India Punjab

ਸਾਊਥ ਦਾ ਮਸ਼ਹੂਰ ਸਟਾਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਇਸ ਵਜ੍ਹਾ ਕਾਰਨ ਪੰਜਾਬੀ ਕਰਨ ਲੱਗੇ ਪ੍ਰਸ਼ੰਸਾ

‘ਦ ਖ਼ਾਲਸ ਬਿਊਰੋ : ਸਾਊਥ ਫਿਲਮ ਇੰਡਸਟਰੀ (South Film Industry) ਅਦਾਕਾਰ ਅੱਲੂ ਅਰਜੁਨ (Actor Allu Arjan) ਦਾ ਆਪਣੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ (Sri Darbar Sahib) ਮੱਥਾ ਟੇਕਣ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ (Social Media) ਉੱਤੇ ਖ਼ੂਬ ਵਾਇਰਲ (Viral) ਹੋ ਰਹੀ ਹੈ। ਵੀਡੀਓ ਚਰਚਾ ਦਾ ਵਿਸ਼ਾ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਉਹ ਆਮ ਸੰਗਤ ਵਾਂਗ ਦਰਸ਼ਨ ਕਰਨ ਦੇ ਲਈ ਲਾਈਨ ਵਿੱਚ ਲੱਗ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਾ ਰਹੇ ਸਨ। ਦਰਅਸਲ, ਅਸੀਂ ਜ਼ਿਆਦਾਤਾਰ ਇਹ ਵੇਖਦੇ ਹਾਂ ਕਿ ਕੋਈ ਵੀ ਵੱਡਾ ਸਟਾਰ ਵੀਆਈਪੀ ਢੰਗ ਦੇ ਨਾਲ ਕਿਸੇ ਧਾਰਮਿਕ ਸਥਾਨ ਉੱਤੇ ਜਾਂਦੇ ਸਨ। ਲੋਕਾਂ ਦਾ ਕਹਿਣਾ ਹੈ ਕਿ ਜੇ ਅੱਲੂ ਅਰਜੁਨ ਵੀ ਚਾਹੁੰਦਾ ਤਾਂ ਉਹ ਕੋਈ ਜੁਗਾੜ ਲਗਾ ਕੇ ਵੀਆਈਪੀ ਸਟਾਇਲ ਵਿੱਚ ਦਰਸ਼ਨ ਕਰ ਸਕਦੇ ਸਨ ਪਰ ਉਸਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਹ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ। ਅੱਲੂ ਅਰਜੁਨ ਆਪਣੀ ਪਤਨੀ ਸਨੇਹਾ ਰੈੱਡੀ ਦੇ ਜਨਮ ਦਿਨ ਮੌਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ।

ਜਿੱਥੇ ਕੁਝ ਲੋਕ ਇਸ ਵਾਇਰਲ ਵੀਡੀਓ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਅੱਲੂ ਅਰਜੁਨ ਦੀ ਤਿੱਖੀ ਆਲੋਚਨਾ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਅੱਲੂ ਅਰਜੁਨ ਦੀ ਪੀ.ਆਰ ਟੀਮ ਦਾ ਕਮਾਲ ਹੈ। ਇਹ ਵੀਡੀਓ ਅੱਲੂ ਅਰਜੁਨ ਦੇ ਬਹੁਤ ਕਰੀਬੀ ਵੱਲੋਂ ਬਣਾਈ ਗਈ ਹੈ। ਵੱਡੇ ਸਿਤਾਰੇ ਇੰਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਲੈ ਜਾਂਦੇ ਹਨ ਕਿ ਉਨ੍ਹਾਂ ਦੇ ਨੇੜੇ ਜਾਣਾ ਲਗਭਗ ਅਸੰਭਵ ਹੈ। ਅਜਿਹੇ ‘ਚ ਇਹ ਵਿਅਕਤੀ ਕੌਣ ਹੈ, ਜੋ ਅਰਜੁਨ ਦੇ ਕਰੀਬ ਹੋ ਕੇ ਵੀਡੀਓ ਬਣਾ ਰਿਹਾ ਹੈ। ਅੱਲੂ ਅਰਜੁਨ ਦੀ ਟੀਮ ਨੇ ਇਹ ਵੀਡੀਓ ਜਾਣ ਬੁੱਝ ਕੇ ਬਣਾਈ ਹੈ ਅਤੇ ਹੋਰ ਲੋਕਾਂ ਦੀ ਮਦਦ ਨਾਲ ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ। ਲੋਕਾਂ ਨੇ ਆਲੋਚਨਾ ਕੀਤੀ ਕਿ ਇਸ ਵੀਡੀਓ ਨਾਲ ਲੋਕਾਂ ਵਿੱਚ ਭਰਮ ਪਾਇਆ ਜਾ ਰਿਹਾ ਹੈ ਕਿ ਅੱਲੂ ਅਰਜੁਨ ਲੋਕਾਂ ਦੇ ਵਿੱਚ ਰਹਿਣ ਵਾਲਾ ਆਦਮੀ ਹੀ ਹੈ। ਇਸ ਲਈ ਉਹ ਬਿਨਾਂ ਝਿਜਕ ਉਨ੍ਹਾਂ ਦੀਆਂ ਫਿਲਮਾਂ ਦੇਖਣ ਲਈ ਜਾਇਆ ਕਰਨਗੇ।

 

View this post on Instagram

 

A post shared by Manav Manglani (@manav.manglani)

ਫਿਲਮ ‘ਪੁਸ਼ਪਾ’ ਤੋਂ ਬਾਅਦ ਅੱਲੂ ਅਰਜੁਨ ਦੇਸ਼ ਭਰ ‘ਚ ਮਸ਼ਹੂਰ ਹੋ ਗਏ ਸਨ। ਲੋਕਾਂ ਵੱਲੋਂ ਫਿਲਮ ‘ਪੁਸ਼ਪਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਅੱਲੂ ਅਰਜੁਨ ਨੇ ਅਜੇ ਤੱਕ ਉਸ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਹੈ। ਖਬਰਾਂ ਮੁਤਾਬਕ ਅਰਜੁਨ ਅਕਤੂਬਰ ਦੇ ਅੱਧ ਤੋਂ ‘ਪੁਸ਼ਪਾ-ਦ ਰੂਲ’ ਦੀ ਸ਼ੂਟਿੰਗ ਕਰਨਗੇ। ਇਸ ਤੋਂ ਬਾਅਦ ਫਿਲਮ ਵਿੱਚ ਅਰਜੁਨ ਦਾ ਪਹਿਲਾ ਲੁੱਕ ਸਾਹਮਣੇ ਆਵੇਗਾ। ਇਹ ਫਿਲਮ 2023 ਦੇ ਅੰਤ ਤੱਕ ਰਿਲੀਜ਼ ਹੋ ਸਕਦੀ ਹੈ।