Punjab Weather Update : ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Centre) ਵੱਲੋਂ ਪੰਜਾਬ ‘ਚ ਅਗਲੇ ਤਿੰਨ ਦਿਨਾਂ ਵਿੱਚ ਸੀਤ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਚਿਤਾਵਨੀ(Weather forecast alert) ਜਾਰੀ ਕਰਦਿਆਂ ਕਿਹਾ ਕਿ ਅਗਲੇ ਤਿੰਨ ਦਿਨਾਂ ਤੱਕ ਮਾਝਾ, ਦੁਆਬਾ ਅਤੇ ਮਾਲਵੇ ਦੇ ਕਈ ਜ਼ਿਲਿਆਂ ਵਿੱਚ ਸੀਤ ਲਹਿਰ ਹੋਵੇਗੀ।
ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਿਕ ਮਾਝੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ 15 ਦਸੰਬਰ ਤੋਂ ਲੈ ਕੇ 17 ਦਸੰਬਰ ਤੱਕ ਸੀਤ ਲਹਿਹ ਰਹੇਗੀ।
ਇਸਦੇ ਨਾਲ ਹੀ ਦੋਆਬਾ ਦੇ ਤਿੰਨ ਜ਼ਿਲਿਆਂ ਵਿੱਚ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਜਲੰਧਰ ਵੀ 15 ਦਸੰਬਰ ਤੋਂ ਲੈ ਕੇ 17 ਦਸੰਬਰ ਤੱਕ ਸੀਤ ਲਹਿਹ ਰਹੇਗੀ।
ਪੱਛਮੀ ਮਾਲਵਾ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਅਤੇ ਪੂਰਵੀ ਮਾਲਵਾ ਦੇ ਮਾਨਸਾ, ਸੰਗਰੂਰ, ਪਟਿਆਲਾ ਅਤੇ ਰੂਪਨਗਰ ਵੀ 15 ਦਸੰਬਰ ਤੋਂ ਲੈ ਕੇ 17 ਦਸੰਬਰ ਤੱਕ ਸੀਤ ਲਹਿਹ ਰਹੇਗੀ।