ਚੇਨਈ : ਪੂਰਾ ਦੇਸ਼ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਬਰਸੀ(Ambedkar’s death anniversary )’ਤੇ ਉਨ੍ਹਾਂ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਸ਼ਰਧਾਂਜਲੀ ਭੇਂਟ ਕਰਕੇ ਯਾਦ ਕਰ ਰਿਹਾ ਹੈ। ਇਸ ਮੌਕੇ ਤਾਮਿਲਨਾਡੂ ਦੇ ਕੁੰਬਕੋਨਮ ਵਿੱਚ ਇੱਕ ਹਿੰਦੂ ਸੰਗਠਨ ਦੇ ਇੱਕ ਪੋਸਟਰ ਨੂੰ ਲੈ ਕੇ ਮੰਗਲਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ। ਅਸਲ ਵਿੱਚ ਇਸ ਪੋਸਟਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਭਗਵੇਂ ਬਸਤਰ ਪਹਿਨੇ ਅਤੇ ਉਨ੍ਹਾਂ ਦੀ ਬਰਸੀ ਦੇ ਮੌਕੇ ਉੱਤੇ ਮੱਥੇ ਉੱਤੇ ਚੰਦਨ ਦਾ ਲੇਪ ਲਗਾਇਆ ਹੋਇਆ ਦਿਖਾਇਆ ਗਿਆ ਹੈ। ਵਿਦੁਥਲਾਈ ਚਿਰੂਤਾਈਗਲ ਕਾਚੀ (ਵੀਸੀਕੇ) ਦੇ ਮੈਂਬਰਾਂ ਨੇ ਤੁਰੰਤ ਇਸ ਦਾ ਵਿਰੋਧ ਕੀਤਾ।
ਇਹ ਪੋਸਟਰ ਡਾ: ਅੰਬੇਡਕਰ ਦੀ ਬਰਸੀ ਮੌਕੇ ਲਾਏ ਗਏ ਸਨ। ਵਿਵਾਦ ਦੇ ਵਿਚਕਾਰ, ਇੰਦੂ ਮੱਕਲ ਕਾਚੀ (ਆਈਐਮਕੇ) ਦੇ ਸੰਸਥਾਪਕ ਅਰਜੁਨ ਸੰਪਤ ਨੇ ਭਾਰੀ ਪੁਲਿਸ ਸੁਰੱਖਿਆ ਹੇਠ ਮੰਗਲਵਾਰ ਸ਼ਾਮ ਇੱਥੇ ਰਾਜਾ ਅੰਨਾਮਲਾਈਪੁਰਮ ਮੈਮੋਰੀਅਲ ਆਡੀਟੋਰੀਅਮ ਵਿੱਚ ਅੰਬੇਡਕਰ ਦੀ ਮੂਰਤੀ ਨੂੰ ਮਾਲਾ ਪਹਿਨਾਈ।
Tamil Nadu | A poster showing BR Ambedkar in saffron clothes purportedly put by Indu Makkal Katchi on Ambedkar's death anniversary in Kumbakonam
"Ambedkar is a national leader," says Indu Makkal Katchi founder Arjun Sampath. pic.twitter.com/meqLtlrhsF
— ANI (@ANI) December 6, 2022
ਇਸ ਤੋਂ ਪਹਿਲਾਂ, ਉਨ੍ਹਾਂ ਦੇ ਸੰਗਠਨ ਨੇ ਮਦਰਾਸ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਕਿਸੇ ਦੇ ਖਿਲਾਫ ਕੋਈ ਨਾਅਰੇਬਾਜ਼ੀ ਜਾਂ ਭਾਸ਼ਣ ਨਹੀਂ ਦੇਣਗੇ ਅਤੇ ਆਈਐਮਕੇ ਦੇ ਮੈਂਬਰ ‘ਭਗਵੀਂ ਧੋਤੀ’ ਨਹੀਂ ਪਹਿਨਣਗੇ ਅਤੇ ਨਾ ਹੀ ਡਾ. ਅੰਬੇਡਕਰ ਦੇ ਬੁੱਤ ‘ਤੇ ‘ਪਵਿੱਤਰ ਸੁਆਹ’ ਨਹੀਂ ਲਗਾਉਣਗੇ।
ਤਾਮਿਲਨਾਡੂ ਦੇ ਰਾਜਪਾਲ ਆਰ.ਐਨਰਵੀ ਨੇ ਚੇਨਈ ਵਿੱਚ ਡਾ.ਅੰਬੇਦਕਰ ਦੀ ਮੂਰਤੀ ਦਾ ਉਦਘਾਟਨ ਕੀਤਾ। ਕੁੰਭਕੋਨਮ ਵਿੱਚ ਅਚਾਨਕ ਪੋਸਟਰ ਲਗਾਏ ਜਾਣ ਤੋਂ ਤੁਰੰਤ ਬਾਅਦ, ਵੀਸੀਕੇ ਦੇ ਮੈਂਬਰਾਂ ਨੇ ਕਥਿਤ ਰੂਪ ਵਿੱਚ ਅੰਬੇਡਕਰ ਦਾ ਅਪਮਾਨ ਕਰਨ ਲਈ ਆਈਐਮਕੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ।
