Punjab

ਲਤੀਫਪੁਰਾ ‘ਚ ਘਰ ਉਜਾੜਨ ‘ਤੇ DC ਤੋਂ ਲੈਕੇ ਨਗਰ ਨਿਗਮ ਕਮਿਸ਼ਨਰ ਦਿੱਲੀ ਤਲਬ ! ਇਸ ਵੱਡੀ ਕਾਰਵਾਈ ਦੇ ਸੰਕੇਤ

Sc commission chairman visit latifpura

ਬਿਊਰੋ ਰਿਪੋਰਟ : ਜਲੰਧਰ ਦੇ ਲਤੀਫਪੁਰਾ ਵਿੱਚ ਇਮਪਰੂਵਮੈਂਟ ਟਰੱਸਟ ਨੇ ਪਿਛਲੇ 70 ਸਾਲ ਤੋਂ ਬੈਠੇ ਲੋਕਾਂ ਦੇ ਘਰਾਂ ‘ਤੇ JCB ਮਸ਼ੀਨ ਚੱਲਾ ਦਿੱਤੀ ਸੀ । ਪਰ ਹੁਣ ਇਹ ਕਾਰਵਾਈ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣ ਦੀ ਜਾ ਰਹੀ ਹੈ। ਅਧਿਕਾਰੀ ਲਤੀਫਪੁਰਾ ਵਿੱਚ ਹੋਈ ਕਾਰਵਾਈ ਦੇ ਲਈ ਇੱਕ ਦੂਜੇ ਪਾਲੇ ਵਿੱਚ ਗੇਂਦ ਸੁੱਟ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਦਕਿ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਮਸ਼ੀਨਰੀ ਉਨ੍ਹਾਂ ਦੇ ਹੁਕਮਾਂ ‘ਤੇ ਨਹੀਂ ਆਈ ਹੈ । ਵੱਡਾ ਸਵਾਲ ਇਹ ਹੈ ਕਿ ਲਤੀਫਪੁਰਾ ਵਿੱਚ ਕਿ ਸਾਰੀ ਕਾਰਵਾਈ ਜਲੰਧਰ ਇਮਪਰੂਵਮੈਂਟ ਟਰੱਸਟ ਨੇ ਆਪ ਕਰਵਾਈ ਹੈ ?ਜਦਕਿ ਮੌਕੇ ‘ਤੇ 800 ਤੋਂ ਵਧ ਪੁਲਿਸ ਜਵਾਨ ਸਨ ਨਾਲ ਹੀ ਤਹਿਸੀਲਦਾਰ ਅਤੇ SDM ਦੀ ਫੌਜ ਲਗਾਈ ਗਈ ਸੀ । ਘਰ ਡਿਗਾਉਣ ਸਮੇਂ ਹਰ ਗਲੀ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ 2-2 ਮੈਜਿਸਟ੍ਰੇਟ ਵੀ ਲਗਾਏ ਗਏ ਸਨ ।ਇਹ ਸਾਰੇ ਕਿਸ ਦੇ ਹੁਕਮਾਂ ‘ਤੇ ਲਗਾਏ ਗਏ ਸਨ ?

SC ਕਮਿਸ਼ਨਰ ਨੇ ਮੰਗੇ ਦਸਤਾਵੇਜ਼ ਤਾਂ ਅਧਿਕਾਰੀ ਚੁੱਪ

SC ਕਮਿਸ਼ਨ ਚੇਅਰਮੈਨ ਵਿਜੇ ਸਾਂਪਲਾ ਨੇ ਬੁੱਧਵਾਰ ਨੂੰ ਜ਼ਿਲ੍ਹਾਂ ਪ੍ਰਸ਼ਾਸਨਿਕ,ਪੁਲਿਸ ਅਤੇ ਇਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਰਿਕਾਰਡ ਲੈਕੇ ਸਰਕਿਟ ਹਾਊਸ ਬੁਲਾਇਆ ਸੀ । ਵਿਜੇ ਸਾਂਪਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਤੋਂ ਡੈਮੋਲੇਸ਼ਨ ਦਾ ਰਿਕਾਰਡ ਮੰਗਿਆ ਗਿਆ ਤਾਂ ਉਹ ਕੋਈ ਵੀ ਰਿਕਾਰਡ ਪੇਸ਼ ਨਹੀਂ ਕਰ ਸਕੇ। ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਹ ਵੀ ਘਰ ਡਿੱਗਾ ਦਿੱਤੇ ਜੋ ਰਿਕਾਰਡ ਵਿੱਚ ਸਨ । ਜਿਸ ਦੀ ਰਜਿਸਟਰੀ ਦੇ ਨਾਲ ਇੰਤਕਾਲ ਵੀ ਸੀ ।

