ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਵੇਖ ਕੇ ਸਾਰੇ ਹੈਰਾਨ ਹਨ, ਅੰਮ੍ਰਿਤਸਰ ਦੇ ESI ਹਸਪਤਾਲ ਦੇ ਬਾਹਰ ਗੁਲਾਬੀ ਕਪੜੇ ਵਿੱਚ ਨਵ-ਜਨਮੇ ਬੱਚੇ ਦੀ ਦੇਹ ਮਿਲੀ ਹੈ ।
ਇਹ ਬੱਚਾ ਕਿਸ ਦਾ ਹੈ ? ਕੌਣ ਇਸ ਨੂੰ ਛੱਡ ਕੇ ਗਿਆ ਹੈ ? ਇਸ ਬਾਰੇ ਹੁਣ ਤੱਕ ਕੁਝ ਨਹੀਂ ਪਤਾ ਲੱਗਿਆ ਹੈ । ਸਿਰਫ਼ ਇਹ ਹੀ ਜਾਣਕਾਰੀ ਮਿਲੀ ਹੈ ਕਿ ਬੱਚੇ ਦਾ ਕੁਝ ਹੀ ਘੰਟਿਆਂ ਪਹਿਲਾਂ ਜਨਮ ਹੋਇਆ ਸੀ ਕਿਉਂਕਿ ਬੱਚੇ ਨਾਲ ਨਾਡੂ ਲੱਗਿਆ ਹੋਇਆ ਸੀ । ਇਸ ਤੋਂ ਇਲਾਵਾ ਬੱਚੇ ਨਾਲ ਇੱਕ ਪਾਇਪ ਵੀ ਲੱਗੀ ਸੀ ਜਿਸ ਤੋਂ ਪਤਾ ਲੱਗ ਦਾ ਹੈ ਕਿ ਡਿਲੀਵਰੀ ਰਾਤ ਨੂੰ ਹੋਈ ਹੈ । ਫਿਲਹਾਲ ਪੁਲਿਸ ਨੇ ਬੱਚੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹਸਪਤਾਲ ਦੇ ਰਿਕਾਰਡ ਤੋਂ ਜਾਂਚ ਕੀਤੀ ਜਾ ਰਹੀ ਹੈ।
ਹਸਪਤਾਲ ਦਾ ਰਿਕਾਰਡ ਖੰਗਾਲ ਰਿਹਾ ਹੈ
ਪੁਲਿਸ ਬੱਚੇ ਦੀ ਜਾਨਕਾਰੀ ਹਾਸਲ ਕਰਨ ਦੇ ਲਈ ਰਿਕਾਰਡ ਖੰਗਾਲ ਰਹੀ ਹੈ। ਗੁਰੂ ਨਾਨਕ ਦੇਵ ਅਤੇ ESI ਹਸਪਤਾਲ ਦੇ ਕਾਗਜ਼ਾਦ ਦੀ ਜਾਂਚ ਹੋ ਰਹੀ ਹੈ,ਇਹ ਪਤਾ ਲਗਾਇਆ ਜਾ ਰਿਹਾ ਹੈ ਰਾਤ ਨੂੰ ਕਿਸ-ਕਿਸ ਮਹਿਲਾ ਦੀ ਡਿਲੀਵਰੀ ਹੋਈ ਸੀ। ਪੁਲਿਸ ਆਪ ਉਨ੍ਹਾਂ ਮਹਿਲਾਵਾਂ ਤੋਂ ਪੁੱਛ-ਗਿੱਛ ਕਰੇਗੀ ਜਿੰਨਾਂ ਦੀ 24 ਘੰਟੇ ਪਹਿਲਾਂ ਡਿਲੀਵਰੀ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਹਸਪਤਾਲ ਦੇ ਬਾਹਰ ਅਤੇ ਅੰਦਰ ਲੱਗੇ CCTV ਫੁੱਟੇਜ ਨੂੰ ਵੀ ਖੰਗਾਲ ਵਿੱਚ ਜੁੱਟੀ ਹੈ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਜਾਨਕਾਰੀ ਹਾਸਲ ਹੋ ਸਕੇ। ਨਵ ਜਨਮੇ ਬੱਚੇ ਨੂੰ ਇਸ ਹਾਲਤ ਵਿੱਚ ਕਿਸ ਨੇ ਅਤੇ ਕਿਉਂ ਛੱਡਿਆ ਇਸ ਦਾ ਪਤਾ ਲਗਾਉਣਾ ਹੋਵੇਗਾ । ਕਿਉਂਕਿ ਸਵਾਲ ਇਨਸਾਨੀਅਤ ਦਾ ਹੈ । ਆਖਿਰ ਅਜਿਹੀ ਕਿਹੜੀ ਮਾਂ ਹੋ ਸਕਦੀ ਹੈ ਜੋ ਆਪਣੇ ਨਵ ਜਨਮੇ ਬੱਚੇ ਨੂੰ ਇਸ ਹਾਲਤ ਵਿੱਚ ਛੱਡ ਕੇ ਜਾਣ ਦੀ ਹਿੰਮਤ ਕਰ ਸਕਦੀ ਹੈ । ਇਹ ਸਮਾਜ ਦੀ ਉਸ ਕੋੜੀ ਸਚਾਈ ਨੂੰ ਵੀ ਬਿਆਨ ਕਰ ਰਹੀ ਹੈ ਜਿਸ ਨੂੰ ਬਦਲਨਾ ਜ਼ਰੂਰੀ ਹੈ ।