Punjab

ਚਾਚੇ ਨੇ ਭਤੀਜੇ ਦਾ ਕਤਲ ਕਰਕੇ 12 ਦਿਨ ਤੱਕ ਕੀਤੀ ਦਰਿੰਦਗੀ ਦੀ ਹਰ ਹੱਦ ਪਾਰ! ਫਿਰ ਭਾਬੀ ਨੂੰ ਫੋਨ ਕਰਕੇ ਕਿਹਾ ‘ਤੇਰੇ ਪੁੱਤ ਨੂੰ ਮਾਰ ਦਿੱਤਾ’

Luhdihana chacha killed brother son

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਮਕਾਨ ਦੀ ਛੱਤ ਤੋਂ ਨਾਬਾਲਿਗ ਦੀ ਲਾਸ਼ ਬਰਾਮਦ ਹੋਈ ਹੈ । ਪੀਯੂਸ਼ ਨਾਂ ਦੇ ਨਾਬਾਲਿਗ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਡਰਮ ਵਿੱਚ ਸੁੱਟ ਦਿੱਤਾ ਗਿਆ ਸੀ । ਬੱਚੇ ਦੀ ਲਾਸ਼ ‘ਤੇ ਮਿੱਟੀ ਪਾ ਦਿੱਤੀ ਗਈ ਸੀ । 12 ਦਿਨ ਤੱਕ ਲਾਸ਼ ਉੱਥੇ ਪਈ ਰਹੀ । ਇੱਕ ਦਿਨ ਬੱਚੇ ਦੀ ਮਾਂ ਛੱਤ ‘ਤੇ ਸਫਾਈ ਕਰਨ ਗਈ ਤਾਂ ਉਸ ਦੀ ਨਜ਼ਰ ਡਰਮ ‘ਤੇ ਗਈ । ਉਸੇ ਦੌਰਾਨ ਪੀਯੂਸ਼ ਦੀ ਮਾਂ ਸਵਿਤਾ ਨੂੰ ਦਿਉਰ ਦਾ ਫੋਨ ਆਉਂਦਾ ਹੈ ਕਿ ਤੇਰੇ ਪੁੱਤਰ ਦੀ ਲਾਸ਼ ਛੱਤ ‘ਤੇ ਰੱਖੇ ਡਰਮ ਵਿੱਚ ਪਈ ਹੈ ਕੱਢ ਲਿਓ। ਜਦੋਂ ਮਾਂ ਨੇ ਡਰਮ ਚੈੱਕ ਕੀਤਾ ਤਾਂ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਨਾਬਾਲਿਗ ਪਿਯੂਸ਼ ਨੂੰ ਮਾਰ ਕੇ ਡਰਮ ਵਿੱਚ ਮਿੱਟੀ ਭਰੀ ਹੋਈ ਸੀ । ਜਿਸ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਬੁਲਾਇਆ। ਤੁਹਾਡੇ ਮੰਨ ਵਿੱਚ ਇਹ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਆਖਿਰ ਮਾਂ ਸਵਿਤਾ ਨੂੰ 12 ਦਿਨ ਬਾਅਦ ਮੌਤ ਬਾਰੇ ਕਿਉਂ ਪਤਾ ਚਲਿਆ,ਉਹ ਇੰਨੇ ਦਿਨ ਬੇਖ਼ਬਰ ਕਿਵੇਂ ਸੀ,ਤੁਹਾਨੂੰ ਦਿੰਦੇ ਹਾਂ ਇਸ ਸਵਾਲ ਦਾ ਵੀ ਜਵਾਬ ।

