‘ਦ ਖ਼ਾਲਸ ਬਿਊਰੋ : ਸਰਦੀਆਂ (Winters) ਵਿੱਚ ਜ਼ਰੂਰਤਮੰਦ ਲੋਕਾਂ (Needy People) ਨੂੰ ਠੰਡ ਤੋਂ ਰਾਹਤ ਦੇਣ ਲਈ ‘ਤੇਰਾ ਹੀ ਤੇਰਾ ਮਿਸ਼ਨ’ ਇੱਕ ਮੁਹਿੰਮ (Scheme) ਚਲਾਉਣ ਜਾ ਰਿਹਾ ਹੈ। ਇਸ ਤਹਿਤ 13 ਦਸੰਬਰ ਤੋਂ 25 ਦਸੰਬਰ ਤੱਕ ਸੈਕਟਰ 34 (Sector 34, Chandigarh) ਦੇ ਗੁਰਦੁਆਰਾ (Gurudwara) ਵਿੱਚ ਗਰਮ ਕੱਪੜਿਆਂ (Warm Clothes) ਦਾ ਲੰਗਰ (Langar) ਲਗਾਇਆ ਜਾਵੇਗਾ। ਇਹ ਲੰਗਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ।
ਇਹ ਸ਼ਰਤ ਹੋਵੇਗੀ ਜ਼ਰੂਰੀ
‘ਤੇਰਾ ਹੀ ਤੇਰਾ ਮਿਸ਼ਨ’ ਦੇ ਟਰੱਸਟੀ ਐੱਚਐੱਸ ਸਭਰਵਾਲ ਨੇ ਦੱਸਿਆ ਕਿ ਜ਼ਰੂਰਤਮੰਦ ਲੋਕ ਸਰਦੀਆਂ ਵਿੱਚ ਪਰੇਸ਼ਾਨ ਨਾ ਹੋਣ, ਇਸ ਲਈ ਮਿਸ਼ਨ ਨੇ ਇਹ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਸੀ। ਇਸ ਲੰਗਰ ਵਿੱਚ ਇੱਕ ਆਧਾਰ ਕਾਰਡ ਉੱਤੇ ਇੱਕ ਗਰਮ ਕੱਪੜਾ ਜਾਂ ਕੰਬਲ ਦਿੱਤਾ ਜਾਵੇਗਾ। ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਸਨੂੰ ਕਿਸੇ ਵੀ ਪਹਿਚਾਣ ਪੱਤਰ ਦੇ ਆਧਾਰ ‘ਤੇ ਗਰਮ ਕੱਪੜੇ ਦਿੱਤੇ ਜਾਣਗੇ।
ਤੁਸੀਂ ਵੀ ਪਾ ਸਕਦੇ ਹੋ ਯੋਗਦਾਨ
ਸਭਰਵਾਲ ਨੇ ਕਿਹਾ ਕਿ ਜੋ ਵੀ ਦਾਨੀ ਲੋਕ ਇਸ ਲੰਗਰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ, ਤਾਂ ਵਧੀਆ ਹਾਲਤ ਵਿੱਚ ਕੱਪੜੇ ਪੈਕ ਕਰਕੇ ਸਾਨੂੰ ਦੇ ਸਕਦੇ ਹਨ। ਕੱਪੜਿਆਂ ਦੀ ਕੁਲੈਕਸ਼ਨ 5 ਦਸੰਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਸਭਰਵਾਲ ਨੇ ਕਿਹਾ ਕਿ ਆਧਾਰ ਕਾਰਡ ਜਾਂ ਪਹਿਚਾਣ ਪੱਥਰ ਦੀ ਸ਼ਰਤ ਇਸ ਲਈ ਰੱਖੀ ਗਈ ਹੈ ਤਾਂ ਜੋ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਕੱਪੜਿਆਂ ਮੁਹੱਈਆ ਹੋ ਸਕਣ। ਇਸਦੇ ਲਈ ਕਰੀਬ 20 ਵਲੰਟੀਅਰਜ਼ ਦੀ ਡਿਊਟੀ ਲਗਾਈ ਜਾ ਰਹੀ ਹੈ।
ਪਿਛਲੀ ਵਾਰ ਵੀ ਲਗਾਇਆ ਸੀ ਇਹ ਲੰਗਰ
ਸਭਰਵਾਲ ਨੇ ਦੱਸਿਆ ਕਿ ਪਿਛਲੇ ਸਾਲ ਵੀ ਸੈਕਟਰ 34 ਦੇ ਗੁਰਦੁਆਰੇ ਵਿੱਚ ਹੀ 13 ਦਿਨ ਦੇ ਲਈ ਗਰਮ ਕੱਪੜਿਆਂ ਦਾ ਲੰਗਰ ਲਗਾਇਆ ਗਿਆ ਸੀ। ਇਸ ਵਿੱਚ 5500 ਜ਼ਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ ਗਏ ਸਨ।
ਕਿਵੇਂ ਦੇ ਕੱਪੜੇ ਦਿੱਤੇ ਜਾਣਗੇ ?
- ਇੱਕ ਹਜ਼ਾਰ ਕੰਬਲ
- ਇੱਕ ਹਜ਼ਾਰ ਨਵੀਆਂ ਗਰਮ ਜੈਕਟਾਂ
- ਸਵੈਟਰਜ਼
- ਸ਼ਾਲ
- ਗਰਮ ਜੁਰਾਬਾਂ
- ਮਫਲਰ, ਆਦਿ।
ਕੰਬਰ ਅੰਬਾਲਾ ਤੋਂ ਮੰਗਵਾਏ ਜਾ ਰਹੇ ਹਨ, ਜੈਕਟਾਂ ਅਤੇ ਸਵੈਟਰ ਲੁਧਿਆਣਾ ਤੋਂ ਆਉਣਗੇ।