ਚੰਡੀਗੜ੍ਹ : 14 ਅਕਤੂਬਰ ਨੂੰ Syl ਦੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ (cm mann) ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Haryana cm manohar lal) ਦੇ ਵਿਚਾਲੇ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ (punjab congress) ਦੇ ਪ੍ਰਧਾਨ ਰਾਜਾ ਵੜਿੰਗ (Raja warring) ਨੇ ਭਗਵੰਤ ਮਾਨ ਸਾਹਮਣੇ ਵੀਰਵਾਰ ਨੂੰ ਆਲ ਪਾਰਟੀ ਮੀਟਿੰਗ (All party meeting) ਬੁਲਾਉਣ ਦੀ ਮੰਗ ਕੀਤੀ ਹੈ । ਵੜਿੰਗ ਨੇ ਕਿਹਾ ਪੰਜਾਬ ਕਾਂਗਰਸ ਸੂਬਾ ਸਰਕਾਰ ਨੂੰ SYL ਦੇ ਮੁੱਦੇ ‘ਤੇ ਪੂਰੀ ਹਿਮਾਇਤ ਦੇਵੇਗੀ, ਉਨ੍ਹਾਂ ਕਿਹਾ ਇਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਅਤੇ ਉਹ ਇਕੱਠੇ ਹੋਕੇ ਲੜਨ ਲਈ ਤਿਆਰ ਹਨ । ਵੜਿੰਗ ਨੇ ਸੀਐੱਮ ਮਾਨ ਨੂੰ ਅਪੀਲ ਕੀਤੀ ਕਿ SYL ਦੇ ਮੁੱਦੇ ‘ਤੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਕੇ ਲੜਨਾ ਚਾਹੀਦਾ ਹੈ । ਉਧਰ ਕਾਂਗਰਸ ਦੇ ਵਿਧਾਇਕ ਅਤੇ ਆਲ ਇੰਡੀਆ ਕਿਸਾਨ ਕਾਂਗਰਸ (All india farmer congress) ਦੇ ਪ੍ਰਧਾਨ ਸੁਖਪਾਲ ਖਹਿਰਾ (Sukhpal khaira) ਨੇ SYL ਦੇ ਮੁੱਦੇ ‘ਤੇ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਹੈ ।
SYL ‘ਤੇ ਖਹਿਰਾ ਦੀ CM ਮਾਨ ਨੂੰ ਚਿਤਾਵਨੀ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ CM ਮਾਨ ਨੂੰ ਅਰਵਿੰਦ ਕੇਜਰੀਵਾਲ (Arvid kejriwal) ਦੇ ਇਸ਼ਾਰੇ ‘ਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਕਿਸੇ ਵੀ ਤਰਾਂ ਦਾ ਸਮਝੋਤਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ ।
ਉਨ੍ਹਾਂ ਕਿਹਾ ਪਾਣੀ ਦੀ ਬੇਇਨਸਾਫੀ ਅਤੇ ਫਸਲਾਂ ਦੇ ਘੱਟ ਮੁੱਲ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਲੱਖ ਕਰੋੜ ਰੁਪਏ ਦੇ ਕਰਜੇ ਹੇਠ ਪਹਿਲ਼ਾਂ ਹੀ ਦਬਾਇਆ ਹੋਇਆ ਹੈ । ਕਿਸਾਨ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ, ਇਸ ਲਈ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ SYL ਰਾਹੀਂ ਹਰਿਆਣਾ ਨੂੰ ਨਹੀਂ ਜਾਣ ਦੇਵਾਂਗੇ। ਖਹਿਰਾ ਨੇ ਕਿਹਾ ਕੇਜਰੀਵਾਲ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਸਾਂਝਾ ਕੀਤੇ ਜਾਣ ਦੇ ਦਿੱਤੇ ਬਿਆਨ ‘ਤੇ ਭਗਵੰਤ ਮਾਨ ਵੱਲੋਂ ਹਾਮੀ ਭਰੇ ਜਾਣ ‘ਤੇ ਸਵਾਲ ਚੁੱਕੇ।
