India Punjab

ਜਦੋਂ ਗੈਂਗਸਟਰ ਖਾ ਗਿਆ ਭੁਲੇਖਾ, ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ,ਲਾਰੈਂਸ ਦੇ ਵਾਰੰਟ

ਨਾਲਾਗੜ੍ਹ ਫਾਈਰਿੰਗ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੇ ਅਹਿਮ ਖੁਲਾਸੇ

ਦਿੱਲੀ : ਨਾਲਾਗੜ੍ਹ ਫਾਈਰਿੰਗ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਕਈ ਅਹਿਮ ਖੁਲਾਸੇ ਕੀਤੇ ਹਨ।ਪ੍ਰੈਸ ਕਾਨਫਰੰਸ ਦੇ ਦੌਰਾਨ ਸਪੈਸ਼ਲ ਸੈਲ ਦੇ ਮੁਖੀ ਐਚ ਐਸ ਧਾਲੀਵਾਲ ਨੇ ਦੱਸਿਆ ਕਿ ਬੰਬੀਹਾ ਗੈਂਗ ਨਾਲ ਸਬੰਧ ਰੱਖਣ ਵਾਲੇ ਗੈਂਗਸਟਰ ਸੰਨੀ ਲੈਫਟੀ ਨੂੰ ਅਦਾਲਤ ਵਿੱਚ ਪੇਸ਼ ਕਰਨ ਚੋਂ ਬਾਅਦ ਜਦੋਂ ਵਾਪਸ ਪੁਲਿਸ ਵੈਨ ਵਿੱਚ ਬਿਠਾਉਣ ਲਈ ਬਾਹਰ ਲਿਆਂਦਾ ਗਿਆ ਤਾਂ ਦੋ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਗੈਂਗਸਟਰਾਂ ਨੇ ਉਸ ਨੂੰ ਛੁਡਾਉਣ ਲਈ ਫਾਈਰਿੰਗ ਸ਼ੁਰੂ ਕਰ ਦਿੱਤੀ। ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਸੰਨੀ ਲੈਫਟੀ ਨੂੰ ਛੁਡਾਉਣ ਆਏ ਗੈਂਗਸਟਰਾਂ ਨੇ ਕੋਡ ਵਰਡ ਰਾਹੀਂ ਉਸ ਨੂੰ ਸਮਝਾਉਣਾ ਚਾਹਿਆ ਪਰ ਗੈਂਗਸਟਰ ਸੰਨੀ ਨੂੰ ਉਹਨਾਂ ਦੀ ਪਛਾਣ ਨਾ ਹੋਣ ਕਾਰਣ ਉਹ ਸਮਝ ਨਹੀਂ ਸਕਿਆ।

ਸਪੈਸ਼ਲ ਸੈਲ ਮੁਖੀ ਨੇ ਇਹ ਵੀ ਦੱਸਿਆ ਕਿ ਗੈਂਗਸਟਰਾਂ ਨੂੰ ਆਪਸ ਵਿੱਚ ਹੀ ਗਲਤਫਹਿਮੀ ਹੋ ਗਈ ਤੇ ਹੋਈ ਫਾਈਰਿੰਗ ਦੌਰਾਨ ਗੈਂਗਸਟਰ ਸੰਨੀ ਡਰ ਕੇ ਵਾਪਸ ਅੰਦਰ ਅਦਾਲਤ ਵੱਲ ਨੂੰ ਭੱਜ ਗਿਆ ਸੀ।

ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਸਿੱਧੂ ਵਾਲੇ ਕੇਸ ਦੀ ਤਰਜ਼ ‘ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਤੇ ਪੰਜਾਬ ਮੋਡੀਊਲ ਬਣਾਏ। ਜਿਸ ਦੇ ਚਲਦਿਆਂ ਹਰਿਆਣਾ ਮੋਡੀਊਲ ਵਿੱਚ ਕੈਥਲ ਵਾਸੀ ਦੋ ਸ਼ਾਰਪ ਸ਼ੂਟਰਾਂ ਵਿੱਕੀ ਤੇ ਵਕੀਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਕੀਲ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ। ਪੰਜਾਬ ਨਾਲ ਸਬੰਧਤ ਇਹਨਾਂ ਦੇ ਦੋ ਸਾਥੀਆਂ ਪਰਗਟ ਵਾਸੀ ਫਤਿਹਗੜ੍ਹ ਸਾਹਿਬ ਤੇ ਗੁਰਜੰਟ ਵਾਸੀ ਮੁਹਾਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਇਹਨਾਂ ਸਾਰਿਆਂ ਨੂੰ ਹਥਿਆਰ ਮੁਹਇਆ ਕਰਵਾਉਣ ਵਾਲੇ ਵਿਅਕਤੀ ਅਜੇ ਮੈਂਟਲ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇਹਨਾਂ ਵਲੋਂ ਵਰਤੇ ਗਏ ਹਥਿਆਰਾਂ ਦੀ ਵੀ ਬਰਾਮਦਗੀ ਹੋ ਗਈ ਹੈ । ਵਾਰਦਾਤ ਤੋਂ 4 ਦਿਨ ਪਹਿਲਾਂ ਹੀ ਇਹਨਾਂ ਕੋਲ ਹਥਿਆਰ ਪਹੁੰਚੇ ਸੀ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਮੋਟਰਸਾਈਕਲ ਵੀ ਖੋਹੇ ਸੀ । ਇਹਨਾਂ ਦਾ ਇੱਕ ਸਾਥੀ ਗਗਨਦੀਪ ਸ਼ਰਮਾ ਵਾਸੀ ਫਿਰੋਜ਼ਪੁਰ ਨੂੰ ਵੀ UAPA ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ।ਉਸ ਦੀ ਗੱਡੀ ਵਿੱਚੋਂ ਹੈਂਡ ਗ੍ਰਨੇਡ ਮਿਲਿਆ ਹੈ।ਇਸ ਬਾਰੇ ਮੁਖੀ ਨੇ ਕਿਹਾ ਹੈ ਕਿ ਇਹ ਦਿਲਪ੍ਰੀਤ ਬਾਬਾ ਦਾ ਸਾਥੀ ਹੈ ਤੇ ਗਗਨਦੀਪ ਇਸ ਨਾਲ 2 ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ।

 