The Madras High Court lawyers raised slogans condemning Hindu leader Arjun Sampath, who wore saffron and printed a poster of Ambedkar with Vibhuti on his forehead. pic.twitter.com/gN1dfUMp9l
— murugasivakumar (@murugasivakumar) December 6, 2022
ਇੰਦੂ ਮੱਕਲ ਕੱਚੀ ਵੱਲੋਂ ਲਗਾਏ ਗਏ ਇਨ੍ਹਾਂ ਪੋਸਟਰਾਂ ਨੂੰ ਲੈ ਕੇ ਸੂਬੇ ‘ਚ ਵਿਵਾਦ ਖੜ੍ਹਾ ਹੋ ਰਿਹਾ ਹੈ। ਕਈ ਲੋਕਾਂ ਨੇ ਇਹ ਪੋਸਟਰ ਲਗਾਉਣ ਵਾਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਰਾਹੀਂ ਉਨ੍ਹਾਂ ਨੂੰ ਸੱਜੇ ਪੱਖੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਦੇ ਵੀਸੀ ਮੁਖੀ ਅਤੇ ਸੰਸਦ ਮੈਂਬਰ ਥੋਲ ਤਿਰੁਮਾਵਲਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਭਾਰਤੀ ਸੰਵਿਧਾਨ ਦੇ ਪਿਤਾਮਾ ਦੀ ਫੋਟੋ ਨੂੰ ਗਲਤ ਤਰੀਕੇ ਨਾਲ ਪੋਸਟ ਕੀਤਾ ਗਿਆ ਹੈ ਅਤੇ ਇਹ ਫੋਟੋ ਉਨ੍ਹਾਂ ਦੇ ਵਿਚਾਰਾਂ ਦੇ ਖਿਲਾਫ ਹੈ।
ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਿਵਾਦਿਤ ਪੋਸਟਰ ਨੂੰ ਹਟਾ ਦਿੱਤਾ। ਜਦੋਂ ਕਿ ਆਈਐਮਕੇ ਦੇ ਸੰਸਥਾਪਕ ਅਰਜੁਨ ਸੰਪਤ ਨੇ ਕਿਹਾ ਕਿ ਅੰਬੇਡਕਰ ਨੂੰ ਹਿੰਦੂ ਵਜੋਂ ਦਰਸਾਉਣ ਵਾਲੇ ਪੋਸਟਰ ਵਿੱਚ ਕੁਝ ਵੀ ਗਲਤ ਨਹੀਂ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਡਾ: ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਕਿਹਾ ਜਾਂਦਾ ਹੈ, ਦਾ ਜਨਮ 14 ਅਪ੍ਰੈਲ, 1891 ਨੂੰ ਹੋਇਆ ਸੀ ਅਤੇ 6 ਦਸੰਬਰ, 1956 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਡਾ: ਅੰਬੇਡਕਰ ਨੇ ਆਪਣੇ ਜੀਵਨ ਵਿੱਚ ਦਲਿਤਾਂ, ਮਜ਼ਦੂਰਾਂ ਅਤੇ ਔਰਤਾਂ ਦੀ ਸਮਾਜਿਕ ਸਥਿਤੀ ਵਿੱਚ ਸਿਫ਼ਤੀ ਤਬਦੀਲ ਲਿਆਉਣ ਲਈ ਕਈ ਵੱਡੇ ਸੁਧਾਰਾਂ ਦੀ ਨੀਂਹ ਰੱਖੀ। ਆਜ਼ਾਦ ਭਾਰਤ ਵਿੱਚ ਅਗਾਂਹਵਧੂ ਸੋਚ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ ਸੰਘਰਸ਼ ਨੇ ਦੇਸ਼ ਦੀ ਮੌਜੂਦਾ ਸਮਾਜਿਕ ਅਤੇ ਕਾਨੂੰਨੀ ਪ੍ਰਣਾਲੀ ਨੂੰ ਰੂਪ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ।