Ontario : ਕੈਨੇਡਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ ਜਿੱਥੇ ਓਂਟਰੀਓ ਦੇ ਸ਼ਹਿਰ ਵੁਆਨ ਦੇ ਰੁਦਰਫੋਰਡ ਰੋਡ ਸਥਿਤ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ’ਚ ਦਾਖਲ ਹੋਏ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹਮਲੇ ’ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਇਸ ਮਗਰੋਂ ਓਂਟਰੀਓ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੌਰਾਨ ਬੰਦੂਕਧਾਰੀ ਦੀ ਵੀ ਮੌਤ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਓਂਟਰੀਓ ਦੇ ਸ਼ਹਿਰ ਵੁਆਨ ਦੇ ਰੁਦਰਫੋਰਡ ਰੋਡ ਸਥਿਤ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ’ਚ ਦਾਖਲ ਹੋਏ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ’ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੌਰਾਨ ਬੰਦੂਕਧਾਰੀ ਦੀ ਵੀ ਮੌਤ ਹੋ ਗਈ।
ਯੌਰਕ ਰਿਜਨਲ ਪੁਲਿਸ ਦੀ ਡਿਊਟੀ ਅਫਸਰ ਲੋਰਾ ਨਿਕੋਲ ਨੇ ਦੱਸਿਆ ਕਿ ਆਲੇ ਦੁਆਲੇ ਦੇ ਘਰਾਂ ਦੀ ਪੜਤਾਲ ਤੋਂ ਬਾਅਦ ਗੁਆਂਢੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ ਤੇ ਉਹ ਉਥੇ ਕਿਸ ਮਕਸਦ ਲਈ ਆਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਕਿਸੇ ਗੁਆਂਢੀ ਨੇ ਪੁਲੀਸ ਨੂੰ ਗੋਲੀਬਾਰੀ ਬਾਰੇ ਸੂਚਿਤ ਕੀਤਾ ਤਾਂ ਕੁਝ ਹੀ ਦੇਰ ਵਿੱਚ ਪੁਲਿਸ ਮੌਕੇ ’ਤੇ ਪਹੁੰਚ ਗਈ। ਪਿਲੀਸ ਅਫਸਰਾਂ ਵੱਲੋਂ ਸ਼ੂਟਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਉਸ ਦੀ ਮੌਤ ਹੋ ਗਈ, ਜਿਸ ਬਾਰੇ ਸਾਂਝੀ ਜਾਂਚ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਿਕੋਲ ਨੇ ਕਿਹਾ ਕਿ ਮਾਰੇ ਗਏ ਲੋਕਾਂ ਜਾਂ ਸ਼ੂਟਰ ਦੀ ਪਛਾਣ ਲੋੜੀਂਦੀਆਂ ਜਾਣਕਾਰੀਆਂ ਦੀ ਤਸਦੀਕ ਕਰਨ ਤੋਂ ਬਾਅਦ ਹੀ ਜਾਰੀ ਕੀਤੀ ਜਾ ਸਕੇਗੀ।