ਬਿਊਰੋ ਰਿਪੋਰਟ : ਪੰਜਾਬੀ ਫਿਲਮਾਂ ਦੇ ਨੌਜਵਾਨ ਡਾਇਰੈਕਟਰ,ਅਦਾਕਾਰ ਅਤੇ ਰੇਡੀਓ ਜੌਕੀ ਸੁਖਦੀਪ ਸਿੰਘ ਉਰਫ ਸੁਖੀ ਦੀ ਦਰਦਨਾਕ ਮੌਤ ਹੋ ਗਈ ਹੈ । ਪਿਛਲੇ ਦਿਨੀ ਹੀ ਸੁੱਖੀ ਜਲੰਧਰ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ । ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਹਾਦਸੇ ਦੇ ਬਾਅਦ ਸੁਖਦੀਪ ਹੋਸ਼ ਵਿੱਚ ਹੀ ਨਹੀਂ ਆਇਆ ਸੀ । ਉਨ੍ਹਾਂ ਨੇ ਅੰਤਿਮ ਸਾਹ ਨਿੱਜੀ ਹਸਪਤਾਲ ਵਿੱਚ ਹੀ ਲਿਆ । ਸੁਖਦੀਪ ਕਾਲਜ ਦੇ ਦਿਨਾਂ ਤੋਂ ਹੀ ਸਟੇਜ ਪ੍ਰਫਾਰਮੈਂਸ ਕਰਦੇ ਸਨ । ਕਾਲਜ ਵਿੱਚ ਨਾਟਕ ਤੋਂ ਲੈਕੇ ਸਟੇਜ ਨੂੰ ਸੰਭਾਲਣ ਤੱਕ ਉਨ੍ਹਾਂ ਨੇ ਬਹੁਤ ਦੀ ਖ਼ੂਬਸੂਰਤ ਭੂਮਿਕਾ ਅਦਾ ਕੀਤੀ । ਕਾਲਜ ਤੋਂ ਬਾਅਦ ਸੁੱਖੀ ਨੇ ਰੇਡੀਓ ਜੌਕੀ ਦੀ ਦੁਨੀਆ ਵਿੱਚ ਕਦਮ ਰੱਖਿਆ । ਪਰ ਉਸ ਦੀ ਮੰਜ਼ਿਲ ਕਿਧਰੇ ਹੋਰ ਸੀ । ਜਲਦ ਹੀ ਸੁੱਖੀ ਨੇ ਅਦਾਕਾਰੀ ਵਿੱਚ ਕਦਮ ਰੱਖਿਆ ਅਤੇ ਵੇਖ ਦੇ ਹੀ ਵੇਖ ਉਹ ਫਿਲਮ ਡਾਇਰੈਕਟਰ ਬਣ ਗਿਆ ਹੈ ।
2018 ਵਿੱਚ ਪਹਿਲੀ ਫਿਲਮ ਦਾ ਨਿਰਦੇਸ਼ਨ ਕੀਤਾ
ਸੁਖਦੀਪ ਸਿੰਘ ਸੁੱਖੀ ਨੇ 2018 ਵਿੱਚ ਪੰਜਾਬੀ ਫਿਲਮ ‘ਇਸ਼ਕ ਨਾ ਹੋਵੇ ਰੱਬਾ’ ਨੂੰ ਡਾਇਰੈਕਟ ਕੀਤਾ ਸੀ। ਉਸ ਦੇ ਬਾਅਦ 2020 ਵਿੱਚ ਉਨ੍ਹਾਂ ਨੇ ‘ਬੀਕਾਨੇਰੀ ਫੀਮ’ ਅਤੇ ਇਸੇ ਸਾਲ ਹੀ ‘ਨੋ-ਨੋ-ਨੋ’ ਫਿਲਮ ਦਾ ਡਾਇਰੈਕਸ਼ਨ ਕੀਤਾ । ਸੁੱਖੀ ਨੇ ਫਿਲਮਾਂ ਤੋਂ ਇਲਾਵਾ ਕਈ ਮਿਊਜ਼ਿਕ ਐਲਬੰਮ ਨੂੰ ਵੀ ਡਾਇਰੈਕਟ ਕੀਤਾ ਸੀ । 23 ਨਵੰਬਰ ਨੂੰ ਜਲੰਧਰ ਵਿੱਚ ਇਕ ਸੜਕੀ ਦੁਰਘਟਨਾ ਵਿੱਚ ਸੁਖਦੀਪ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਸਨ । ਜਿਸ ਤੋਂ ਬਾਅਦ ਉਸ ਨੂੰ ਜਲੰਧਰ ਦੀ ਰਾਮਾ ਮੰਡੀ ਦੇ ਜੌਹਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਦੇਰ ਰਾਤ ਸੁਖਦੀਪ ਦੇ ਮੌਤ ਦੀ ਖ਼ਬਰ ਮਿਲੀ ।
ਫਿਲਮ ਡਾਇਰੈਕਟਰ ਸੁਖਦੀਪ ਸਿੰਘ ਸੁੱਖੀ ਦੇ ਨਜ਼ਦੀਕੀ ਦੱਸ ਦੇ ਹਨ ਕਿ ਛੋਟੀ ਉਮਰ ਵਿੱਚ ਸੁੱਖੀ ਨੇ ਕਈ ਸਫਲਤਾਂ ਹਾਸਲ ਕੀਤੀਆਂ । ਉਹ ਕਲਾਂ ਦਾ ਧੰਨੀ ਸੀ । ਕੁਝ ਦਿਨ ਪਹਿਲਾਂ ਹੀ ਸੁੱਖੀ ਦੇ ਮਾਤਾ ਪਿਤਾ ਦਾ ਦੇਹਾਂਤ ਹੋਇਆ ਸੀ । ਜਿਸ ਤੋਂ ਬਾਅਦ ਉਹ ਕਾਫੀ ਦੁੱਖੀ ਸੀ । ਉਹ ਆਪਣੇ ਮਾਪਿਆਂ ਨੂੰ ਕਾਫੀ ਪਿਆਰ ਕਰਦਾ ਸੀ । ਹੁਣ ਸੁਖਦੀਪ ਵੀ ਉਨ੍ਹਾਂ ਦੇ ਕੋਲ ਚੱਲਾ ਗਿਆ ਹੈ । ਸਤੰਬਰ ਵਿੱਚ ਸੁਖਦੀਪ ਦੀ ਮਾਂ ਬਲਵਿੰਦਰ ਕੌਰ ਦੀ ਮੌਤ ਹੋ ਸੀ ਅਤੇ ਅਕਤੂਬਰ ਵਿੱਚ ਪਿਤਾ ਬ੍ਰਿਜਪਾਲ ਸਿੰਘ ਦਾ ਦੇਹਾਂਤ ਹੋਇਆ ਸੀ ।