Punjab

ਪੰਜਾਬ ਵਿੱਚ ਪੁੱਤ ਵੱਲੋਂ ਪਿਤਾ ਦੀ ਕਿਡਨੈਪਿੰਗ !

Amritsar son kidnapped father

ਬਿਊਰੋ ਰਿਪੋਰਟ : ਜ਼ਮੀਨ ਦਾ ਰੌਲਾ ਅਤੇ ਲਾਲਚ ਕਿਸ ਕਦਰ ਖੂਨ ਨੂੰ ਪਾਣੀ ਕਰ ਦਿੰਦਾ ਹੈ ਪੰਜਾਬ ਵਿੱਚ ਅਜਿਹੀ ਵਾਰਦਾਤਾਂ ਤੁਸੀਂ ਅਕਸਰ ਵੇਖਿਆ ਹੋਣਗੀਆਂ। ਪਰ ਇੱਕ ਪੁੱਤ ਵੱਲੋਂ ਆਪਣੇ ਹੀ ਪਿਤਾ ਨੂੰ ਕਿਡਨੈੱਪ ਕਰਨ ਦੀ ਵਾਰਦਾਤ ਸ਼ਾਇਦ ਨਵੀਂ ਹੈ ਅਤੇ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ । ਪੁਲਿਸ ਨੇ ਪੁੱਤ ਦੇ ਖਿਲਾਫ਼ ਪਿਉ ਨੂੰ ਕਿਡਨੈੱਪ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪਿਤਾ ਨੂੰ ਕਿਡਨੈੱਪ ਕਰਨ ਦੀ ਸ਼ਿਕਾਇਤ ਵੀ ਦੂਜੇ ਪੁੱਤ ਨੇ ਹੀ ਕੀਤੀ ਸੀ । ਇਲਜ਼ਾਮ ਸੀ ਭਰਾ ਪਿਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਜਿਸ ਦੇ ਬਾਅਦ ਧਰਿੰਡਾ ਥਾਣੇ ਦੀ ਪੁਲਿਸ ਨੇ ਰਣਜੀਤ ਸਿੰਘ ਰਾਣਾ ਅਤੇ ਉਸ ਦੇ 6 ਸਾਥੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ।

ਅਟਲਗੜ੍ਹ ਦੇ ਜਸਵੰਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਗੁਰਨਾਮ ਸਿੰਘ ਨੂੰ ਉਸ ਦੇ ਭਰਾ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਅਗਵਾ ਕਰ ਲਿਆ ਹੈ । ਉਹ ਰਜਿਸਟਰੀ ਕਰਵਾਉਣ ਦੇ ਲਈ ਤਹਿਸੀਲ ਆ ਰਹੇ ਸਨ । ਜਿੱਥੇ ਭਰਾ ਰਣਜੀਤ ਸਿੰਘ,ਗਗਨਦੀਪ ਸਿੰਘ,ਲਵਦੀਪ ਸਿੰਘ,ਰੂਪ ਸਿੰਘ, ਦਿਲਬਾਗ ਸਿੰਘ,ਕਪਤਾਨ ਸਿੰਘ ਪਹੁੰਚ ਗਏ । ਜਿੱਥੇ ਪੁਲਿਸ ਦੇ ਸਾਹਮਣੇ ਹੀ ਉਨ੍ਹਾਂ ਦੇ ਭਰਾ ਨੇ ਝਗੜਾ ਸ਼ੁਰੂ ਕਰ ਦਿੱਤੀ । ਦੋਵਾਂ ਪੁੱਤਰਾਂ ਦੀ ਲੜਾਈ ਛਡਾਉਣ ਦੇ ਲਈ ਪਿਤਾ ਗੁਰਨਾਮ ਸਿੰਘ ਅੱਗੇ ਆਏ। ਪਰ ਇਲਜ਼ਾਮ ਹੈ ਕਿ ਰਣਜੀਤ ਸਿੰਘ ਨੇ ਉਨ੍ਹਾਂ ਦੀ ਉਮਰ ਦਾ ਵੀ ਲਿਹਾਜ਼ ਨਾ ਕਰਦੇ ਹੋਏ ਪਿਤਾ ‘ਤੇ ਹੀ ਹਮਲਾ ਕਰ ਦਿੱਤੀ ਅਤੇ ਪਿਤਾ ਗੁਰਨਾਮ ਸਿੰਘ ਨੂੰ ਚੁੱਕ ਕੇ ਲੈ ਗਏ ।

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਨੂੰ ਲੈਕੇ ਤਣਾਅ ਸੀ । ਪਿਤਾ ਛੋਟੇ ਪੁੱਤ ਜਸਵੰਤ ਸਿੰਘ ਦੇ ਨਾਲ ਤਹਿਸੀਲ ਉਸ ਦੇ ਹਿੱਸੇ ਦੀ ਜ਼ਮੀਨ ਰਜਿਸਟਰਡ ਕਰਵਾਉਣ ਲਈ ਪਹੁੰਚਿਆ ਸੀ । ਜਿਸ ਦੇ ਬਾਅਦ ਭਰਾ ਰਣਜੀਤ ਸਿੰਘ ਵੀ ਉੱਥੇ ਪਹੁੰਚ ਗਿਆ ਅਤੇ ਲੜਾਈ ਝਗੜਾ ਕਰਨ ਲੱਗਿਆ ।