ਖਹਿਰਾ ਨੇ ਕਿਹਾ ਕਿ ਉਹਨਾਂ ਦਾ ਖਦਸ਼ਾ ਕੇਜਰੀਵਾਲ ਵੱਲੋਂ ਵਾਰ ਵਾਰ ਦਿੱਤੇ ਜਾ ਰਹੇ ਬਿਆਨਾਂ ‘ਤੇ ਅਧਾਰਿਤ ਹੈ ਕਿ ਹਰਿਆਣਾ ਨੂੰ ਵੀ ਪੰਜਾਬ ਤੋਂ ਪਾਣੀ ਮਿਲਣਾ ਚਾਹੀਦਾ ਹੈ ਜੋ ਕਿ ਮਾਨ ਨੂੰ ਕੋਈ ਸਮੱਸਿਆ ਨਹੀਂ ਲੱਗਦਾ। ਇਸ ਤੋਂ ਇਲਾਵਾ ਆਪ ਦੇ MP ਅਤੇ ਹਰਿਆਣਾ ਦੇ ਇੰਚਾਰਜ ਡਾ. ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਪਹਿਲਾਂ ਹੀ ਆਪ ਦੀ ਸਰਕਾਰ ਹੈ ਇਸ ਲਈ ਇਹ ਯਕੀਨੀ ਬਣਾਵੇਗੀ ਕਿ SYL ਦਾ ਪਾਣੀ ਹਰਿਆਣਾ ਦੇ ਹਰ ਪਿੰਡ ਵਿੱਚ ਪਹੁੰਚੇ । ਕਾਂਗਰਸੀ ਵਿਧਾਇਕ ਨੇ ਮਾਨ ਨੂੰ ਕਾਂਗਰਸ ਸਰਕਾਰ ਤੋਂ ਸਬਕ ਸਿੱਖਣ ਲਈ ਆਖਿਆ ਜਿਸਨੇ ਕਿ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਬਚਾਉਣ ਲਈ 2004 ਵਿੱਚ ਦੂਸਰੇ ਰਾਜਾਂ ਨਾਲ ਪਾਣੀਆਂ ਦੀ ਵੰਡ ਦੇ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ ।
ਖਹਿਰਾ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਅਗਲੇ ਸਾਲ ਹੋਣ ਵਲੀਆਂ ਚੋਣਾਂ ਦੇ ਮੱਦੇਨਜਰ SYL ਉੱਪਰ ਸਾਡੇ ਅਧਿਕਾਰ ਹਰਿਆਣਾ ਨੂੰ ਸੋਂਪਣ ਲਈ ਭਗਵੰਤ ਮਾਨ ਉੱਪਰ ਦਬਾਅ ਬਣਾਉਣ ਲਈ ਹਰ ਹੀਲਾ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਸ਼ਰਾਰਤੀ ਬਦਲਾਅ ਦੇ ਨਾਅਰੇ ਤਹਿਤ ਪੰਜਾਬ ਵਿੱਚ ਸਰਕਾਰ ਬਣਾਉਣ ਉਪਰੰਤ ਕੇਜਰੀਵਾਲ ਸਾਡੇ ਦਰਿਆਈ ਪਾਣੀਆਂ ਦੇ ਮੁੱਦੇ ਉੱਪਰ ਸਾਡੇ ਸੂਬੇ ਦੀ ਲੁੱਟ ਕਰਕੇ ਹਰਿਆਣਾ ਵਿੱਚ ਸਰਕਾਰ ਬਣਾਉਣਾ ਚਾਹੁੰਦਾ ਹੈ । ਜੋ ਕਿ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਆਂਗੇ।
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ SYL ਦੇ ਪਾਣੀ ਨੂੰ ਪੰਜਾਬ ਅਤੇ ਹਰਿਆਣਾ ਵਿਚਕਾਰ ਵੰਡਣ ਦੇ ਕੇਜਰੀਵਾਲ ਦੇ ਸੁਝਾਅ ਨੁੰ ਪੂਰੀ ਤਰਾਂ ਰੱਦ ਕਰ ਦਿੱਤਾ, ਕਿਉਂਕਿ ਸੂਬੇ ਵਿੱਚ ਪਹਿਲ਼ਾਂ ਹੀ ਦਰਿਆਈ ਪਾਣੀ ਦੀ ਘਾਟ ਹੈ ਅਤੇ 14 ਲੱਖ ਟਿਊਬਵੈਲਾਂ ਨਾਲ ਧਰਤੀ ਹੇਠਲਾ ਪਾਣੀ ਖਤਰਨਾਕ ਢੰਗ ਨਾਲ ਹੇਠਾਂ ਵੱਲ ਜਾ ਰਿਹਾ ਹੈ।