ਦਰਾਸਲ ਚਾਚੇ ਨੇ ਸਵਿਤਾ ਨੂੰ ਕਿਹਾ ਸੀ ਕਿ 5 ਦਸੰਬਰ ਨੂੰ ਪੀਯੂਸ਼ ਦਿੱਲੀ ਵਿੱਚ ਕ੍ਰਿਕਟ ਮੈਚ ਖੇਡਣ ਗਿਆ ਹੈ । ਇਸ ਵਜ੍ਹਾ ਨਾਲ ਸਵਿਤਾ ਨੇ ਪੁੱਤ ਦੀ ਜ਼ਿਆਦਾ ਤਲਾਸ਼ ਨਹੀਂ ਕੀਤੀ । ਪਿਯੂਸ਼ ਦਾ ਜਦੋਂ ਫੋਨ ਨਹੀਂ ਆਇਆ ਤਾਂ ਮਾਂ ਸਵਿਤਾ ਪਰੇਸ਼ਾਨ ਹੋ ਗਈ । ਇਸ ਵਿਚਾਲੇ ਦਿਉਰ ਆਪ ਘਰ ਤੋਂ ਲਾਪਤਾ ਹੋ ਗਿਆ ਅਤੇ ਅਚਾਨਕ ਇੱਕ ਦਿਨ ਕਾਲ ਆਈ ਕਿ ਪਿਯੂਸ਼ ਨੂੰ ਮੈਂ ਮਾਰ ਦਿੱਤਾ ਹੈ। ਮ੍ਰਿਤਕ ਪੀਯੂਸ਼ ਦੇ ਪਿਤਾ ਦੀ ਮੌਤ ਵੀ ਕੁਝ ਸਮੇਂ ਪਹਿਲਾਂ ਹੋਈ ਸੀ । ਸਵਿਤਾ ਦੇ 2 ਬੱਚੇ ਸਨ ਅਤੇ ਉਹ ਆਪਣੇ ਦਿਉਰ ਨਾਲ ਹੀ ਰਹਿੰਦੀ ਸੀ । ਜਿਸ ਨੇ ਉਸ ਦੇ ਬੱਚੇ ਦਾ ਕਤਲ ਕਰਕੇ ਡਰਮ ਵਿੱਚ ਸੁੱਟ ਦਿੱਤਾ ਸੀ । ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੈ ਅਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਚਾਚੇ ਨੇ ਭਤੀਜੇ ਦਾ ਕਿਉਂ ਕਤਲ ਕੀਤਾ ਹੈ ? ਇਲਾਕੇ ਵਿੱਚ ਜਿਸ ਨੇ ਇਸ ਵਾਰਦਾਤ ਬਾਰੇ ਸੁਣਿਆ ਹੈ ਉਹ ਹੈਰਾਨ ਰਹਿ ਗਿਆ ਹੈ । ਚਾਰੇ ਦੇ ਇਸ ਕਾਰੇ ਤੋਂ ਬਾਅਦ ਸਵਾਲ ਉੱਠ ਰਹੇ ਹਨ ਕੀ ਮਕਾਨ ਜਾਂ ਫਿਰ ਜਾਇਦਾਦ ਦੇ ਚੱਕਰ ਵਿੱਚ ਚਾਚੇ ਨੇ ਭਤੀਜੇ ਦਾ ਕਤਲ ਕੀਤਾ ਹੈ ? ਜਾਂ ਫਿਰ ਚਾਚੇ ਅਤੇ ਮਾਂ ਸਵਿਤਾ ਦਾ ਕੋਈ ਝਗੜਾ ਸੀ ਜਿਸ ਦਾ ਗੁੱਸਾ ਉਸ ਨੇ ਪਿਯੂਸ਼ ‘ਤੇ ਕੱਢਿਆ ?

ਲੁਧਿਆਣਾ ਵਿੱਚ ਲਗਾਤਾਰ ਵਧ ਰਹੀਆਂ ਵਾਰਦਾਤਾਂ ਨੇ ਪੁਲਿਸ ਦੀ ਸਿਰਦਰਦੀ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ACP ਮਨਿੰਦਰ ਬੇਦੀ ਆਪ ਆਪਣੀ ਟੀਮ ਨਾਲ ਜਾਂਚ ਕਰ ਰਹੇ ਹਨ,ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਵਿੱਚ ਭੇਜ ਦਿੱਤਾ ਹੈ । ਮੁਲਜ਼ਮ ਦੀ ਤਲਾਸ਼ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ।