ਬਿਊਰੋ ਰਿਪੋਰਟ : ਪੰਜਾਬ ਦੀ 11 ਸਾਲ ਦੀ ਧੀ ਮਾਨਿਆ KBC ਜੂਨੀਅਰ ਵਿੱਚ 25 ਲੱਖ ਜਿੱਤ ਗਈ ਹੈ । ਮਾਨਿਆ ਚਾਮੌਲੀ ਜੀਰਕਪੁਰ ਦੀ ਰਹਿਣ ਵਾਲੀ ਹੈ । ਉਹ ਇੱਕ ਨਿੱਜੀ ਸਕੂਲ ਵਿੱਚ 6ਵੀਂ ਕਲਾਸ ਵਿੱਚ ਪੜ ਰਹੀ ਹੈ । ਜਦੋਂ ਮਾਨਿਆ 18 ਸਾਲ ਦੀ ਹੋ ਜਾਵੇਗੀ ਤਾਂ ਉਹ ਬੈਂਕ ਤੋਂ ਇਹ ਰਕਮ ਕੱਢਵਾ ਸਕਦੀ ਹੈ । KBC ਜੂਨੀਅਰ ਵਿੱਚ ਆਪਣੀ ਹਾਜ਼ਰ ਜਵਾਬੀ ਨਾਲ ਮਾਨਿਆ ਨੇ ਨਾ ਸਿਰਫ਼ ਦਰਸ਼ਕਾਂ ਦਿਲ ਜਿੱਤਿਆ ਬਲਕਿ ਅਮਿਤਾਭ ਬੱਚਨ ਨੂੰ ਵੀ ਆਪਣਾ ਫੈਨ ਬਣਾ ਲਿਆ ।
13ਵੇਂ ਸਵਾਲ ਦਾ ਜਵਾਬ ਦੇਕੇ ਮਾਨਿਆ ਨੇ ਸਾਢੇ 12 ਲੱਖ ਅਸਾਨੀ ਨਾਲ ਜਿੱਤ ਲਏ ਸਨ ਪਰ ਹੁਣ ਤੱਕ ਉਸ ਦੀਆਂ ਚਾਰ ਵਿੱਚੋਂ 3 ਲਾਈਫ ਲਾਈਨ ਵੀ ਚੱਲੀਆਂ ਗਈਆਂ ਸਨ । 25 ਲੱਖ ਦੇ ਲਈ ਜਦੋਂ ਉਸ ਦੇ ਸਾਹਮਣੇ 14ਵਾਂ ਸਵਾਲ ਆਇਆ ਤਾਂ ਉਹ ਫਸ ਗਈ । ਮਾਨਿਆ ਨੂੰ FIFA ਨਾਲ ਜੁੜਿਆ 14ਵਾਂ ਸਵਾਲ ਦਾ ਜਵਾਬ ਨਹੀਂ ਪਤਾ ਸੀ ਤਾਂ ਉਸ ਨੇ ਆਪਣੀ ਅਖੀਰਲੀ ਲਾਈਫ ਲਾਈਨ ਐਕਸਪਰਟ ਤੋਂ ਰਾਇ ਲਈ,ਐਕਸਪਰਟ ਨਾਤਾਸ਼ਾ ਸ਼ਰਮਾ ਨੇ ਮਾਨਿਆ ਚਾਮੌਲੀ ਨੂੰ 25 ਲੱਖ ਜਿੱਤਵਾ ਦਿੱਤੇ ।
ਜਦੋਂ KBC ਦੇ ਹੋਸਟ ਅਮਿਤਾਭ ਬੱਚਨ ਨੇ ਚਾਮੌਲੀ ਤੋਂ 50 ਲੱਖ ਲਈ 15ਵਾਂ ਸਵਾਲ ਪੁੱਛਿਆ ਤਾਂ ਉਸ ਨੇ ਜਵਾਬ ਨਹੀਂ ਆਉਣ ‘ਤੇ ਗੇਮ ਛੱਡ ਦਿੱਤੀ। ਇਸ ਦੌਰਾਨ ਮਾਨਿਆ ਤੋਂ ਪੰਜਾਬ ਦੀ ਸਿਆਸਤ ਨਾਲ ਜੁੜਿਆ ਅਹਿਮ ਸਵਾਲ ਵੀ ਪੁੱਛਿਆ ਜਿਸ ਦਾ ਉਸ ਨੇ 10 ਸੈਕੰਡ ਦੇ ਅੰਦਰ ਜਵਾਬ ਦੇ ਦਿੱਤਾ ।
