Punjab

ਕੈਪਟਨ ਸੰਦੀਪ ਸੰਧੂ ਦੀ ਜ਼ਮਾਨਤ ਅਰਜ਼ੀ ਰੱਦ

Captain Sandeep Sandhu's bail application rejected

‘ਦ ਖ਼ਾਲਸ ਬਿਊਰੋ : ਲੁਧਿਆਣਾ ਅਦਾਲਤ (Ludhiana Court) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਓਐਸਡੀ (OSD) ਰਹੇ ਕੈਪਟਨ ਸੰਦੀਪ ਸੰਧੂ (Captain Sandeep Sandhu) ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਕੈਪਟਨ ਸੰਧੂ ਦੇ ਖਿਲਾਫ ਵਿਜੀਲੈਂਸ ਨੇ ਲੁਧਿਆਣਾ ਦੇ 26 ਪਿੰਡਾਂ ਵਿਚ ਲੱਗਣ ਵਾਲੀਆਂ 65 ਲੱਖ ਦੀਆਂ ਸੋਲਰ ਲਾਈਟਾਂ ਵਿੱਚ ਘੁਟਾਲਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬੀਤੇ ਦਿਨੀਂ ਵਿਜੀਲੈਂਸ ਨੇ ਕੈਪਟਨ ਸੰਧੂ ਦੇ ਮੁਹਾਲੀ ਵਿੱਚ ਸਥਿਤ ਘਰ ਵਿੱਚ ਛਾਪੇਮਾਰੀ ਵੀ ਕੀਤੀ ਸੀ।