‘ਦ ਖ਼ਾਲਸ ਬਿਊਰੋ : ਰਾਜਨੀਤਿਕ ਸਿੱਖ ਕੈਦੀ ਭਾਈ ਗੁਰਮੀਤ ਸਿੰਘ (Gurmeet Singh) ਪੈਰੋਲ ਉੱਤੇ ਆਪਣੇ ਪਟਿਆਲਾ (Patiala) ਸਥਿਤ ਘਰ ਪਹੁੰਚੇ ਹਨ। ਪੈਰੋਲ ਦੀ ਇਹ ਪ੍ਰਕਿਰਿਆ ਕੁਝ ਸਾਲ ਪਹਿਲਾਂ ਭਾਈ ਬਖਸ਼ੀਸ਼ ਸਿੰਘ ਵੱਲੋਂ ਰੱਖੇ ਗਏ ਮਰਨ ਵਰਤ ਤੋਂ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਗੁਰਮੀਤ ਸਿੰਘ ਸਮੇਤ ਇਸੇ ਮਾਮਲੇ ’ਚ ਦੋ ਹੋਰ ਕੈਦੀ ਲਖਵਿੰਦਰ ਸਿੰਘ ਪਟਿਆਲਾ ਅਤੇ ਸ਼ਮਸ਼ੇਰ ਸਿੰਘ ਉਕਸੀ ਰਾਜਪੁਰਾ ਪੈਰੋਲ ’ਤੇ ਆ ਰਹੇ ਹਨ।
ਭਾਈ ਗੁਰਮੀਤ ਸਿੰਘ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਮਾਮਲੇ ਵਿੱਚ 1995 ਤੋਂ ਉਮਰ ਕੈਦੀ ਵਜੋਂ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਹਨ। ਕਰੋਨਾ ਮਹਾਂਮਾਰੀ ਦੌਰਾਨ ਗੁਰਮੀਤ ਸਿੰਘ ਨੂੰ ਜੇਲ੍ਹ ਵਿੱਚ ਕਰੋਨਾ ਵੀ ਹੋ ਗਿਆ ਸੀ।