‘ਦ ਖ਼ਾਲਸ ਬਿਊਰੋ : ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਸਕੂਲਾਂ ਦੇ ਨਾਵਾਂ ਨਾਲੋਂ ਇਤਰਾਜ਼ਯੋਗ ਸ਼ਬਦ ਹਟਾਉਣ ਦੇ ਹੁਕਮ ਕੀਤੇ ਜਾਰੀ ਹਨ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਜੇ ਕਿਸੇ ਸਕੂਲ ਦਾ ਨਾਂਅ ਇਤਰਾਜ਼ਯੋਗ ਸ਼ਬਦ ਜਾਂ ਕਿਸੇ ਇਤਰਾਯੋਗ ਬਸਤੀ ਜਾਂ ਕਾਸਟ ਨਾਲ ਸਬੰਧ ਰੱਖਦਾ ਹੈ ਤਾਂ ਇਸ ਦਾ ਪ੍ਰੋਫਾਰਮਾਂ ਬਣਾ ਕੇ ਈਮੇਲ ਰਾਹੀਂ ਵਿਭਾਗ ਨੂੰ ਭੇਜਿਆ ਜਾਵੇ।
ਪੱਤਰ ਵਿੱਚ ਇੱਕ ਸਕੂਲ ਦੇ ਖਿਲਾਫ ਪਹੁੰਚੀ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕਈ ਸਕੂਲਾਂ ਦੇ ਨਾਲ ਕਾਸਟ ਲਿਖੀ ਜਾਂਦੀ ਹੈ ਜਿਵੇਂ ਕਿ ਹਰੀਜਨ ਬਸਤੀ।
ਵਿਭਾਗ ਨੇ ਪ੍ਰੋਫਾਰਮਾ ਭੇਜਣ ਲਈ ਇੱਕ ਈਮੇਲ ਆਈਡੀ generalseludhiana@punjabeducation.gov.in ਜਾਰੀ ਕੀਤੀ ਹੈ। ਜੇ ਕੋਈ ਸਕੂਲ ਪ੍ਰੋਫਾਰਮਾ ਨਹੀਂ ਭੇਜਦਾ ਤਾਂ ਸਕੂਲ ਮੁਖੀ ਨੂੰ ਇਸ ਲਈ ਨਿੱਜੀ ਤੌਰ ਉੱਤੇ ਜ਼ਿੰਮੇਵਾਰ ਮੰਨਿਆ ਜਾਵੇਗਾ।