ਚੰਡੀਗੜ੍ਹ : You Tube ‘ਤੇ Letter-2- CM ਗਾਣਾ ਬੈਨ ਹੋਣ ਤੋਂ ਬਾਅਦ ਹੁਣ ਸਿੰਗਰ ਜੈਨੀ ਜੌਹਲ ( SINGER JENNY JOHAL) ਨੇ ਚੁੱਪੀ ਤੋੜੀ ਹੈ । ਜੈਨੀ ਨੇ ਸ਼ੋਸਲ ਮੀਡੀਆ ‘ਤੇ ਪੋਸਟ ਪਾਕੇ ਗਾਣਾ ਬੈਨ ਹੋਣ ‘ਤੇ ਨਾ ਸਿਰਫ਼ ਪੰਜਾਬ ਸਰਕਾਰ ਨਾਲ ਨਰਾਜ਼ਗੀ ਜ਼ਾਹਿਰ ਕੀਤੀ ਹੈ ਬਲਕਿ ਸਿੱਧੀ ਚੁਣੌਤੀ ਵੀ ਦਿੱਤੀ ਹੈ, ਗਾਇਕਾ ਨੇ ਪੋਸਟ ਪਾਕੇ ਲਿਖਿਆ ਹੈ ਕਿ ‘ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ’। ਸਿੰਗਰ ਜੈਨੀ ਜੌਹਲ ਨੇ ਆਪਣੇ ਬੈਨ ਹੋਏ ਗੀਤ ਲੈਟਰ -2 -CM ਵਿੱਚ ਸਿੱਧੂ ਮੂਸੇਵਾਲਾ (SIDHU MOOSAWALA) ਦੇ ਕਤਲਕਾਂਡ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ (CM BHAGWANT MANN) ਤੋਂ ਕਈ ਸਵਾਲ ਪੁੱਛ ਦੇ ਹੋਏ ਨਿਸ਼ਾਨੇ ਲਗਾਏ ਸਨ । ਜਿਸ ਤੋਂ ਬਾਅਦ ਗਾਣੇ ਨੂੰ ਬੈਨ ਕਰ ਦਿੱਤਾ ਗਿਆ ਸੀ, ਹਾਲਾਂਕਿ ਗਾਣਾ ਬੈਨ ਕਰਨ ਦੇ ਖਿਲਾਫ਼ ਕਾਂਗਰਸ ਅਤੇ ਅਕਾਲੀ ਦਲ ਦੇ ਨਾਲ ਸਿੱਧੂ ਮੂਸੇਵਾਲਾ ਦੀ ਮਾਂ ਨੇ ਵੀ ਸਰਕਾਰ ਨੂੰ ਘੇਰਿਆ ਸੀ ਅਤੇ ਬੋਲਣ ਦੀ ਅਜ਼ਾਦੀ ‘ਤੇ ਰੋਕ ਲਗਾਉਣ ਦਾ ਮਾਨ ਸਰਕਾਰ ‘ਤੇ ਇਲਜ਼ਾਮ ਲਗਾਇਆ ਸੀ ।
ਇਹ ਸਨ ਗਾਣੇ ਦੇ ਬੋਲ
ਗਾਣੇ ਵਿੱਚ ਪੁੱਛਿਆ ਗਿਆ ਸੀ ਕਿ ਸਿੱਧੂ ਦੇ ਕਤ ਲ ਦੇ 4 ਮਹੀਨੇ ਬਾਅਦ ਵੀ ਜਸਟਿਸ ਕਿੱਥੇ ਹੈ ? …ਗਾਣੇ ਵਿੱਚ ਸਿੱਧੂ ਦੀ ਸੁਰੱਖਿਆ ਸੂਚਨਾ ਜਨਤਕ ਕਰਨ ਵਾਲਿਆਂ ਦੇ ਨਾਂ ਲੁਕਾਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ‘ਘਰ ਸਾਡੇ ਵੈਣ ਪਏ ਗੂੰਜਣ ਤੁਹਾਡੇ ਘਰ ਸ਼ਹਿਨਾਈਆਂ’ ਇਸ ਤੋਂ ਇਲਾਵਾ ਜੈਨੀ ਨੇ ਗਾਣੇ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਸਨ।
ਪੰਜਾਬ ਸਰਕਾਰ ਨੇ ਇਹ ਦਿੱਤਾ ਸੀ ਤਰਕ
ਜੈਨੀ ਜੌਹਲ ਦਾ ਗਾਣਾ Letter-2 CM ਜਿਵੇਂ ਹੀ YouTube ਆਇਆ ਸੀ ਇਹ ਤੇਜੀ ਨਾਲ ਵਾਇਰਲ ਹੋਣ ਲੱਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆਈ ਅਤੇ ਉਨ੍ਹਾਂ ਵੱਲੋਂ ਕਾਪੀਰਾਇਟ ਕੰਟੈਂਟ ਦੇ ਅਧਾਰ ‘ਤੇ Youtube ਤੋਂ ਗਾਣਾ ਬੈਨ ਕਰਵਾ ਦਿੱਤਾ ਗਿਆ ਸੀ । ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਗਾਇਆ ਗਿਆ ਗਾਣਾ ‘SYL’ ਵੀ Youtube ‘ਤੇ ਬੈਨ ਹੋ ਗਿਆ ਸੀ । ਇਸ ਗਾਣੇ ਵਿੱਚ ਸਿੱਧੂ ਨੇ ਪਾਣੀਆਂ ਸਮੇਤ ਪੰਜਾਬ ਨਾਲ ਜੁੜੇ ਕਈ ਮੁੱਦੇ ਚੁੱਕੇ ਸਨ । ਸਿੱਧੂ ਦਾ SYL ਗਾਣਾ ਬੈਨ ਕਿਸ ਨੇ ਕਰਵਾਇਆ ਇਸ ਦਾ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ । ਮੁੰਬਈ ਦੇ ਇੱਕ ਵਕੀਲ ਨੇ RTI ਦੇ ਜ਼ਰੀਏ ਕੇਂਦਰੀ ਗ੍ਰਹਿ ਮੰਤਰਾਲੇ,ਪੰਜਾਬ ਅਤੇ ਹਰਿਆਣਾ ਸਰਕਾਰ ਕੋਲੋ ਜਵਾਬ ਮੰਗਿਆ ਸੀ ਪਰ ਕਿਸੇ ਨੇ ਵੀ ਗਾਣਾ ਬੈਨ ਕਰਵਾਉਣ ਦੀ ਸਿਫਾਰਿਸ਼ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ।