India

ਇਹ 2 ਵੀਡੀਓ ਦੱਸਣਗੇ ਗੁਜਰਾਤ ‘ਚ ਪੁੱਲ ਡਿੱਗਣ ਦਾ ਅਸਲੀ ਸੱਚ ?

gujrat Morbi bridge collaps update

ਬਿਊਰੋ ਰਿਪੋਰਟ : ਗੁਜਰਾਤ ਦੇ ਮੋਰਬੀ ਵਿੱਚ 140 ਸਾਲ ਪੁਰਾਣੇ ਪੁੱਲ ਡਿੱਗਣ ਨਾਲ ਜਿਸ ਤਰ੍ਹਾਂ ਨਾਲ ਤਬਾਹੀ ਮੱਚੀ ਹੈ । ਉਸ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਹੈ। ਛੋਟੇ-ਛੋਟੇ ਬੱਚੇ,ਮਹਿਲਾਵਾਂ,ਜਵਾਨ,ਬਜ਼ੁਰਗ ਹਰ ਕੋਈ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ। ਨਦੀ ਤੋਂ ਲਾਸ਼ਾਂ ਕੱਢਿਆ ਜਾ ਰਹੀਆਂ ਹਨ। ਪੁੱਲ ਦੇ ਹੇਠਾਂ ਤੋਂ ਦਬੀਆਂ ਮ੍ਰਿਤਕ ਦੇਹਾਂ ਨੂੰ ਬੁਰੀ ਹਾਲਤ ਵਿੱਚ ਨਿਕਾਲਿਆ ਜਾ ਰਿਹਾ ਹੈ। ਪਰ ਵੱਡਾ ਸਵਾਲ ਇਹ ਕਿ ਇਸ ਦਾ ਜਿੰਮੇਵਾਰ ਕੌਣ ਹੈ ? ਪ੍ਰਸ਼ਾਸਨ,ਬ੍ਰਿਜ ਦੀ ਦੇਖ-ਰੇਖ ਕਰ ਰਹੀ ਕੰਪਨੀ ਜਾਂ ਫਿਰ ਉਹ ਲੋਕ ਜਿੰਨਾਂ ਨੇ ਪੁੱਲ ਨੂੰ ਹਲਕੇ ਵਿੱਚ ਲੈਂਦੇ ਹੋਏ ਆਪਣੀ ਮਸਤੀ ਦੇ ਚੱਕਰ ਵਿੱਚ ਪੁੱਲ ਦੀ ਬੁਨਿਆਦ ਨੂੰ ਹੀ ਹਿੱਲਾ ਦਿੱਤਾ ਹੈ ।

ਮੋਰਬੀ ਵਿੱਚ ਡਿੱਗੇ ਇਸ ਪੁੱਲ ਦੇ 2 ਵੀਡੀਓ ਸਾਹਣੇ ਆਏ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਲੋਕ ਹਾਦਸੇ ਨੂੰ ਸੱਦਾ ਦੇ ਰਹੇ ਸਨ। ਪਰ ਇਸ ਵਿੱਚ ਪ੍ਰਸ਼ਾਸਨ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ । ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ 1979 ਵਿੱਚ ਮੋਰਬੀ ਵਿੱਚ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਵਿੱਚ 1439 ਲੋਕ ਮਾਰੇ ਗਏ ਸਨ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਇੰਨਾਂ ਵੀਡੀਓ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰੀਏ ਕੀ ਆਖਿਰ ਕਿਸ ਦੀ ਲਾਪਰਵਾਹੀ ਨੇ 130 ਤੋਂ ਵੱਧ ਲੋਕਾਂ ਦੀ ਜਾਨ ਲਈ।

https://twitter.com/umashankarsingh/status/1586929721559994374?s=20&t=NAh4QjN8n7RxhCb3tk4WXA

ਪਹਿਲਾਂ ਵੀਡੀਓ 

ਮੋਰਬੀ ਵਿੱਚ ਜਿਹੜਾ ਇਤਿਹਾਸਕ ਪੁੱਲ ਡਿੱਗਿਆ ਹੈ ਉਸ ਦੀਆਂ 2 ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਲੋਕ ਇਸ ਪੁੱਲ ‘ਤੇ ਚੜ੍ਹ ਕੇ ਉਸ ਨੂੰ ਹਿਲਾ ਰਹੇ ਹਨ । ਮਤਲਬ ਪੁੱਲ ਨੂੰ ਡਿਗਾਉਣ ਦੀ ਸਾਜਿਸ਼ ਕਾਫੀ ਪਹਿਲਾਂ ਤੋਂ ਚੱਲ ਰਹੀ ਸੀ। ਇੱਕ ਵਲਾਗਰ ਨੇ ਇਹ ਵੀਡੀਓ ਕੁਝ ਸਮੇਂ ਪਹਿਲਾਂ ਬਣਾਇਆ ਸੀ । ਪਰ ਪ੍ਰਸ਼ਾਸਨ ਕਿਉਂ ਇਸ ਨੂੰ ਲੈਕੇ ਬੇਖ਼ਬਰ ਸੀ। ਪੁੱਲ ਨੂੰ ਚਲਾਉਣ ਵਾਲੇ ਟਿਕਟ ਵੇਚ ਕੇ ਸਾਜਿਸ਼ ਕਰਨ ਵਾਲਿਆਂ ਨੂੰ ਪੁੱਲ ‘ਤੇ ਭੇਜ ਦੇ ਸਨ । ਇਸ ਦਾ ਜ਼ਿੰਮੇਵਾਰ ਕੌਣ ਹੈ ?

ਦੂਜਾ ਵੀਡੀਓ

ਸਿਰਫ਼ ਇੰਨਾਂ ਹੀ ਨਹੀਂ ਹਾਦਸੇ ਦੇ ਦਿਨ ਵਾਲਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ । ਕਿ ਕਿਵੇਂ ਐਤਵਾਰ ਨੂੰ ਹੀ ਕੁਝ ਲੋਕ ਪੁੱਲ ਦੀ ਵਾਇਰ ਨਾਲ ਲੱਟਕ ਰਹੇ ਸਨ । ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪੁੱਲ ਦੀ ਸਮਰਥਾਂ 100 ਲੋਕਾਂ ਦੀ ਉਸ ‘ਤੇ ਚੜ੍ਹੇ ਹੋਏ ਸਨ 400 ਲੋਕ,ਪੁੱਲ ‘ਤੇ ਜਾਣ ਲਈ ਟਿਕਟ ਸੀ ਅਤੇ ਬਿਨਾਂ ਚੈੱਕ ਕੀਤੇ ਕੋਈ ਜਾ ਨਹੀਂ ਸਕਦਾ ਸੀ । ਅਜਿਹੇ ਸਿੱਧੇ-ਸਿੱਧੇ ਪੁੱਲ ਨੂੰ ਸੰਭਾਲਣ ਵਾਲੀ ਕੰਪਨੀ ਵੀ ਇਸ ਦੇ ਲਈ ਜ਼ਿੰਮੇਵਾਰੀ ਹੈ। ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਕੰਪਨੀ ਨੇ ਵੱਧ ਲੋਕਾਂ ਨੂੰ ਪੁੱਲ ‘ਤੇ ਜਾਣ ਦਿੱਤਾ ।

ਹਾਲਾਂਕਿ ਪ੍ਰਸ਼ਾਸਨ ਹੁਣ ਇਹ ਕਹਿ ਰਿਹਾ ਹੈ ਕਿ ਉਸ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਪੁੱਲ ਦੀ ਜ਼ਿੰਮੇਵਾਰੀ ਦਿੱਤੀ ਸੀ । ਅਤੇ ਉਸ ਨੇ 6 ਮਹੀਨੇ ਲਈ ਮਰਮਤ ਦੇ ਲਈ ਪੁੱਲ ਬੰਦ ਕੀਤਾ ਸੀ । ਸਿਰਫ਼ ਇੰਨਾਂ ਹੀ ਪ੍ਰਸ਼ਾਸਨ ਦਾ ਇਹ ਵੀ ਦਾਅਵਾ ਹੈ ਕਿ ਬਿਨਾਂ NOC ਕੰਪਨੀ ਨੇ ਪੁੱਲ ਖੋਲ ਦਿੱਤਾ । ਪਰ ਵੱਡਾ ਸਵਾਲ ਹੈ ਕਿ ਪੁੱਲ ਖੁੱਲ੍ਹੇ ਹੋਏ 5 ਦਿਨ ਹੋ ਗਏ ਸਨ ਪ੍ਰਸ਼ਾਸਨ ਨੇ ਸਮੇਂ ਸਿਰ ਕਿਉਂ ਨਹੀਂ ਕੰਪਨੀ ਦੇ ਖਿਲਾਫ਼ ਕਾਰਵਾਹੀ ਕੀਤੀ ? ਹੁਣ ਜਦੋਂ ਹਾਦਸਾ ਹੋ ਗਿਆ ਤਾਂ ਜ਼ਿੰਮੇਵਾਰੀ ਸਿਰਫ਼ ਕੰਪਨੀ ਦੇ ਮੋਢਿਆਂ ‘ਤੇ ਪਾਉਣ ਨਾਲ ਕੰਮ ਨਹੀਂ ਚੱਲੇਗਾ । 30 ਅਕਤੂਬਰ ਨੂੰ ਹੋਏ ਹਾਦਸੇ ਨੇ 43 ਸਾਲ ਪਹਿਲਾਂ ਮੋਰਬੀ ਵਿੱਚ ਹੋਈ ਤਰਾਸਤੀ ਦੀ ਯਾਦ ਦਵਾਈ ਹੈ ਜਿਸ ਵਿੱਚ 1439 ਲੋਕ ਮਾਰ ਗਏ ਸਨ ।

