Others

5G ਫੋਨ ਹੋਣ ਦੇ ਬਾਵਜੂਦ ਨਹੀਂ ਕੰਮ ਕਰੇਗਾ 5G ਨੈੱਟਵਰਕ ਜੇਕਰ ਇਹ ਬਦਲਾਅ ਨਹੀਂ ਕੀਤਾ

5g phone need updation for 5g network

ਚੰਡੀਗੜ੍ਹ : 1 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ( PM MODI) ਨੇ 5G ਨੈੱਟਵਰਕ (Network) ਲਾਂਚ (launch) ਕੀਤਾ ਸੀ । Airtel,jio ਅਤੇ Vodafone idea ਨੇ ਸਭ ਤੋਂ ਪਹਿਲਾਂ 5G ਨੈੱਟਵਰਕ ਵਿੱਚ ਕਦਮ ਰੱਖਿਆ ਹੈ।
Jio ਨੇ ਦਸੰਬਰ ਤੱਕ ਭਾਰਤ ਦੇ ਰਿਮੋਰਟ ਇਲਾਕਿਆਂ ਵਿੱਚ 5G ਸੇਵਾ ਸ਼ੁਰੂ ਕਰਨ ਦਾ ਟੀਚਾ ਮਿਥਿਆ ਹੈ ਜਦਕਿ Airtel 8 ਸ਼ਹਿਰਾਂ ਤੋਂ ਸ਼ੁਰੂਆਤ ਕਰ ਰਿਹਾ ਹੈ। ਪਰ ਕਿ ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਡਾ ਫੋਨ 5G Network ਨੂੰ ਸਪੋਰਟ (Support) ਕਰਦਾ ਹੈ ਤਾਂ ਵੀ ਤੁਸੀਂ ਇਸ ਬਦਲਾਅ ਦੇ ਬਿਨਾਂ 5G Network ਦੀ ਵਰਤੋਂ ਨਹੀਂ ਕਰ ਸਕਦੇ ਹੋ ।

ਫੋਨ ਵਿੱਚ ਇਹ ਬਦਲਾਅ ਜ਼ਰੂਰ

ਜ਼ਿਆਦਾਤਰ ਫੋਨ ਕੰਪਨੀਆਂ ਨੇ ਆਪਣੇ ਨਵੇਂ ਫੋਨ 5G Network ਦੀ ਤਕਨੀਕ ਨਾਲ ਤਿਆਰ ਕੀਤੀ ਸਨ। ਪਰ ਕਿਉਂਕਿ ਭਾਰਤ ਵਿੱਚ 5G Network ਦੀ ਸੇਵਾ ਸ਼ੁਰੂ ਨਹੀਂ ਹੋਈ ਸੀ ਇਸ ਲਈ ਇਸ ਦੇ ਸਾਫਟਵੇਅਰ (software)ਵਿੱਚ ਓਰੀਐਂਟੇਡ ਲਾਕ ਲੱਗਾ ਦਿੱਤਾ ਸੀ। ਫੋਨ ਦੇ ਲਾਂਚ ਦੌਰਾਨ ਇਹ ਲਾਕ ਲਗਾਏ ਗਏ ਸਨ । ਪਰ ਹੁਣ ਕਿਉਂਕਿ 5G Network ਭਾਰਤ ਵਿੱਚ ਲਾਂਚ ਹੋ ਗਿਆ ਹੈ ਤਾਂ ਇਸ ਨੂੰ ਹਟਾਉਣ ਤੋਂ ਬਾਅਦ ਹੀ ਗਾਹਕ ਇਸ ਸੇਵਾ ਦਾ ਫਾਇਦਾ ਚੁੱਕ ਸਕਦੇ ਹਨ। ਇਸ ਦੇ ਲਈ ਵੱਖ-ਵੱਖ ਫੋਨ ਕੰਪਨੀਆਂ ਆਪਣੇ ਬਰਾਂਡ (Brand) ਵਿੱਚ ਅਪਡੇਟ (update) ਲਿਆਉਣ ਵਾਲੀਆਂ ਹਨ। Apple,onepul,samsung ਵਰਗੀ ਕੰਪਨੀਆਂ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।

Apple iphone ਤੇ Samsung ਨੇ ਤਿਆਰੀ ਸ਼ੁਰੂ ਕੀਤੀ

Apple iphone ਦੇ ਫੋਨ ਫਿਲਹਾਲ 5G Network ਨੂੰ ਸਪੋਰਟ ਨਹੀਂ ਕਰਨਗੇ ਜਦੋਂ ਤੱਕ ਉਸ ਵਿੱਚ ਅਪਡੇਸ਼ਨ ਨਹੀਂ ਆਉਂਦਾ ਹੈ ਉਹ 4G Network ‘ਤੇ ਹੀ ਕੰਮ ਕਰਨਗੇ । Apple ਦੇ iPhone 12 ਤੋਂ ਲੈਕੇ iPhone 14 series ਤੱਕ ਫੋਨ 5G Network ‘ਤੇ ਕੰਮ ਕਰ ਸਕਦੇ ਹਨ। Apple ਕੰਪਨੀ ਅਪਡੇਸ਼ਨ ‘ਤੇ ਕੰਮ ਕਰ ਰਹੀ ਹੈ ਅਤੇ ਦਸੰਬਰ ਤੱਕ ਐਕਟਿਵ ਵੀ ਕਰ ਦਿੱਤਾ ਜਾਵੇਗਾ । ਉਧਰ Samsung ਨੇ ਵੀ ਅਪਡੇਸ਼ਨ ਸ਼ੁਰੂ ਕਰ ਦਿੱਤਾ ਹੈ Galaxy S22 series ਤੋਂ ਇਲਾਵਾ Galaxy A33, Galaxy M33, Galaxy Z Flip 4 ‘ਤੇ ਗਾਹਕਾਂ ਨੂੰ 5G Network ਦਾ ਅਪਡੇਸ਼ਨ ਮਿਲੇਗਾ ਜਦਕਿ ਪੁਰਾਣੇ 5G ਮੋਬਾਈਲ ਸੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ 5G ਸੇਵਾ ਨਹੀਂ ਥੋੜਾ ਇੰਤਜ਼ਾਰ ਕਰਨਾ ਪੈ ਸਕਦਾ ਹੈ ।