‘ਦ ਖ਼ਾਲਸ ਬਿਓੂਰੋ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਗਵਾਹ ਦੇ ਤੌਰ ‘ਤੇ ਤਲਬ ਕੀਤਾ ਹੈ। ਇਸ ‘ਤੇ ਸਿੱਧੂ ਦੇ ਵਕੀਲਾਂ ਨੇ ਆਪਣਾ ਜਵਾਬ ਦਾਖਲ ਕਰ ਲਿਆ ਹੈ, ਆਸ਼ੂ ਖਿਲਾਫ ਹਾਉਸਿੰਗ ਪ੍ਰਜੈਕਟ ਦੇ CLU ਮਾਮਲੇ ਵਿੱਚ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਿਆ ਸੀ। ਤਤਕਾਲੀ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਨੇ ਇਸ ਦੀ ਜਾਂਚ ਸਾਬਕਾ DSP ਬਲਵਿੰਦਰ ਸਿੰਘ ਸੇਖੋ ਨੂੰ ਸੌਂਪੀ ਸੀ,ਜਿਸ ਦੀ ਰਿਪੋਰਟ ਹੁਣ ਸਰਕਾਰੀ ਫਾਈਲਾਂ ਤੋਂ ਗਾਇਬ ਹੋ ਗਈ ਹੈ ਇਸੇ ਲਈ ਅਦਾਲਤ ਨੇ ਸਿੱਧੂ ਨੂੰ ਗਵਾਹ ਦੇ ਤੌਰ ‘ਤੇ ਤਲਬ ਕੀਤਾ ਹੈ।
ਅਦਾਲਤ ਵਿੱਚ ਸਿੱਧੂ ਦੇ ਵਕੀਲ ਦਾ ਜਵਾਬ
ਚਾਰ ਸਾਲ ਪਹਿਲਾਂ RTI ਕਾਰਜਕਰਤਾ ਕੁਲਦੀਪ ਸਿੰਘ ਖਹਿਰਾ ਨੇ ਗਿੱਲ ਰੋਡ੍ ਦੀ ਇੱਕ ਗਰੁੱਪ ਹਾਉਸਿੰਗ ਪ੍ਰੋਜੈਕਟ ਦੀ ਉਸਾਰੀ ‘ਤੇ ਸਵਾਲ ਚੁੱਕ ਦੇ ਹੋਏ ਸ਼ਿਕਾਇਤ ਕੀਤੀ ਸੀ । ਜਿਸ ਤੋਂ ਬਾਅਦ ਤਤਕਾਲੀ ਸਥਾਨਕ ਸਰਕਾਰਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦੀ ਜਾਂਚ ਤਤਕਾਲੀ DSP ਬਲਵਿੰਦਰ ਸਿੰਘ ਸੋਖੋਂ ਨੂੰ ਸੌਂਪੀ ਸੀ। ਜਾਂਚ ਤੋਂ ਬਾਅਦ ਸੇਖੋਂ ਨੇ ਇਹ ਰਿਪੋਰਟ ਸਿੱਧੂ ਨੂੰ ਦਿੱਤੀ ਸੀ। CLU ‘ਤੇ ਤਿਆਰ ਰਿਪੋਰਟ ਨੂੰ ਲੈਕੇ ਤਤਕਾਲੀ ਮੰਤਰੀ ਆਸ਼ੂ ਅਤੇ ਜਾਂਚ ਅਫਸਰ ਸੇਖੋਂ ਦੇ ਵਿਚਾਲੇ ਫੋਨ ‘ਤੇ ਕਾਫੀ ਬਹਿਸ ਹੋਈ, DSP ਸੇਖੋਂ ਨੇ ਇਸ ਦੀ ਰਿਕਾਰਡਿੰਗ ਵਾਇਰਲ ਕਰ ਦਿੱਤੀ।
ਸਰਕਾਰ ਨੇ ਉਸ ਦੀ ਟਰਾਂਸਫਰ ਨਗਰ ਨਿਗਮ ਤੋਂ ਬਾਹਰ ਕਰ ਦਿੱਤੀ, DSP ਬਲਵਿੰਦਰ ਸਿੰਘ ਸੇਖੋਂ ਨੇ ਆਸ਼ੂ ਖਿਲਾਫ਼ ਸਰਕਾਰੀ ਕੰਮ-ਕਾਜ ਦੌਰਾਨ ਧਮਕਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਅਦਾਲਤ ਵਿੱਚ ਕੇਸ ਕਰ ਦਿੱਤਾ। ਹੁਣ ਸੁਣਵਾਈ ਦੌਰਾਨ ਅਦਾਲਤ ਨੇ ਸੇਖੋਂ ਦੀ ਜਾਂਚ ਰਿਪੋਰਟ ਮੰਗੀ ਸੀ ਤਾਂ ਉਹ ਵਿਭਾਗ ਵੱਲੋਂ ਗਾਇਬ ਦੱਸੀ ਗਈ। ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਤਤਕਾਲੀ DSP ਬਲਵਿੰਦਰ ਸਿੰਘ ਸੇਖੋਂ ਨੇ ਇਹ ਰਿਪੋਰਟ ਸੌਂਪੀ ਸੀ ਇਸ ਲਈ ਅਦਾਦਲਤ ਨੇ ਸਿੱਧੂ ਨੂੰ ਗਵਾਹ ਬਣਾਇਆ ਹੈ। ਸਿੱਧੂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕੀ ਇਸ ਮਾਮਲੇ ਵਿੱਚ ਕੋਈ ਫਾਇਲ ਸੀ ਜਿਹੜੀ ਲਾਪਤਾ ਹੋ ਗਈ ਹੈ,ਉਨ੍ਹਾਂ ਕਿਹਾ ਕਿ ਪਹਿਲਾਂ ਇਸ ਦੀ FIR ਦਰਜ ਹੋਣੀ ਚਾਹੀਦੀ ਹੈ,ਲੁਧਿਆਣਾ ਦੇ ਚੀਫ਼ ਮੈਜਿਸਟ੍ਰੇਟ ਸਾਹਮਣੇ ਬਤੌਰ ਗਵਾਹ ਪੇਸ਼ ਹੋਣ ਤੋਂ ਸਿੱਧੂ ਨੇ ਸਾਫ ਇਨਕਾਰ ਕਰ ਦਿੱਤਾ ਹੈ।