1979 ਵਿੱਚ ਮੋਰਬੀ ਵਿੱਚ 1400 ਤੋਂ ਵੱਧ ਲੋਕ ਮਾਰੇ ਸਨ

ਅਗਸਤ 1979 ਵਿੱਚ ਮੋਰਬੀ ਵਿੱਚ ਜ਼ਬਰਦਸਦ ਮੀਂਹ ਪੈ ਰਿਹਾ ਹੈ । ਜਿਸ ਦੀ ਵਜ੍ਹਾ ਕਰਕੇ ਮੱਛੂ ਬੰਨ੍ਹ ਓਵਰ ਫਲੋ ਹੋ ਗਿਆ । ਵੇਖ ਦੇ ਹੀ ਵੇਖ ਦੇ 11 ਅਗਸਤ 1979 ਦੀ ਦੁਪਹਿਰ ਨੂੰ ਸਵਾ ਤਿੰਨ ਵਜੇ ਬੰਨ੍ਹ ਟੁੱਟ ਗਿਆ ਅਤੇ 15 ਮਿੰਟ ਵਿੱਚ ਹੀ ਪਾਣੀ ਪੂਰੇ ਸ਼ਹਿਰ ਵਿੱਚ ਪਹੁੰਚ ਗਿਆ । ਮਕਾਨ ਡਿੱਗਣੇ ਸ਼ੁਰੂ ਹੋ ਗਏ, ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ । ਉਸ ਵੇਲੇ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਇਸ ਹਾਦਸੇ ਵਿੱਚ 1439 ਲੋਕਾਂ ਦੀ ਮੌਤ ਹੋ ਗਈ ਸੀ । ਜਦਕਿ 12 ਹਜ਼ਾਰ 849 ਪਸ਼ੂਆਂ ਦੀ ਜਾਨ ਗਈ । ਹਾਦਸੇ ਵਿੱਚ ਪੂਰਾ ਸ਼ਹਿਰ ਮਲਬੇ ਵਿੱਚ ਤਬਦੀਲ ਹੋ ਗਿਆ ਸੀ । ਚਾਰੋ ਪਾਸੇ ਸਿਰਫ਼ ਲਾਸ਼ਾਂ ਹੀ ਲਾਸ਼ਾਂ ਸਨ। ਉਸ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੋਰਬੀ ਦਾ ਦੌਰਾ ਕੀਤਾ ਸੀ । ਬਦਬੂ ਇੰਨੀ ਜ਼ਿਆਦਾ ਸੀ ਕਿ ਨੱਕ ‘ਤੇ ਰੁਮਾਲ ਰੱਖਣਾ ਪਿਆ ਸੀ । 2014 ਦੀਆਂ ਲੋਕਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸੇ ਹਾਦਸੇ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਜਦੋਂ ਮੋਰਬੀ ਆਈ ਸੀ ਤਾਂ ਉਨ੍ਹਾਂ ਨੇ ਨੱਕ ‘ਤੇ ਰੂਮਾਲ ਰੱਖ ਲਿਆ ਸੀ ਜਦਕਿ RSS ਦੇ ਕਾਰਜਕਰਤਾਵਾਂ ਨੇ ਗੰਦ ਅਤੇ ਚਿੱਕੜ ਵਿੱਚ ਵੜ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ । ਇਸੇ ਲਈ ਹੁਣ ਕਾਂਗਰਸ ਵੀ ਮੋਦੀ ਸਰਕਾਰ ਨੂੰ ਘੇਰ ਰਹੀ ਹੈ । ਉਹ ਵੀ ਸਵਾਲ ਪੁੱਛ ਰਹੀ ਹੈ ਕਿ ਆਖਿਰ 130 ਤੋਂ ਵੱਧ ਲੋਕਾਂ ਦੀ ਮੌਤ ਦਾ ਜ਼ਿੰਮੇਵਾਰੀ ਕੌਣ ਹੈ ?