ਕਰਨਾਲ ਆਈਈਡੀ ਕੇਸ ਦਾ ਮਾਸਟਰਮਾਈਂਡ ਨੂੰ ਪੰਜਾਬ ਪੁਲਿਸ ਨੇ ਕਾਬੂ

ਦੇਸ਼ ਵਿਰੋਧੀ ਅਨਸਰਾਂ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਕਰਨਾਲ ਆਈਈਡੀ ਕੇਸ ਦਾ ਮਾਸਟਰਮਾਈਂਡ ਨੂੰ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ ਗਿਆ ਹੈ। ਇਸ ਕੇਸ ਵਿੱਚ ਮੁਲਜ਼ਮ ਨਛੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਕੋਲੋਂ 1.5 ਕਿੱਲੋ ਆਰਡੀਐਕਸ ਤੇ ਦੋ ਪਿਸਤੋਲਾਂ ਤੇ ਹੋਰ ਵੀ ਸਾਮਾਨ ਮਿਲਿਆ ਹੈ। ਇਸ ਸਾਜਿਸ਼ ਨੂੰ ਵੀ ਲਖਬੀਰ ਲੰਡਾ ਤੇ ਪਾਕਿਸਤਾਨ ਬੈਠ ਅਤਵਾਦੀ ਹਰਵਿੰਦਰ ਰਿੰਦਾ ਨੇ ਰਚਿਆ ਸੀ। ਇਸ ਦੀ ਪੁਸ਼ਟੀ ਡੀਆਈਜੀ ਪੰਜਾਬ ਪੁਲਿਸ ਗੋਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰ ਕੇ ਕੀਤੀ ਹੈ। ਇਸ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਆਈਐਸਆਈ ਦੀ ਸਹਾਇਤਾ ਨਾਲ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਇੱਕ ਮੋਡੀਊਲ ਨੂੰ ਪੰਜਾਬ ਪੁਲਿਸ ਨੇ ਭੰਗ ਕਰ ਦਿੱਤਾ ਹੈ। ਪੁਲਿਸ ਨੇ ਅੱਜ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਉਹਨਾਂ ਕਿਹਾ ਕਿ ਇਸ ਨੈਟਵਰਕ ਨੂੰ ਲੰਡਾ ਤੇ ਪਾਕਿਸਤਾਨ ਬੈਠਾ ਅੱਤਵਾਦੀ ਰਿੰਦਾ ਕੰਟਰੋਲ ਕਰ ਰਹੇ ਸੀ । ਪੁਲਿਸ ਨੇ ਮੁਲਜ਼ਮ ਨਛੱਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਕੋਲੋਂ 1.5 ਕਿੱਲੋ ਆਰਡੀਐਕਸ ਤੇ ਦੋ ਪਿਸਤੋਲਾਂ ਤੇ ਹੋਰ ਵੀ ਸਾਮਾਨ ਮਿਲਿਆ ਹੈ। ਇਸ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ 4 ਅਗਸਤ ਨੂੰ ਸ਼ਾਹਬਾਦ,ਕੁਰੂਕਸ਼ੇਤਰ ਵਿੱਚ ਬਰਾਮਦ ਹੋਈ ਆਰਆਈਡੀ ਦੇ ਮਾਮਲੇ ਵਿੱਚ ਨਛੱਤਰ ਸਿੰਘ ਦਾ ਬਹੁਤ ਵੱਡਾ ਰੋਲ ਸੀ ਤੇ ਹਰਿਆਣਾ ਪੁਲਿਸ ਦੀ ਐਸਟੀਐਫ ਟੀਮ ਨੂੰ ਵੀ ਇਸ ਦੀ ਤਲਾਸ਼ ਸੀ ।

 

ਲਾਰੈਂਸ ਬਿਸ਼ਨੋਈ  4 ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ

ਸਿੱਧੂ ਕਤਲਕਾਂਡ ਵਿੱਚ ਨਾਮਜ਼ਦ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਥਾਣਾ ਸਦਰ ਖਰੜ ਪੁਲਿਸ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦੇ 4 ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। ਜਿਸ ਨੂੰ ਅਦਾਲਤ ਨੇ ਮੰਨ ਲਿਆ ਤੇ ਲਾਰੈਂਸ ਬਿਸ਼ਨੋਈ ਨੂੰ ਚਾਰ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ । ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਇੰਟੈਲੀਜੈਂਸ ਇਨਪੁਟ ਦੇ ਆਧਾਰ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਣੀ ਸੀ ਪਰ ਦੁਪਹਿਰ ਬਾਅਦ ਮੁਹਾਲੀ ਪੁਲਿਸ ਵੱਲੋਂ ਭਾਰੀ ਸੁਰੱਖਿਆ ਦੇ ਹੇਠ ਖਰੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ 13 ਜੂਨ ਨੂੰ ਸਿੱਧੂ ਕਤਲ ਮਾਮਲੇ ਵਿੱਚ ਲਾਰੈਂਸ ਨੂੰ ਤਿਹਾੜ ਜੇਲ੍ਹ ਵਿੱਚੋਂ ਪੰਜਾਬ ਲਿਆਂਦਾ ਗਿਆ ਸੀ,ਉਦੋਂ ਤੋਂ ਅਲੱਗ ਅਲੱਗ ਜ਼ਿਲ੍ਹਿਆਂ ਦੀ ਪੁਲਿਸ ਉਸ ਨੂੰ ਵੱਖ ਵੱਖ ਕੇਸਾਂ ਵਿੱਚ ਰਿਮਾਂਡ ‘ਤੇ ਲੈ ਰਹੀ ਹੈ।