Punjab

ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਨੂੰ ਰਾਘਵ ਚੱਢਾ ਦੀ ਗੈਰ ਕਾਨੂੰਨੀ ਉਸਾਰੀ ਦੀ ਕੀਤੀ ਸ਼ਿਕਾਇਤ,ਸਬੂਤ ਵੀ ਕੀਤੇ ਪੇਸ਼

Sukhpal khair on ragav chadda house road

ਬਿਊਰੋ ਰਿਪੋਰਟ : ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਰਾਜਪਾਲ ਨੂੰ ਆਪ ਰਾਜਸਭਾ ਐੱਮਪੀ ਰਾਘਵ ਚੱਢਾ ਦੀ ਸ਼ਿਕਾਇਤ ਕੀਤੀ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਰਾਘਵ ਚੱਢਾ ਦੇ ਸੈਕਟਰ 50 ਦੇ ਹਾਊਸ ਨੰਬਰ 2 ਵਾਲੇ ਸਰਕਾਰੀ ਘਰ ਨੂੰ ਜਾਣ ਦੇ ਲਈ ਲੇਕ ਰੋਡ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਰਸਤੇ ਦੀ ਉਸਾਰੀ ਕੀਤੀ ਜਾ ਰਹੀ ਹੈ। ਖਹਿਰਾ ਨੇ ਤਸਵੀਰਾਂ ਜਾਰੀ ਕਰਦੇ ਹੋਏ ਇਲਜ਼ਾਮ ਲਗਾਇਆ ਹੈ ਇਹ ਚੰਡੀਗੜ੍ਹ ਦੇ ਮਾਸਟਰ ਪਲਾਨ ਦਾ ਉਲੰਘਣਾ ਹੈ । ਉਨ੍ਹਾਂ ਨੇ ਕਿਹਾ ਜਾਣ ਬੁੱਝ ਕੇ ਵੀਐਂਡ ਸ਼ਨਿੱਚਰਵਾਰ ਨੂੰ ਰਾਹ ਦੀ ਉਸਾਰੀ ਦੇ ਲਈ ਚੁਣਿਆ ਗਿਆ ਹੈ ਤਾਂਕੀ ਕੋਈ ਕਾਨੂੰਨੀ ਅਰਚਨ ਨਾ ਆਵੇ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਇਲਾਕੇ ਦੇ ਲੋਕ ਵੀ ਇਸ ਗੈਰ ਕਾਨੂੰਨੀ ਉਸਾਰੀ ਤੋਂ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਇਹ ਮਾਮਲਾ ਚੁੱਕਣ ਦੀ ਅਪੀਲ ਕੀਤੀ ਸੀ ।

Sukhpal khair on ragav chadda house road

ਸੀਨੀਅਰ ਕਾਂਗਰਸੀ ਵਿਧਾਇਕ ਖਹਿਰਾ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਫੌਰਨ ਇਸ ਦਾ ਨੋਟਿਸ ਲੈਣ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦੇਕੇ ਇਸ ਸੜਕ ਦੀ ਉਸਾਰੀ ਰੁਕਵਾਉਣ ਜਿਸ ਨਾਲ ਚੰਡੀਗੜ੍ਹ ਦੇ ਮਾਸਟਰ ਪਲਾਨ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ । ਚਿੱਠੀ ਤੋਂ ਬਾਅਦ ਸੁਖਬਾਲ ਖਹਿਰਾ ਨੇ ਟਵੀਟ ਵੀ ਕੀਤਾ ਹੈ ।

ਸੁਖਪਾਲ ਖਹਿਰਾ ਨੇ ਟਵੀਟ ਵਿੱਚ ਲਿਖਿਆ ਹੈ ਕਿ ‘ਮੈਂ ਪੰਜਾਬ ਦੇ ਰਾਜਪਾਲ,ਚੰਡੀਗੜ੍ਹ ਦੇ ਡੀਸੀ ਨੂੰ ਅਪੀਲ ਕਰਦਾ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਾਘਵ ਚੱਢਾ ਦੇ ਸਰਕਾਰੀ ਮਕਾਨ ਨੂੰ ਜੋੜਨ ਦੇ ਲਈ ਜਿਹੜਾ ਰਸਤਾ ਬਣਾਇਆ ਜਾ ਰਿਹਾ ਹੈ ਉਸ ਨਾਲ ਸ਼ਹਿਰ ਦੀ ਗ੍ਰੀਨ ਬੈਲਟ ਨੂੰ ਨੁਕਸਾਨ ਹੋ ਰਿਹਾ ਹੈ ਜੋ ਕਿ ਮਾਸਟਰ ਪਲਾਨ ਦੀ ਉਲੰਘਣਾ ਹੈ। ਇਹ ਸ਼ਹਿਰ ਦੇ ਪੁਰਾਣੇ ਢਾਂਚੇ ਨੂੰ ਨੁਕਸਾਨ ਪਹੁੰਚਾਏਗਾ ਸਿਰਫ਼ ਝੂਠੇ ਆਮ ਆਦਮੀ ਦੇ ਘਮੰਡ ਨੂੰ ਸੰਤੁਸ਼ਟ ਕਰਨ ਲਈ’