤਾਲ ਲਿਜਾਇਆ ਗਿਆ । ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਪੰਤ ਦੇ ਸਿਰ,ਪਿੱਠ ਅਤੇ ਪੈਰਾਂ ‘ਤੇ ਕਾਫੀ ਸੱਟਾਂ ਲੱਗੀਆਂ ਹਨ। ਡਾਕਟਰਾਂ ਮੁਤਾਬਿਕ MRI ਦੇ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਨ੍ਹਾਂ ਦੇ ਗੋਡਿਆਂ ਦੀ ਕਿਹੜੀ ਹੱਡੀ ਟੁੱਟੀ ਹੈ, ਪੰਤ ਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਪੈ ਸਕਦੀ ਹੈ । ਇਸ ਦੇ ਬਾਅਦ ਹੀ ਪਤਾ ਚੱਲੇਗਾ ਕਿ ਉਹ ਕਦੋਂ ਮੈਦਾਨ ‘ਤੇ ਉਤਰ ਸਕਣਗੇ ।
ਮਾਂ ਨੂੰ ਸਰਪਰਾਇਜ਼ ਦੇਣਾ ਚਾਉਂਦੇ ਸਨ
ਰਿਸ਼ਭ ਪੰਤ ਇਕੱਲੇ ਹੀ ਘਰ ਜਾ ਰਹੇ ਸਨ । ਉਨ੍ਹਾਂ ਦਾ ਘਰ ਰੁੜਕੀ ਰੇਲਵੇ ਸਟੇਸ਼ਨ ਦੇ ਕੋਲ ਸੀ । ਡਾਕਟਰਾਂ ਮੁਤਾਬਿਕ ਉਹ ਮਾਂ ਨੂੰ ਸਰਪਰਾਇਜ਼ ਦੇਣਾ ਚਾਉਂਦੇ ਸਨ,ਸ੍ਰੀਲੰਕਾ ਸੀਰੀਜ਼ ਦੇ ਲਈ ਪੰਤ ਨੂੰ ਆਰਾਮ ਦਿੱਤਾ ਗਿਆ ਸੀ। ਉਨ੍ਹਾਂ ਨੂੰ ਵੰਨ ਡੇ ਅਤੇ ਟੀ-20 ਦੀ ਘਰੇਲੂ ਸੀਰੀਜ਼ ਵਿੱਚ ਥਾਂ ਨਹੀਂ ਮਿਲੀ ਸੀ । ਇਹ ਸੀਰੀਜ 3 ਤੋਂ 15 ਜਨਵਰੀ ਦੇ ਵਿੱਚ ਖੇਡੀ ਜਾਣੀ ਹੈ । ਬੰਗਲਾਦੇਸ਼ ਵਿੱਚ ਵੀ ਉਨ੍ਹਾਂ ਨੂੰ 3 ਵੰਡ ਡੇ ਮੈਚਾਂ ਵਿੱਚ ਆਰਾਮ ਦਿੱਤਾ ਗਿਆ ਸੀ ਹਾਲਾਂਕਿ ਬੰਗਲਾਦੇਸ਼ ਦੇ ਖਿਲਾਫ ਉਹ 2 ਟੈਸਟਾਂ ਵਿੱਚ ਟੀਮ ਦਾ ਹਿੱਸਾ ਸਨ ।