ਨਗਰ ਨਿਗਮ ਕਮਿਸ਼ਨਰ ਦਾ ਬਿਆਨ

ਵਿਜੇ ਸਾਂਪਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬੈਠਕ ਦੌਰਾਨ ਡੀਸੀ ਨੂੰ ਪੁੱਛਿਆ ਕੀ ਡੈਮੋਲੇਸ਼ਨ ਦੀ ਕਾਰਵਾਈ ਰੋਕਣ ਦੇ ਲਈ ਕਿਹਾ ਸੀ ਤਾਂ ਮਸ਼ੀਨਰੀ ਕਿਸ ਨੇ ਭੇਜੀ ? ਇਸ ‘ਤੇ ਉਨ੍ਹਾਂ ਨੇ ਕਿਹਾ ਨਗਰ ਨਿਗਮ ਤੋਂ ਆਈ । ਨਗਰ ਨਿਗਮ ਦੇ ਕਮਿਸ਼ਨਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਮਨਾ ਕਰ ਦਿੱਤਾ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ । ਉਨ੍ਹਾਂ ਨੇ ਕਿਹਾ ਨਗਰ ਨਿਗਮ ਤੋਂ ਮਸ਼ੀਨਾਂ ਮਕਾਨਾਂ ਨੂੰ ਡਾਉਣ ਦੇ ਲਈ ਨਹੀਂ ਭੇਜਿਆ ਗਈਆਂ ਸਨ ।

ਹੁਣ ਰਿਕਾਰਡ ਲੈਕੇ ਅਧਿਕਾਰੀ ਆਉਣਗੇ ਦਿੱਲੀ

SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਾਲ ਨੇ ਕਿਹਾ ਲਤੀਫਪੁਰ ਦੇ ਘਰ ਡਿਗਾਉਣ ਦੇ ਬਾਅਦ ਕੋਈ ਵੀ ਰਿਕਾਰਡ ਅਧਿਕਾਰੀ ਨਹੀਂ ਵਿਖਾ ਸਕੇ ਹਨ । ਇਸ ਲਈ ਪੰਜਾਬ ਦੇ ਮੁੱਖ ਸਕੱਤਰ, ਲੋਕਲ ਬਾਡੀ ਸਕੱਤਰ,ਡੀਸੀ,ਸੀਪੀ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਦਿੱਲੀ ਤਲਬ ਕੀਤਾ ਗਿਆ ਹੈ । ਸਾਰੀਆਂ ਨੂੰ ਕਮਿਸ਼ਨ ਦੇ ਦਫ਼ਤਰ ਵਿੱਚ 10 ਜਨਵਰੀ ਨੂੰ ਰਿਕਾਰਡ ਦੇ ਨਾਲ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ । ਉਧਰ SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ
ਕਿਹਾ ਉਜਾੜੇ ਹੋਏ ਸਾਰੇ ਪਰਿਵਾਰ ਟੈਂਟਾਂ ਵਿੱਚ ਰਹਿ ਰਹੇ ਹਨ । ਟਾਇਲਟ ਨਹੀਂ ਹੈ,ਗੰਦਾ ਪਾਣੀ ਫੈਲਿਆ ਹੈ,ਡੀਸੀ ਜਲੰਧਰ ਫੌਰਨ ਇਲਾਕੇ ਵਿੱਚ ਮੋਬਾਈਲ ਟਾਇਲਟ ਦਾ ਇੰਤਜ਼ਾਮ ਕਰੇ ।