KBC ਦੇ ਹੋਸਟ ਅਮਿਤਾਭ ਬੱਚਨ ਨੇ 8ਵਾਂ ਸਵਾਲ ਮਾਨਿਆ ਚਾਮੌਲੀ ਤੋਂ ਪੰਜਾਬ ਦੀ ਸਿਆਸਤ ਨਾਲ ਜੁੜਿਆ ਪੁੱਛਿਆ। ਅਮਿਤਾਭ ਬੱਚਨ ਨੇ ਮਾਨਿਆ ਨੂੰ 2 ਤਸਵੀਰਾਂ ਵਿਖਾਇਆ,ਇੱਕ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤੇ ਦੂਜੀ ਵਿੱਚ ਚਰਨਜੀਤ ਸਿੰਘ ਚੰਨੀ ਸਨ । ਇਸ ਤੋਂ ਬਾਅਦ ਸਵਾਲ ਪੁੱਛਿਆ ਗਿਆ ਕਿ ਇੰਨਾਂ ਦੋਵਾਂ ਤੋਂ ਬਾਅਦ ਸੀਕਵੇਨਸ ਮੁਤਾਬਿਕ ਹੁਣ ਅਗਲਾ CM ਕੌਣ ਹੈ ? ਜਵਾਬ ਵਿੱਚ 4 ਆਪਸ਼ਨ ਸਨ ।
A ਭਗਵੰਤ ਮਾਨ,B ਹਰਜਿੰਦਰ ਦੌਰ ਭੱਠਲ, C ਮਨਮੋਹਨ ਸਿੰਘ,D ਚਰਨਜੀਤ ਸਿੰਘ ਚੰਨੀ । ਮਾਨਿਆ ਨੂੰ 60 ਸੈਕੰਡ ਵਿੱਚ ਇਸ ਦਾ ਜਵਾਬ ਦੇਣਾ ਸੀ ਪਰ ਉਸ ਨੇ ਪੂਰੀ ਦਲੀਲ ਨਾਲ 10 ਸੈਕੰਡ ਦੇ ਅੰਦਰ ਹੀ ਆਪਸ਼ਨ A ਭਗਵੰਤ ਮਾਨ ਕਹਿਕੇ 80 ਹਜ਼ਾਰ ਜਿੱਤ ਲਏ ।
ਮਾਨਿਆ ਪੜਾਈ ਵਿੱਚ ਅਵੱਲ ਹੈ
ਜਾਣਕਾਰੀ ਮੁਤਾਬਿਕ ਮਾਨਿਆ GK,ਓਲੰਪੀਆਡ ਵਿੱਚ ਗੋਲਡ ਮੈਡਲਿਸਟ ਹੈ । ਉਧਰ ਇੰਟਰ ਸਕੂਲ ਡੇਕਲਾਮੇਸ਼ ਵਿੱਚ ਉਹ ਪਹਿਲੇ ਨੰਬਰ ‘ਤੇ ਆਈ ਸੀ । ਪਰਿਵਾਰ ਦੇ ਮੁਤਾਬਿਕ ਮਾਨਿਆ ਪੜਾਈ ਦੇ ਨਾਲ ਡਾਂਸ ਅਤੇ ਗਾਣੇ ਦੀ ਵੀ ਸ਼ੌਕੀਨ ਹੈ ।
ਮਾਨਿਆ ਨੇ ਕਿਹਾ ਕਿ ਉਸ ਨੂੰ ਲੱਗਿਆ ਹੀ ਨਹੀਂ ਕਿ ਉਹ ਇੰਨੇ ਵੱਡੇ ਮੰਚ ‘ਤੇ ਬੈਠੀ ਸੀ ਹੈ। ਉਸ ਨੇ ਦੱਸਿਆ ਅਮਿਤਾਭ ਬੱਚਨ ਬੱਚਿਆਂ ਨੂੰ ਇਸ ਤਰ੍ਹਾਂ ਸਹਿਤ ਮਹਿਸੂਸ ਕਰਵਾਉਂਦੇ ਹਨ ਕਿ ਲਗਦਾ ਹੀ ਨਹੀਂ ਹੈ ਕਿ ਉਹ ਹਾੱਟ ਸੀਟ ‘ਤੇ ਬੈਠੇ ਹਨ । ਬ੍ਰੇਕ ਦੌਰਾਨ ਉਹ ਆਪ ਦਰਸ਼ਕਾਂ ਦੇ ਨਾਲ ਫੋਟੋ ਵੀ ਖਿਚਵਾਉਂਦੇ ਹਨ ।
ਮਾਨਿਆ ਮੁਤਾਬਿਕ ਉਹ ਫੌਜ ਵਿੱਚ ਜਾਕੇ ਦੇਸ਼ ਦੀ ਸੇਵਾ ਕਰਨਾ ਚਾਉਂਦੀ ਹੈ । ਇਸ ਤੋਂ ਪਹਿਲਾਂ 2017 ਵਿੱਚ ਮਾਂ ਆਚਲ ਚਮੌਲੀ ਨੇ ਵੀ KBC ਵਿੱਚ ਕੁਆਲੀਫਾਈ ਕੀਤਾ ਸੀ ਪਰ ਉਹ ਹਾਟ ਸੀਟ ‘ਤੇ ਨਹੀਂ ਪਹੁੰਚ ਸਕੀ ਸੀ । ਮਾਨਿਆ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ, ਅਖ਼ਬਾਰ ਅਤੇ ਬੈਟਮਿੰਟਨ ਖੇਡਣਾ ਪਸੰਦ ਹੈ ।