Punjab

ਕੈਪਟਨ ਨੇ ਸੂਬੇ ‘ਚ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਪਲਾਜ਼ਮਾ ਦੇਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਨੇ ਅੱਜ ਕੈਨੇਡਾ ਤੋਂ ਬਾਅਦ UK ਵੱਲੋਂ ਰੈਫਰੈਂਡਮ 2020 ਨੂੰ ਰੱਦ ਕਰਨ ਦਾ ਸਵਾਗਤ ਕੀਤਾ। ਕੈਪਟਨ ਨੇ ਇਹ ਜਾਣਕਾਰੀ ਆਪਣੇ ਟਵੀਟਰ ਅਕਾਉਂਟ ਜ਼ਰੀਏ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੀ ਮੁਹਿੰਮ ਸਟੈਂਡ ਫਾਰ ਪੰਜਾਬ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਆਪਣੇ ਇੱਕ ਬਿਆਣ ‘ਚ ਕਿਹਾ ਕਿ ਭਾਰਤ ਦਾ ਹਿੱਸਾ ਹੋਣ ਦੇ ਖ਼ਾਤਰ ਅਸੀਂ, ਖਾਲਿਸਤਾਨ ਅੰਦੋਲਨ ਨੂੰ ISI ਦੇ ਡਿਜ਼ਾਇਨ ਦਾ ਇੱਕ ਹਿੱਸਾ ਹੋਣ ‘ਤੇ ਅਸਥਿਰ ਕਰਦੇ ਹਾਂ।

ਉੱਥੇ ਮੁੱਖ ਮੰਤਰੀ ਨੇ ਆਪਣੇ ਦੂਜੇ ਟਵੀਟ ਜ਼ਰੀਏ ਸੂਬੇ ‘ਚ ਸਾਰੇ ਕੋਵਿਡ – 19 ਦੇ ਮਰੀਜ਼ਾਂ ਨੂੰ ਪਲਾਜ਼ਮਾ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੁਆਰਾ ਮੁਫ਼ਤ ਪਲਾਜ਼ਮਾ ਪ੍ਰਦਾਨ ਕਰਾਉਣ ਸੰਬੰਧੀ ਡੀਸੀ ਨੂੰ ਸਖ਼ਤੀ ਨਾਲ ਇਹ ਸੁਨਿਸ਼ਚਿਤ ਕਰਨ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਜੀਵਨ ਬਚਾਉਣ ਦੀ ਕੋਈ ਵਿਕਰੀ ਜਾਂ ਖਰੀਦ ਨੂੰ ਘੱਟ ਤੋਂ ਘੱਟ ਖਰਚਿਆ ‘ਚ ਮੁਹੱਈਆ ਕਰਵਾਇਆ ਜਾਵੇ ਅਤੇ ਨਾਲ ਹੀ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਵੇਖਦਿਆਂ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਇਨ੍ਹਾਂ ਉਪਕਰਣਾਂ ਲਈ 2 ਹੋਰ ਟੈਂਡਰ ਦੀ ਜਗ੍ਹਾ ‘ਤੇ ਪ੍ਰਵਾਨਗੀ ਦੇ ਨਾਲ ਸਿਹਤ ਵਿਭਾਗ ਨੂੰ ਪਲਾਜ਼ਮਾ ਬੈਂਕਾਂ ਦੀ ਸਥਾਪਨਾ ‘ਚ ਤੇਜ਼ੀ ਲਿਆਉਣ ਲਈ ਕਿਹਾ। ਰਾਜ ਦਾ ਇਸ ਵੇਲੇ ਇੱਕ ਅਜਿਹਾ ਪਲਾਜ਼ਮਾਂ ਬੈਂਕ ਪਟਿਆਲੇ ‘ਚ ਸਥਿਤ ਹੈ।

ਕੈਪਟਨ ਨੇ UAPA ਨੂੰ ਲੈ ਕੇ ਅਕਾਲੀਆਂ ਦੀ ਧਮਕੀਆਂ ‘ਚ ਸ਼ਾਮਲ ਹੋਣ ਦੀ ਬਜਾਏ, ਭਾਰਤ ਵਿਰੋਧੀ ਤਾਕਤਾਂ ਦੇ ਵੱਖਰੇ ਖਤਰੇ ਵੱਲ ਆਪਣੀ ਅੱਖ ਖੋਲ੍ਹਣ ਲਈ ਕਿਹਾ। ਜਿਸਦੀ ਆਪਣੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵਿਆਪਕ ਢੰਗ ਨਾਲ ਇਸਤੇਮਾਲ ਕੀਤਾ ਸੀ।